ਪੰਜਾਬ

ਸਬਜ਼ੀ ਉਤਪਾਦਕ ਕਿਸਾਨਾਂ ਦੀ ਵਿਸ਼ਾਲ ਕਨਵੈਨਸ਼ਨ : ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਖੇਤ ਵਾਹੁਣ ਲਈ ਮਜ਼ਬੂਰ

ਅੰਮ੍ਰਿਤਸਰ 6 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਸਬਜ਼ੀ ਉਤਪਾਦਕ ਕਿਸਾਨਾਂ ਨੇ ਇਕੱਠਿਆਂ ਹੋ ਕੇ ਸਬਜ਼ੀ ਮੰਡੀ ਵੱਲ੍ਹਾ, ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਕੰਨਵੈਨਸ਼ਨ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੀ ਜ਼ੋਰਦਾਰ ਆਲੋਚਨਾ ਕੀਤੀ। ਜਿੰਨ੍ਹਾਂ ਕਾਰਨ ਸਬਜ਼ੀਆਂ ਖਾਸ ਕਰਕੇ ਮਟਰ, ਬੰਦ ਗੋਭੀ, ਫੁੱਲ ਗੋਭੀ, ਗਾਜਰ ਅਤੇ ਫ੍ਰਾਂਸਬੀਨ ਆਦਿ ਨੂੰ ਕਿਸਾਨਾਂ ਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਮਜ਼ਬੂਰ ਹੋਣਾ ਪਿਆ ਹੈ।ੇ

ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਕਾਰਨ ਸਬਜ਼ੀਆਂ ਦੇ ਰੇਟ ਵਿੱਚ ਆਈ ਭਾਰੀ ਗਿਰਾਵਟ ਨੇ ਕਿਸਾਨਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋਏ। ਹੁਣ ਆਲੂਆਂ ਦੀ ਫਸਲ ਨੂੰ ਭਾਰੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜਦੋਂ ਕਿਸਾਨਾਂ ਨੇ ਆਲੂਆਂ ਦੀ ਪੁਟਾਈ ਕਰਕੇ ਖੇਤਾਂ ਵਿੱਚ ਵੱਡੇ-ਵੱਡੇ ਢੇਰ ਲਾਏ ਹੋਏ ਹਨ ਪਰ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ। ਕਿਸਾਨ ਜਥੇਬੰਦੀਆਂ ਦੇ ਦਬਾਅ ਕਰਕੋ ਪੰਜਾਬ ਸਰਕਾਰ ਨੇ ਜੋ ਐਲਾਨ ਕੀਤਾ ਹੈ ਉਹ ਵੀ ਅਮਲ ਵਿੱਚ ਕਿਤੇ ਵੀ ਨਹੀਂ ਦਿਸ ਰਿਹਾ। ਪੰਜਾਬ ਸਰਕਾਰ ਦੀ ਕੋਈ ਵੀ ਖਰੀਦ ਏਜੰਸੀ ਅਜੇ ਤਕ ਕਿਸਾਨਾਂ ਕੋਲੋਂ ਆਲੂ ਖਰੀਦਣ ਲਈ ਨਹੀਂ ਪਹੁੰਚੀ ਅਤੇ ਨਾ ਹੀ ਕਿਸੇ ਖਰੀਦ ਪਾਲਸੀ ਦਾ ਐਲਾਨ ਹੋਇਆ ਹੈ। ਸਿਰਫ ਅਖਬਾਰੀ ਬਿਆਨਾਂ ਰਾਹੀਂ ਸਰਕਾਰ ਡੰਗ ਟਪਾਉਣਾ ਚਾਹੁੰਦੀ ਹੈ। ਅੱਜ ਦੀ ਕੰਨਵੈਨਸ਼ਨ ਵਿੱਚ ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਛੇਤੀ ਤੋਂ ਛੇਤੀ ਘੱਟੋ-ਘੱਟ 600 ਰੁਪੈ ਪ੍ਰਤੀ ਕੁਇੰਟਲ ਭਾਅ ਤੈਅ ਕਰਕੇ ਆਲੂ ਦੀ ਖਰੀਦ ਕਰੇ ਅਤੇ ਜਿੰਨ੍ਹਾਂ ਕਿਸਾਨਾਂ ਨੇ ਹੋਰ ਸਬਜ਼ੀਆਂ ਮਟਰ, ਬੰਦ ਗੋਭੀ, ਫੁੱਲ ਗੋਭੀ ਫ੍ਰਾਂਸਬੀਨ, ਗਾਜਰ ਆਦਿ ਦੀ ਕਾਸ਼ਤ ਕੀਤੀ ਸੀ, ਉਹਨਾਂ ਨੂੰ ਨੋਟਬੰਦੀ ਕਾਰਨ ਪਈ ਮਾਰ ਕਰਕੇ ਪ੍ਰਤੀ ਏਕੜ 30,000/- ਰੁਪੈ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਮੱਕੀ ਦੇ ਬੀਜ਼ ਵਿੱਚ ਹੋ ਰਹੀ ਕਾਲਾਬਜ਼ਾਰੀ ਨੂੰ ਫੌਰੀ ਰੋਕਿਆ ਜਾਵੇ ਅਤੇ ਮੱਕੀ ਦੀ ਜਿਨਸ ਨੂੰ ਸਮਰਥਨ ਮੁੱਲ ਤੇ ਖ੍ਰੀਦਣ ਦਾ ਪ੍ਰਬੰਧ ਕੀਤਾ ਜਾਵੇ। ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ। ਸਬਜ਼ੀ ਮੰਡੀ ਵੱਲ੍ਹਾ ਦੇ ਪ੍ਰਬੰਧ ਵਿੱਚ ਸੁਧਾਰ ਕੀਤਾ ਜਾਵੇ ਅਤੇ ਮੰਡੀ ਪਾਸ ਰੇਲਵੇ ਲਾਈਨ ਉੱਪਰ ਫਲਾਈਓਵਰ ਬਣਾਇਆ ਜਾਵੇ। ਮੰਡੀ ਨੂੰ ਜਾਂਦੀ ਸੜਕ ਵੱਲ੍ਹਾ ਸਾਹਿਬ ਤੋਂ ਮਕਬੂਲਪੁਰਾ ਚੌਂਕ ਤੱਕ ਚਾਰ ਮਾਰਗੀ ਬਣਾਈ ਜਾਵੇ। ਅੱਜ ਦੀ ਕੰਨਵੈਨਸ਼ਨ ਨੂੰ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਸਬਜ਼ੀ ਉਤਪਾਦਕ ਕਿਸਾਨਾਂ ਦੀਆਂ ਮੰਗਾਂ ਦੀ ਪੁਰਜੋਰ ਹਿਮਾਇਤ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹਨਾਂ ਮਸਲਿਆਂ ਉੱਪਰ ਦੋਵੇਂ ਕਿਸਾਨ ਜੱਥੇਬੰਦੀਆਂ ਪੰਜਾਬ ਪੱਧਰ ਦਾ ਘੋਲ ਲਾਮਬੰਦ ਕਰਨ ਜਾ ਰਹੀਆਂ ਹਨ ਤਾਂ ਜੋ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਬਚਾਇਆ ਜਾ ਸਕੇ। ਅੱਜ ਦੀ ਕੰਨਵੈਨਸ਼ਨ ਨੂੰ ਆੜ੍ਹਤੀ ਐਸੋਸੀਏਸ਼ਨ ਦੇ ਨੁੰਮਾਇਦਿਆਂ ਨੇ ਵੀ ਸੰਬੋਧਨ ਕੀਤਾ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਕਿਸਾਨਾਂ ਦੇ ਮਸਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਅਤੇ ਕਿਸਾਨਾਂ ਦੇ ਹਰ ਘੋਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਅੱਜ ਦੀ ਕੰਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਹੋਇਆਂ ਜੱਥੇਬੰਦੀ ਦੇ ਕੰਨਵੀਨਰ ਕਾਮਰੇਡ ਲੱਖਬੀਰ ਸਿੰਘ ਨਿਜ਼ਾਮਪੁਰ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਇੱਕ ਹਫਤੇ ਦੇ ਅੰਦਰ-ਅੰਦਰ ਉਪਰੋਕਤ ਮਸਲਿਆਂ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ ਜੱਥੇਬੰਦੀ 15 ਮਾਰਚ ਤੋਂ 23 ਮਾਰਚ ਤੱਕ ਪਿੰਡਾਂ ਵਿੱਚ ਜਥਾ ਮਾਰਚ ਕਰਕੇ ਕਿਸਾਨਾਂ ਨੂੰ ਲਾਮਬੰਦ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਘਿਰਾਓ ਕਰੇਗੀ। ਅੱਜ ਦੀ ਕੰਨਵੈਨਸ਼ਨ ਨੂੰ ਜੱਥੇਬੰਦੀ ਦੇ ਆਗੂਆਂ ਭੁਪਿੰਦਰ ਸਿੰਘ ਤੀਰਥਪੁਰਾ, ਤਰਸੇਮ ਸਿੰਘ ਨੰਗਲ, ਜਗਤਾਰ ਸਿੰਘ ਛਾਪਾ, ਪ੍ਰਤਾਪ ਸਿੰਘ ਛੀਨਾ, ਸਰਬਜੀਤ ਸਿੰਘ ਚੌਹਾਨ, ਕਰਨੈਲ ਸਿੰਘ ਨਾਗ, ਪਿਆਰਾ ਸਿੰਘ ਧਾਰੜ, ਗੁਰਭੇਜ ਸਿੰਘ ਸੈਦੋਲੇਹਲ, ਜਗਤਾਰ ਸਿੰਘ ਮਹਿਲਾਂਵਾਲਾ, ਕਰਨੈਲ ਸਿੰਘ ਨਵਾਂ ਪਿੰਡ, ਕਾਮਰੇਡ ਬਲਵਿੰਦਰ ਸਿੰਘ, ਬਲਕਾਰ ਸਿੰਘ ਦੁਧਾਲਾ, ਇਕਬਾਲ ਸਿੰਘ ਹਦਾਇਤਪੁਰ, ਡਾ. ਹਰਦੀਪ ਸਿੰਘ ਗਦਲੀ, ਦਿਲਬਾਗ ਸਿੰਘ ਦਸ਼ਮੇਸ਼ਨਗਰ, ਲਾਭ ਸਿੰਘ ਤਲਵੰਡੀ, ਚਰਨਜੀਤ ਸਿੰਘ ਮੱਖਣਵਿੰਡੀ, ਸੁਖਵਿੰਦਰ ਸਿੰਘ ਚਵਿੰਡਾਦੇਵੀ, ਅਵਤਾਰ ਸਿੰਘ ਵਡਾਲਾ ਜੌਹਲ, ਗਿਆਨ ਸਿੰਘ ਬੰਮਾ, ਸਲਵਿੰਦਰ ਸਿੰਘ ਦੇਵੀਦਾਸਪੁਰਾ, ਹਰਚਰਨ ਸਿੰਘ ਨਿਜ਼ਾਮਪੁਰਾ, ਚਰਨਜੀਤ ਸਿੰਘ ਬੋਹੜੂ, ਜੋਗਿੰਦਰ ਸਿੰਘ ਖੈਰਦੀ

Leave a Reply

Your email address will not be published. Required fields are marked *