ਪਟਿਆਲਾ

ਅਮਰ ਹਸਪਤਾਲ ‘ਚ ਲਗਾਏ ਮੈਡੀਕਲ ਕੈਂਪ ‘ਚ ਕੀਤੀ 400 ਮਰੀਜ਼ਾਂ ਦੀ ਜਾਂਚ

ਪਟਿਆਲਾ 11 ਦਸੰਬਰ ( ਕੰਵਰ ਬੇਦੀ/ਮਧੂਸਾਰ ਬਿਊਰੋ ) ਅਮਰ ਹਸਪਤਾਲ ਵਿਖੇ ਸੰਚਾਲਕ ਡਾ. ਅਮਰਜੋਤ ਸਿੰਘ ਬਾਹੀਆ ਦੀ ਅਗਵਾਈ ਹੇਠ ਲਗਾਏ ਦੋ ਦਿਨਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦੌਰਾਨ 400 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।

ਜਾਣਕਾਰੀ ਦਿੰਦਿਆਂ ਡਾ.ਬਾਹੀਆ ਨੇ ਦੱਸਿਆ ਕਿ ਅਮਰ ਹਸਪਤਾਲ ਵਲੋਂ ਹਰ ਸਾਲ ਮੁਫ਼ਤ ਮੈਡੀਕਲ ਕੈਂਪ ਲੱਗਾ ਕੇ ਲੋਕਾਂ ਨੂੰ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਹਸਪਤਾਲ ‘ਚ ਇਸ ਵਾਰ ਲਗਾਏ ਮੈਡੀਕਲ ਕੈਂਪ ਦੌਰਾਨ ਡਾ. ਕਵਰਜੋਤ ਸਿੰਘ ਗਰੋਵਰ ਅਤੇ ਡਾ. ਰਮਿੰਦਰ ਸਿੰਘ ਨਾਗਪਾਲ ਵਲੋਂ ਮੁਫ਼ਤ ਚੈਕਅੱਪ ਕੀਤਾ ਗਿਆ ਹੈ। ਇਸ ਮੌਕੇ ਡਾ. ਕਵਰਜੋਤ ਸਿੰਘ ਗਰੋਵਰ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ ਗੋਡੇ ਅਤੇ ਚੁਲੇ ਦਾ ਚੈਕਅੱਪ ਕੀਤਾ ਗਿਆ ਹੈ। ਜੋਕਿ ਲੰਮੇਂ ਸਮੇਂ ਤੋਂ ਪੁਰਾਣੇ ਦਰਦਾਂ ਕਾਰਨ ਪ੍ਰੇਸ਼ਾਨ ਚੱਲ ਰਹੇ ਸਨ। ਉਨਾਂ ਦੱਸਿਆ ਕਿ ਹਸਪਤਾਲ ਵਿਚ ਕੈਲਸ਼ੀਅਮ ਦਾ ਟੈਸਟ ਜੋਕਿ ਲੈਬਾਰਟਰੀਆਂ ਤੋਂ 1200 ਰੁਪਏ ਦਾ ਹੁੰਦਾ ਹੈ, ਉਹ ਟੈਸਟ ਵੀ ਕੈਂਪ ‘ਚ ਮੁਫ਼ਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਮਆਰਆਈ ਤੇ ਹੋਰਨਾਂ ਟੈਸਟਾਂ ‘ਤੇ ਵੀ 20 ਫ਼ੀਸਦ ਦੀ ਛੋਟ ਦਿੱਤੀ ਗਈ ਹੈ।

Leave a Reply

Your email address will not be published. Required fields are marked *