ਪੰਜਾਬਪਟਿਆਲਾ

ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵੱਲੋਂ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ

ਫਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵੱਲੋਂ 24 ਮਾਰਚ 2022 ਨੂੰ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ. ਜਗਦੀਪ ਸਿੰਘ ਚੀਮਾ ਅਤੇ ਐਸ.ਜੀ.ਪੀ.ਸੀ ਮੈਂਬਰ ਸ. ਅਵਤਾਰ ਸਿੰਘ ਰਿਆ, ਸ. ਸਤਵਿੰਦਰ ਸਿੰਘ ਟੌਹੜਾ ਅਤੇ ਸ. ਰਵਿੰਦਰ ਸਿੰਘ ਖਾਲਸਾ ਹਾਜਿਰ ਸਨ । ਮੁੱਖ ਮਹਿਮਾਨ ਸ: ਜਗਦੀਪ ਸਿੰਘ ਚੀਮਾ ਨੇ ਇਸ ਅਥਲੈਟਿਕ ਮੀਟ ਦਾ ਉਦਘਾਟਨ ਕੀਤਾ ਅਤੇ ਮਾਰਚ ਪਾਸ ਤੋਂ ਸਲਾਮੀ ਲਈ | ਉਨ੍ਹਾਂ ਇਸ ਮੈਗਾ ਈਵੈਂਟ ਦੇ ਆਯੋਜਨ ਲਈ ਪ੍ਰਿੰਸੀਪਲ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਦੇ ਲਗਭਗ 300 ਵਿਦਿਆਰਥੀਆਂ ਨੇ ਵੱਖ-ਵੱਖ ਟਰੈਕ ਈਵੈਂਟ ਵਿੱਚ ਭਾਗ ਲਿਆ।

ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਫ਼ਤਹਿਗੜ੍ਹ ਸਾਹਿਬ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਸਟੇਡੀਅਮ ਵਿੱਚ ਵੱਖ-ਵੱਖ ਟਰੈਕ ਈਵੈਂਟਾਂ ਤੋਂ ਇਲਾਵਾ ਟੱਗ ਆਫ਼ ਵਾਰ, ਲੰਬੀ ਛਾਲ, ਹੈਮਰ ਥਰੋਅ, ਸਲੋ ਸਾਈਕਲਿੰਗ ਅਤੇ ਹੋਰ ਮਨੋਰੰਜਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਪਿ੍ੰਸੀਪਲ ਡਾ: ਲਖਵੀਰ ਸਿੰਘ ਅਤੇ ਸਮੂਹ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬੋਲਦਿਆਂ ਡਾ.ਲਖਵੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਡਾਇਰੈਕਟਰ ਸਪੋਰਟਸ ਡਾ: ਗੁਰਪ੍ਰੀਤ ਸਿੰਘ ਅਤੇ ਵੱਖ ਵੱਖ ਟੀਮਾਂ ਦੇ ਕਨਵੀਨਰ ਅਤੇ ਸਟਾਫ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ |

100 ਮੀਟਰ ਲੜਕੀਆਂ ਵਿੱਚ ਚਾਂਦਨੀ ਨੇ ਪਹਿਲਾ, ਸੁਖਪ੍ਰੀਤ ਕੌਰ ਨੇ ਦੂਜਾ ਅਤੇ ਰੀਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕੀਆਂ ਵਿੱਚ ਚਾਂਦਨੀ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।800 ਮੀਟਰ (ਲੜਕੇ) ਵਿੱਚ ਅੰਮ੍ਰਿਤ ਸਿੰਘ ਨੇ ਪਹਿਲਾ ਅਤੇ ਜਪਨਜੋਤ ਸਿੰਘ ਨੇ ਦੂਜਾ ਅਤੇ ਗੁਰਸਾਹਿਲ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ (ਲੜਕੇ) ਵਿੱਚ ਬੀਰਕੰਵਰ ਸਿੰਘ ਨੇ ਪਹਿਲਾ ਅਤੇ ਜਪਨਜੋਤ ਸਿੰਘ ਨੇ ਦੂਜਾ ਅਤੇ ਅੰਮ੍ਰਿਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 4×100 ਮੀਟਰ ਰਿਲੇਅ ਦੌੜ ਵਿੱਚ ਪੁਨੀਤ ਹੈਰੀ, ਗੁਰਲੀਨ ਸਿੰਘ, ਸਰਤਾਜ ਸਿੰਘ ਅਤੇ ਬੀਰਕੰਵਰ ਨੇ ਪਹਿਲਾ ਸਥਾਨ ਹਾਸਲ ਕੀਤਾ। ਮਹਿਲਾ ਵਰਗ ਵਿੱਚ ਚਾਂਦਨੀ ਅਤੇ ਪੁਰਸ਼ ਵਰਗ ਵਿੱਚ ਅਜੀਤ ਮਿਸ਼ਰਾ ਅਤੇ ਪੁਨੀਤ ਹੈਰੀ ਓਵਰਆਲ ਸਰਵੋਤਮ ਅਥਲੀਟ ਬਣੇ।

Leave a Reply

Your email address will not be published. Required fields are marked *