ਖ਼ਾਲਸਾ ਕਾਲਜ, ਪਟਿਆਲਾ ਦੇ ਖੇਤੀਬਾੜੀ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਇੱਕ ਰੋਜ਼ਾ ਅਕਾਦਮਿਕ ਦੌਰਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ, ਪਟਿਆਲਾ ਦੇ ਪੋਸਟ ਗੈਜ਼ੂਏਟ ਖੇਤੀਬਾੜੀ ਵਿਭਾਗ ਵੱਲੋ ਬੀ. ਐਸ. ਸੀ. ਆਨਰਜ਼ ਇਨ ਐਗਰੀਕਲਚਰ ਭਾਗ ਤੀਜਾ ਦੇ ਵਿਦਿਆਰਥੀਆਂ ਦਾ ਇੱਕ ਰੋਜਾ ਅਕਾਦਮਿਕ ਦੌਰਾ ਪਿੰਡ ਪੇਧਨ ਪਟਿਆਲਾ ਵਿਖੇ ਸੁਰੱਖਿਅਤ ਭੋਜਨ ਉਤਪਾਦਨ ਤੇ ਸਰਟੀਫਿਕੇਸ਼ਨ ਦੇ ਜਾਗਰੂਕਤਾ ਅਤੇ ਸਿਖਲਾਈ ਕੈਂਪ ਵਿੱਚ ਕਰਵਾਇਆ ਗਿਆ। ਇਹ ਕੈਂਪ ਜੈਵਿਕ ਖੇਤੀ ਵਿਭਾਗ ਪੀ.ਏ. ਯੂ. ਲੁਧਿਆਣਾ, ਕੇ.ਵੀ.ਕੇ. ਰੌਣੀ ਪਟਿਆਲਾ, ਬਾਇਓਟੈੱਕ ਕਿਸਾਨ ਹੱਬ ਤੇ ਨਾਭਾ ਫਾਉਂਡੈਸਨ ਰਾਹੀ “ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ” ਅਧੀਨ ਕਰਵਾਇਆ ਗਿਆ।
ਇਸ ਕੈਂਪ ਵਿੱਚ ਪੀ.ਏ.ਯੂ. ਲੁਧਿਆਣਾ ਦੇ ਪਸਾਰ ਸਿੱਖਿਆ ਦੇ ਸਹਿ-ਨਿਰਦੇਸ਼ਕ ਡਾ. ਗੁਰਮੀਤ ਸਿੰਘ ਬੁੱਟਰ, ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ, ਡਾ. ਸੋਹਣ ਸਿੰਘ ਵਾਲੀਆ ਅਤੇ ਕੇ.ਵੀ.ਕੇ ਰੌਣੀ ਪਟਿਆਲਾ ਦੇ ਇੰਚਰਾਜ ਡਾ. ਵਿਪਨ ਕੁਮਾਰ ਰਾਮਪਾਲ ਅਤੇ ਉਹਨਾ ਦੇ ਸਟਾਫ ਵੱਲੋ ਵੱਖ-ਵੱਖ ਵਿਸ਼ਿਆ ਬਾਰੇ ਜਿਵੇਂ ਕਿ ਜੈਵਿਕ ਖੇਤੀ ਕਰਨ ਤੇ ਸਰਟੀਫਿਕੇਸਨ ਬਾਰੇ, ਰਸੋਈ ਬਗੀਚਾ ਬਣਾਉਣ ਤੇ ਦੇਖਭਾਲ, ਏਕੀਕਿ੍ਰਤ ਖੇਤੀਕਰਨ ਸੰਬੰਧੀ ਅਤੇ ਨੌਜਵਾਨਾਂ ਨੂੰ ਹੱਥੀ ਕੰਮ ਕਰਨ ਬਾਰੇ ਵੱਖ-ਵੱਖ ਭਾਸ਼ਣਾਂ ਦੁਆਰਾ ਉਤਸ਼ਾਹਿਤ ਕੀਤਾ। ਇਸ ਕੈਂਪ ਵਿੱਚ ਇਲਾਕੇ ਦੇ ਅਗਾਂਹ-ਵਧੂ ਕਿਸਾਨ ਜੋ ਜੈਵਿਕ ਖੇਤੀ ਨਾਲ ਜੁੜੇ ਹੋਏ ਹਨ, ਨੇ ਵੀ ਭਾਗ ਲਿਆ। ਉਨ੍ਹਾਂ ਨੂੰ ਨਾਭਾ ਫਾਊਂਡੇਸ਼ਨ ਵੱਲੋਂ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦਿੱਤੇ ਗਏ।
ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ, ਪਿ੍ਰੰਸੀਪਲ ਖਾਲਸਾ ਕਾਲਜ ਪਟਿਆਲਾ ਨੇ ਕਿਹਾ ਕਿ ਇਹੋ ਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਲਈ ਗਿਆਨ ਪੱਖੋ ਬਹੁਤ ਲਾਹੇਵੰਦ ਹੁੰਦੇ ਹਨ। ਜਿਥੇ ਵਿਦਿਆਥੀ ਖੇਤੀਬਾੜੀ ਸਬੰਧੀ ਜਾਣਕਾਰੀ ਹਾਸ਼ਲ ਕਰਦੇ ਹਨ ਉਥੇ ਅਜਿਹੇ ਪ੍ਰੋਗਰਮਾਂ ਸਦਕੇ ਵਿਹਾਰਕ ਜਾਣਕਰੀ ਵੀ ਹਾਸਲ ਕਰਦੇ ਹਨ। ਇਹ ਵਿੱਦਿਅਕ ਦੌਰਾ ਡਾ. ਹਰਪ੍ਰੀਤ ਕੌਰ ਮੁਖੀ ਪੀ.ਜੀ. ਖੇਤੀਬਾੜੀ ਵਿਭਾਗ ਦੇ ਪ੍ਰੇਰਨਾ ਨਾਲ ਪ੍ਰੋ. ਸੰਦੀਪ ਸਿੰਘ ਅਤੇ ਡਾ. ਮੇਜਰ ਸਿੰਘ ਢਿੱਲੋ ਦੀ ਅਗਵਾਈ ਵਿੱਚ ਕਰਵਾਇਆ ਗਿਆ।

