ਮੇਰਾ ਪਾਣੀ-ਮੇਰੀ ਵਿਰਾਸਤ ਦੀ ਅਵਧਾਰਣਾ ਹੁਣ ਹੋਣ ਲੱਗੀ ਹੈ ਸਾਕਾਰ
25 ਸਾਲ ਬਾਅਦ ਛਿਲਛਿਲਾ ਜੰਗਲੀ ਜੀਵ ਵਿਹਾਰ ਵਿਚ ਸੁਣਾਈ ਦੇਣ ਲੱਗਾ ਮਹਿਮਾਨ ਪੰਛੀਆਂ ਦੀ ਚਹਿਕ
ਚੰਡੀਗੜ੍ਹ, 24 ਮਾਰਚ (ਮਧੂਸਾਰ ਬਿਊਰੋ) – ਹਰਿਆਣਾ ਸਰਕਾਰ ਦੀ ਕੰਮਿਉਨਿਟੀ ਸਹਿਭਾਗੀਤਾ ਦੀ ਕਲਪਣਾ ਦੇ ਤਹਿਤ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਮੇਰਾ ਪਾਣੀ-ਮੇਰੀ ਵਿਰਾਸਤ ਦੀ ਅਵਧਾਰਣਾ ਨੂੰ ਸਾਕਾਰ ਕਰਨ ਤਹਿਤ ਵਨ ਵਿਭਾਗ ਤੇ ਜਨਤਾ ਦੇ ਆਪਸੀ ਤਾਲਮੇਲ ਨਾਲ ਸਾਰਸਾ ਪਿੰਡ ਵਿਚ ਸਥਿਤ ਛਿਲਛਿਲਾ ਜੰਗਲੀ ਜੀਵ ਵਿਹਾਰ ਵਿਚ 25 ਸਾਲ ਦੇ ਅੰਤਰਾਲ ਬਾਅਦ ਮਹਿਮਾਨ ਪੰਛੀਆਂ ਦੀ ਚਹਿਕ ਸੁਣਾਈ ਦੇਣ ਲੱਗਾ ਹੈ। ਵਨ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਪੰਛੀਆਂ ਵਿਚ ਮੁੱਖ ਰੂਪ ਨਾਲ ਪੰਟੇਡ ਸਟੋਰਕ, ਰੇਡ ਨੇਕਡ ਆਈਵਿਸ, ਲਿਟਿਲ ਕੋਰਮੋਰੰਟ, ਗ੍ਰੇਟ ਹੇਰੋਨ, ਲਿਟਿਲ ਐਂਡ ਕੈਟਲ ਇਗ੍ਰੇਟਸ, ਕੋਂਬ ਡੱਕ, ਲਿਟਿਲ ਗ੍ਰੇਵ ਵਰਗੀ ਮਹਿਮਾਨ ਪੰਛੀ ਇਸ ਵਾਰ ਛਿਲਛਿਲਾ ਦੀ ਮਹਿਮਾਨਵਾਜੀ ਦਾ ਲੁਫਤ ਚੁੱਕਣ ਤਹਿਤ ਇੱਥੇ ਆਏ ਹਨ।
ਉਨ੍ਹਾਂ ਨੇ ਦਸਿਆ ਕਿ ਛਿਲਛਿਲਾ ਜੰਗਲੀ ਜੀਵ ਵਿਹਾਰ ਦੀ ਸਫਲਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਇਹ ਸਭ ਸਾਰਸਾ ਪਿੰਡ ਦੇ ਲੋਕਾਂ ਅਤੇ ਵਨ ਵਿਭਾਗ ਦੇ ਆਪਸੀ ਸਹਿਯੋਗ ਨਾਲ ਸੰਭਵ ਹੋਇਆ ਹੈ, ਜਿਨ੍ਹਾ ਨੇ ਪ੍ਰਵਾਸੀ ਪੰਛੀਆਂ ਲਈ ਉਦਯੁਕਤ ਭੋਜਨ-ਪਾਣੀ ਅਤੇ ਪਰਿਵੇਸ਼ ਦਾ ਨਿਰਮਾਣ ਕੀਤਾ। ਉਨ੍ਹਾਂ ਨੇ ਕਿਹਾ ਕਿ 25 ਸਾਲ ਬਾਅਦ ਇੰਨ੍ਹਾ ਦਰਲਭ ਪੰਛਲੀਆਂ ਦਾ ਆਉਣਾ ਸਾਡੇ ਲਈ ਇਕ ਸਿੱਖ ਹੈ ਕਿ ਜੇਕਰ ਹਰਿਆਣਾ ਵਿਚ ਸਾਰਸਾ ਵਰਗੇ ਲੋਕ ਤੇ ਸਥਾਨ ਮਿਲਦਾ ਹੈ ਤਾਂ ਵਾਤਾਵਰਣ ਸਰੰਖਣ ਅਤੇ ਮਨੁੱਖ ਜੀਵਨ ਨਾਲ-ਨਾਲ ਚੱਲ ਸਕਦੇ ਹਨ। ਛਿਲਛਿਲਾ ਜੰਗਲੀ ਜੀਵ ਵਿਹਾਰ ਦੀ ਸਫਲਤਾ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਵਨ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਇਹ ਵਨ ਵਿਭਾਗ ਦਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜਿਨ੍ਹਾ ਨੇ ਪਿੰਡ ਵਾਲਿਆਂ ਦੀ ਸਮਸਿਆਵਾਂ ਦੇ ਹੱਲ ਦੇ ਨਾਲ-ਨਾਲ ਜੰਗਲੀ ਜੀਵਾਂ ਦੇ ਲਈ ਸ਼ੈਲਟਰ ਸਥਾਨ ਦਾ ਨਿਰਮਾਣ ਕੀਤਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਾਗਰਿਕਾਂ ਅਤੇ ਵਿਭਾਗ ਦੀ ਸਾਂਝੀ ਭਾਗੀਦਾਰੀ ਨਾਲ ਹੋਰ ਪ੍ਰਾਣੀਆਂ ਤਹਿਤ ਹੋਰ ਵੀ ਸ਼ੈਲਟਰ ਸਥਾਨ ਦਾ ਨਿਰਮਾਣ ਕੀਤਾ ਜਾਵੇਗਾ।
ਵਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ ਨੇ ਕਿਹਾ ਕਿ ਵਨ ਵਿਭਾਗ ਦੇ ਸਾਰੇ ਅਧਿਕਾਰੀ, ਕਰਮਚਾਰੀ ਤੇ ਨਾਗਰਿਕ ਛਿਲਛਿਲਾ ਜੰਗਲੀਜੀਵ ਵਿਹਾਰ ਦੇ ਲਈ ਵਧਾਈਯੋਗ ਹਨ। ਉਨ੍ਹਾਂ ਨੇ ਦਸਿਆ ਕਿ ਛਿਲਛਿਲਾ ਜੰਗਲੀ ਜੀਵ ਵਿਹਾਰ ਪਿੰਡ ਸਾਰਸਾ ਜਿਲ੍ਹਾ ਕੁਰੂਕਸ਼ੇਤਰ ਵਿਚ ਅਤੇ ਸੈਯਦਾ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਪਹਿਵਾ-ਕੁਰੂਕਸ਼ੇਤਰ ਸੜਕ ‘ਤੇ ਸਥਿਤ ਹੈ ਅਤੇ ਇਸ ਦਾ ਕੁੱਲ ਖੇਤਰਫਲ 28.92 ਹੈਕਟੇਅਰ ਹੈ। ਪਿੰਡ ਪੰਚਾਇਤ ਸਾਰਸਾ ਵੱਲੋਂ 28 ਫਰਵਰੀ, 1986 ਨੂੰ ਇਕ ਪ੍ਰਸਤਾਵ ਪਾਸ ਕਰ ਕੇ ਇਸ ਖੇਤਰ ਨੂੰ ਜੰਗਲੀ ਪਾ੍ਰਣੀ ਵਿਕਾਸ ਵਜੋ ਐਲਾਨ ਕਰਨ ਦੀ ਅਪੀਲ ‘ਤੇ ਸਰਕਾਰ ਵੱਲੋਂ 28 ਨਵੰਬਰ, 1986 ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਦੇ ਇਸ ਨੂੰ ਜੰਗਲੀ ਪ੍ਰਾਣੀ ਵਿਹਾਰ ਐਲਾਨ ਕੀਤਾ ਗਿਆ।
ਹਰਿਆਣਾ ਦੇ ਪ੍ਰਧਾਨ ਮੁੱਖ ਵਨ ਸਰੰਖਕ ਜਗਦੀਸ਼ ਚੰਦਰ ਨੇ ਕਿਹਾ ਕਿ ਜੰਗਲੀ ਪ੍ਰਾਣੀਆਂ ਦੇ ਨਾਲ ਨਾਗਰਿਕ ਸਮਾਜ ਨੂੰ ਜੀਨਾ ਸਿੱਖਨਾ ਹੋਵੇਗਾ। ਇਸ ਪਰਿਸਰ ਦੇ ਮੁੜਵਿਸਥਾਰ ਨਾਲ ਜੰਗਲੀ ਪ੍ਰਾਣੀਆਂ ਦੇ ਲਈ ਸ਼ੈਲਟਰ ਸਥਾਨ ਨਿਰਮਾਣਤ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਵਿਭਾਗ ਵੱਲੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਿਊਨਿਟੀ ਹਿੱਸੇਦਾਰੀ ਦੇ ਸਪਨੇ ਨੂੰ ਸਾਕਾਰ ਕਰਨ ਲਈ ਸਥਾਨਕ ਲੋਕਾਂ ਦੇ ਨਾਲ ਤਾਲਮੇਲ ਸਥਾਪਿਤ ਕਰ ਪੰਛੀਆਂ ਦੇ ਸ਼ਾਨਦਾਰ ਵਾਤਾਵਰਣ ਲਈ ਕੰਮ ਕੀਤੇ। ਇੰਨ੍ਹਾ ਵਿਚ ਜੰਗਲੀ ੀਵ ਵਿਹਾਰ ਦੇ ਖੇਤਰ ਤੋਂ ਹਾਨੀਕਾਰਕ ਬੂਟੀਆਂ ਨੂੰ ਕੱਢ ਕੇ ਵਰਤੋਯੋਗ ਵਨਸਪਤੀ ਦਾ ਵਿਕਾਸ, ਪੰਛੀਾਂ ਦੇ ਸ਼ੈਲਟਰ ਸਥਾਨ ਵਜੋ ਮਿੱਟੀ ਦਾ ਟੀਲਾ ਬਨਾਉਣਾ ਅਤੇ ਜਰੂਰਤ ਅਨੁਸਾਰ ਵਾਟਰ ਬਾਡੀ ਤੋਂ ਗਾਦ ਕੱਢਣਾ, ਪੰਛੀਆਂ ਤਹਿਤ ਮੱਛੀ ਤੇ ਹੋਰ ਭੋਜਨ ਉਪਲਬਧ ਕਰਵਾਉਣਾ-ਨਾਲ ਹੀ ਫਲਦਾਰ ਤੇ ਛਾਂਦਾਰ ਪੌਧਿਆਂ ਨੂੰ ਲਗਾਉਣਾ ਆਦਿ ਕੰਮ ਸ਼ਾਮਿਲ ਹੈ। ਛਿਲਛਿਲਾ ਸਥਿਤ ਮੰਦਿਰ ਤਕ ਜਾਣ ਤਹਿਤ ਵਨ ਵਿਭਾਗ ਨੇ ਪੱਕੇ ਰਸਤੇ ਦਾ ਨਿਰਮਾਣ ਕੀਤਾ। ਇਸ ਕਾਰਜ ਨੇ ਵਨ ਵਿਭਾਗ ਅਤੇ ਸਥਾਨਕ ਲੋਕਾਂ ਨੂੰ ਜੋੜਿਆ ਜਿਸ ਨਾਲ ਹੁਣ ਦੇਸੀ ਅਤੇ ਮਹਿਮਾਨ ਪੰਛੀਆਂ ਦੀ ਚਹਿਚਾਹਟ ਦੇਖਣ ਨੂੰ ਮਿਲ ਰਹੀ ਹੈ।

