ਆਮ ਆਦਮੀ ਪਾਰਟੀ ਨੇ ਦਿੱਲੀ ਦੇ ਆਗੂਆਂ ਅਤੇ ਪੰਜਾਬ ਦੇ ਧਨਾਢਾ ਨੂੰ ਰਾਜ ਸਭਾ ਵਿਚ ਭੇਜ ਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ’ਤੇ ਡਾਕਾ ਮਾਰਿਆ: ਚਰਨਜੀਤ ਬਰਾੜ
ਅਕਾਲੀ ਦਲ ਨੇ ਸਰਕਾਰ ਦੇ ਖਿਲਾਫ ਮੀਟਿੰਗ ਵਿਚ ਪਾਸ ਕੀਤੇ ਚਾਰ ਨਿੰਦਾ ਪ੍ਰਸਤਾਵ
ਪਟਿਆਲਾ, 28 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੀ ਰਾਜਪੁਰਾ ਹਲਕੇ ਦੀ ਮੀਟਿੰਗ ਹਲਕਾ ਇੰਚਾਰਜ਼ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ਵਿਚ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਚਾਰ ਨਿੰਦਾ ਪ੍ਰਸਤਾਵ ਪਾਸ ਕੀਤੇ ਗਏ, ਜਿਨ੍ਹਾਂ ਵਿਚ ਬੀ.ਬੀ.ਐਮ. ਵਿਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਖਤਮ ਕਰਨ ਦਾ ਨਿੰਦਾ ਪ੍ਰਸਤਾਵ, ਚੰਡੀਗੜ੍ਹ ਵਿਚੋਂ ਪੰਜਾਬ ਦੇ ਸਰਵਿਸ ਰੂਲ ਖਤਮ ਕਰਨ ਦਾ ਨਿੰਦਾ ਪ੍ਰਸਤਾਵ, ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਕੇ ਪੰਜ ਰਾਜ ਸਭਾ ਵਿਚ ਮੈਂਬਰ ਭੇਜਣ ਦਾ ਨਿੰਦਾ ਪ੍ਰਸਤਾਵ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਐਸ.ਵਾਈ.ਐਲ. ਦੇ ਮੁੱਦੇ ’ਤੇ ਬਿਆਨ ’ਤੇ ਚੁੱਪੀ ਧਾਰਨਾ ਦਾ ਨਿੰਦਾ ਪ੍ਰਸਤਾਵ ਸ਼ਾਮਲ ਹਨ। ਇਸ ਦੇ ਨਾਲ ਪੰਜਵਾਂ ਮਤਾ ਪਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਐਲਾਨ ਦੇ ਮੁਤਾਬਕ ਕਿ ਪਹਿਲੇ ਹੀ ਕੈਬਨਿਟ ਮੀਟਿੰਗ ਵਿਚ ਹਰ ਮਾਹਿਲਾ ਦੇ ਖਾਤੇ ਵਿਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਪੁਰਾ ਕਰਨ ਦਾ ਯਾਦ ਦਿਵਾਉ ਪਤਾ ਵੀ ਪਾਸ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਵਿਚ ਪੰਜਾਬ ਦੇ ਖਾਤੇ ਵਿਚੋਂ ਦਿੱਲੀ ਦੇ ਆਗੂਆਂ ਤੇ ਪੰਜਾਬ ਦੇ ਧਨਾਢਾ ਨੂੰ ਭੇਜ ਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ’ਤੇ ਡਾਕਾ ਮਾਰਿਆ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਹਿਣ ਨਹੀਂ ਕਰ ਸਕਣਗੇ। ਉਨ੍ਹਾਂ ਹਲਕਾ ਰਾਜਪੁਰਾ ਦੇ ਲੋਕਾਂ ਵੱਲੋਂ ਅਕਾਲੀ ਦਲ ਨੂੰ ਵੋਟਾਂ ਪਾਏ ਜਾਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿਨ ਰਾਤ ਹਲਕਾ ਰਾਜਪੁਰਾ ਦੇ ਲੋਕਾਂ ਦੀ ਸੇਵਾ ਵਿਚ ਜੁਟੇ ਰਹਿਣਗੇ। ਕਿਸੇ ਵੀ ਵਿਅਕਤੀ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੋ ਵਾਅਦੇ ਕਰਕੇ ਆਮ ਆਦਮੀ ਪਾਰਟੀ ਸਰਕਾਰ ਵਿਚ ਆਈ ਹੈ, ਉਨ੍ਹਾਂ ਨੂੰ ਪੁਰਾ ਕਰਨ ਲਈ ਸਰਕਾਰ ’ਤੇ ਅਕਾਲੀ ਦਲ ਦਬਾਅ ਬਣਾ ਕੇ ਰੱਖੇਗਾ ਤਾਂ ਲੋਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ।
ਇਸ ਮੌਕੇ ’ਤੇ ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕੜੀ, ਰਣਜੀਤ ਸਿੰਘ ਰਾਣਾ, ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਬਲਜੀਤ ਸਿੰਘ ਵਾਲੀਆ, ਸ਼ੁਸੀਲ ਕੁਮਾਰ ਉਤਰੇਜਾ, ਿਸ਼ਨ ਕੁਮਾਰ ਕੁਕਰੇਜਾ, ਬਿਕਰਮ ਸਿੰਘ ਐਮ.ਸੀ., ਜਸਵਿੰਦਰ ਸਿੰਘ ਜੈਲਦਾਰ, ਸਿਮਰਨਜੀਤ ਸਿੰਘ ਬਿੱਲਾ, ਰਾਜਪੂਤ ਜਥੇਬੰਦੀ ਉਘੇ ਆਗੂ ਮੰਗਲ ਪਿਲਖਣੀ, ਜਥੇਦਾਰ ਗੁਰਨਾਮ ਸਿੰਘ, ਅਸ਼ੋਕ ਅਲੂਣਾ ਯੂਥਵਿੰਗ, ਧਰਮ ਸਿੰਘ ਭੱਪਲ, ਕਰਨੈਲ ਸਿੰਘ, ਸਤਵਿੰਦਰ ਸਿੰਘ ਮਿਰਜਾਪੁਰ, ਜਸ ਚਾਵਲਾ, ਰਵੀ ਲੁਥਰਾ, ਬਸਪਾ ਦੇ ਜਗਜੀਤ ਸਿੰਘ ਛੜਬੜ, ਕੇਸਰ ਸਿੰਘ ਬਖਸੀਵਾਲਾ ਪ੍ਰਧਾਨ ਬਸਪਾ ਪਟਿਆਲਾ,ਬੀਬੀ ਬਲਵਿੰਦਰ ਕੌਰ ਚੀਮਾ, ਬੀਬੀ ਕਰਮਜੀਤ ਕੌਰ ਸ਼ਹਿਰੀ ਪ੍ਰਧਾਨ, ਚਰਨਜੀਤ ਸਲੈਚ, ਮਹਿੰਦਰ ਸਿੰਘ ਬਨੂੰੜ, ਦਰਸ਼ਨ ਸਿੰਘ ਨਡਿਆਲੀ, ਪਲਵਿੰਦਰ ਸਿੰਘ ਕਸੋਲੀ, ਗੁਰਪ੍ਰੀਤ ਸਿੰਘ ਲਾਡੀ ਹੰਡੇਸਰਾ, ਜਸਪਾਲ ਸਿੰਘ ਸੰਕਰਪੁਰ, ਅਰਵਿੰਦਰਪਾਲ ਸਿੰਘ ਰਾਜੂ, ਸ਼ੈਰੀ ਸੰਧੂ,ਗੁਰਤੇਜ ਸਿੰਘ, ਡਾ. ਬਲਵਿੰਦਰ ਸਿੰਘ, ਦੀਦਾਰ ਸਿੰਘ ਗੁਰਨਾਖੇੜੀ, ਅਸ਼ੋਕ ਕੁਮਾਰ ਖੇੜਾ ਗੱਜੂ, ਸੁਖਵਿੰਦਰ ਸਿੰਘ ਸਧਰੋਰ ਮਾਜਰੀ, ਹਰਭਜਨ ਸਿੰਘ ਚੱਕ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

