ਦੇਸ਼-ਵਿਦੇਸ਼ਪੰਜਾਬਪਟਿਆਲਾ

ਪਾਵਰ ਮੈਨੇਜਮੈਂਟ ਅਤੇ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਦਰਮਿਆਨ ਗੱਲਬਾਤ ਟੁੱਟੀ

ਬਿਜਲੀ ਕਾਮੇ 11 ਅਪ੍ਰੈਲ 2018 ਨੂੰ ਸੂਬਾ ਪੱਧਰ ਤੇ ਇੱਕ ਰੋਜ਼ਾ ਮੁਕੰਮਲ ਹੜਤਾਲ ਕਰਨਗੇ
ਪਟਿਆਲਾ : 9 ਅਪ੍ਰੈਲ (ਮਧੂਸਾਰ ਬਿਊਰੋ) ਬੀਤੇ ਦਿਨ ਪਾਵਰ ਮੈਨੇਜਮੈਂਟ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆ ਦਰਮਿਆਨ ਮੀਟਿੰਗ ਹੋਈ।

ਮੈਨੇਜਮੈਂਟ ਵੱਲੋਂ ਸ੍ਰੀ ਏ.ਵੈਣੂੰ ਪ੍ਰਸਾਦ ਸੀ.ਐਮ.ਡੀ., ਸ੍ਰੀ ਐਸ.ਸੀ. ਅਰੋੜਾ ਡਾਇਰੈਕਟਰ ਵਿੱਤ, ਸ੍ਰੀ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜੀ: ਜਸਵਿੰਦਰਪਾਲ ਮੁੱਖ ਇੰਜੀਨੀਅਰ ਐਚ.ਆਰ.ਡੀ., ਸ੍ਰੀ ਬੀ.ਐਸ. ਗੁਰਮ ਉਪ ਸਕੱਤਰ ਭਲਾਈ ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸ੍ਰੀ ਕਰਮ ਚੰਦ ਭਾਰਦਵਾਜ ਕੁਲਦੀਪ ਸਿੰਘ ਖੰਨਾ, ਬੀ.ਐਸ. ਸੇਖੋਂ, ਹਰਭਜਨ ਸਿੰਘ, ਜੈਲ ਸਿੰਘ, ਹਰਮੇਸ਼ ਧੀਮਾਨ, ਬ੍ਰਿਜ ਲਾਲ, ਗੁਰਸੇਵਕ ਸਿੰਘ, ਕਮਲਜੀਤ ਸਿੰਘ, ਸੁਖਦੇਵ ਸਿੰਘ ਰੋਪੜ, ਅਵਤਾਰ ਸਿੰਘ ਕੈਂਥ, ਫਲਜੀਤ ਸਿੰਘ, ਵਿਜੇ ਕੁਮਾਰ ਸ਼ਰਮਾ, ਰਨਬੀਰ ਸਿੰਘ ਪਾਤੜਾਂ, ਸੁਰਿੰਦਰਪਾਲ ਸ਼ਰਮਾ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਭੀਖੀ, ਪਰਮਜੀਤ ਸਿੰਘ ਦਸੂਹਾ ਅਤੇ ਕਾਰਜਵਿੰਦਰ ਸਿੰਘ ਹਾਜ਼ਰ ਸਨ। ਜੁਆਇੰਟ ਫੋਰਮ ਦੇ ਆਗੂਆਂ ਨੇ ਮੀਟਿੰਗ ਵਿੱਚ ਹੋਏ ਫੈਸਲੇ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਬਿਜਲੀ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਅਨੁਸਾਰ 1-12-2011 ਤੋਂ ਪੇ-ਬੈਂਡ ਦੇਣ, ਵਰਕਚਾਰਜ ਅਤੇ ਰੈਗੂਲਰ ਟੀਮੇਟ ਤੋਂ ਸ.ਲ.ਮ. ਬਣਾਉਣ, ਬਿਨਾਂ ਸ਼ਰਤ ਸਮੁੱਚੇ ਮੁਲਾਜਮਾਂ ਨੂੰ 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਸਕੇਲ ਦੇਣ, ਨਵੀਂ ਭਰਤੀ ਰਾਹੀਂ ਹਜਾਰਾਂ ਖਾਲੀ ਪੋਸਟਾਂ ਭਰਨ ਅਤੇ ਯੋਗ ਮੁਲਾਜਮਾਂ ਦੀਆਂ ਤਰੱਕੀਆਂ ਕਰਨ, ਕੱਚੇ ਕਾਮੇ ਪੱਕੇ ਕਰਨ ਅਤੇ ਮੰਗ ਪੱਤਰ ਅਨੁਸਾਰ ਮੰਨੀਆਂ ਹੋਰ ਮੰਗਾਂ ਮੰਨਣ ਤੋਂ ਇਨਕਾਰੀ ਸੀ। ਜੁਆਇੰਟ ਫੋਰਮ ਨੇ ਕਿਹਾ ਕਿ ਮੈਨੇਜਮੈਂਟ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਬੰਦ ਕਰ ਰਹੀ ਹੈ। ਸਿਆਸੀ ਅਤੇ ਗਲਤ ਅਧਾਰ ਤੇ ਮੁਲਾਜਮਾਂ ਨੂੰ ਘਰੋਂ ਬੇਘਰ ਕਰ ਰਹੀ ਹੈ। ਥਰਮਲ ਪਲਾਂਟਾਂ ਦੇ ਯੂਨਿਟ ਬੰਦ ਕਰਕੇ ਹਜਾਰਾਂ ਪੋਸਟਾਂ ਖਤਮ ਕਰ ਰਹੀ ਹੈ। ਜਿਸ ਕਾਰਨ ਜਿੱਥੇ ਮੁਲਾਜਮਾਂ ਦੇ ਹਿੱਤ ਪ੍ਰਭਾਵਤ ਹੋ ਰਹੇ ਹਨ ਉੱਥੇ ਆਮ ਲੋਕਾਂ ਅਤੇ ਵਪਾਰਕ ਹਿੱਤਾਂ ਤੇ ਮਾੜਾ ਪ੍ਰਭਾਵ ਪਵੇਗਾ। ਪੈਡੀ ਸੀਜਨ ਵਿੱਚ ਜਨਤਾ ਨੂੰ ਨਿਰਵਿਘਨ ਸਪਲਾਈ ਨਹੀਂ ਮਿਲ ਸਕੇਗੀ। ਖਪਤਕਾਰਾਂ ਤੇ ਵਿੱਤੀ ਭਾਰ ਹੋਰ ਵਧੇਗਾ।
ਉਨ੍ਹਾਂ ਕਿਹਾ ਕਿ ਪਾਵਰ ਮੈਨੇਜਮੈਂਟ ਨੇ 9-4-2018 ਤੱਕ ਮੰਨੀਆਂ ਮੰਗਾਂ ਦੇ ਸਰਕੂਲਰ ਅਤੇ ਪੱਤਰ ਦੇਣ ਦਾ ਭਰੋਸਾ ਦਿੱਤਾ ਸੀ। ਜਿਸ ਅਨੁਸਾਰ ਜੁਆਇੰਟ ਫੋਰਮ ਦੇ ਨੁਮਾਇੰਦਿਆ ਨੇ ਉਡੀਕ ਕੀਤੀ ਪਰੰਤੂ ਮੈਨੇਜਮੈਂਟ ਨੇ ਫਿਰ ਟਾਲਮਟੋਲ ਅਤੇ ਟਰਕਾਉਣ ਦੀ ਨੀਤੀ ਅਪਨਾਈ। ਜਿਸ ਕਰਕੇ ਜੁਆਇੰਟ ਫੋਰਮ ਦੇ ਨੁਮਾਇੰਦਿਆ ਨੇ ਸੰਘਰਸ਼ ਨੂੰ ਜਾਰੀ ਰੱਖਣ ਦਾ ਫੈਸਲਾ ਕਰਦਿਆਂ ਹੈਡ ਆਫਿਸ ਪਟਿਆਲਾ ਦੇ ਮੇਨ ਗੇਟ ਤੇ ਮੈਨੇਜਮੈਂਟ ਦੀ ਮੁਲਾਜਮ ਵਿਰੋਧੀ ਨੀਤੀ ਵਿਰੁੱਧ ਜੋਰਦਾਰ ਰੋਸ ਪ੍ਰਗਟ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਸੰਘਰਸ਼ ਜਾਰੀ ਰੱਖਦਿਆ 11 ਅਪ੍ਰੈਲ 2018 ਨੂੰ ਸੂਬਾ ਪੱਧਰ ਤੇ ਇੱਕ ਰੋਜ਼ਾ ਮੁਕੰਮਲ ਹੜਤਾਲ ਕਰਕੇ ਕਾਰਪੋਰੇਸ਼ਨਾਂ ਦੇ ਕੰਮ ਕਾਜ ਨੂੰ ਠੱਪ ਕੀਤਾ ਜਾਵੇਗਾ। ਜੇਕਰ ਮੈਨੇਜਮੈਂਟ ਨੇ ਮੁਲਾਜਮ ਵਿਰੋਧੀ ਨੀਤੀ ਨਾ ਬਦਲੀ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

Leave a Reply

Your email address will not be published. Required fields are marked *