ਪਟਿਆਲਾ

ਆਪ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ੁਰੂਆਤ ਤੋਂ ਕਲੱਬ ਦੀ ਮੰਗ ਨੂੰ ਬੂਰ ਪਿਆ — ਕਾਕਾ

ਭ੍ਰਿਸ਼ਟਾਚਾਰ ਖਿਲਾਫ ਲੜਾਈ ਨਹੀਂ ਰੁਕੇਗੀ — ਕਾਕਾ

ਪਟਿਆਲਾ (ਮਧੂਸਾਰ ਬਿਊਰੋ) : ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਬੀਤੇ ਕਈ ਸਾਲਾਂ ਤੋਂ ਪੰਜਾਬ ਤੇ ਸਮਾਜ ਹਿੱਤ ਲਈ ਅਨੇਕਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਅਵਾਜ ਬੁਲੰਦ ਕਰ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿੱਚ ਇੱਕ ਮੁੱਦਾ ਭ੍ਰਿਸ਼ਟਾਚਾਰ ਦਾ ਵੀ ਸ਼ਾਮਲ ਹੈ ਕੈਂਸਰ ਰੂਪੀ ਭ੍ਰਿਸ਼ਟਾਚਾਰ ਵਿਰੁੱਧ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਇਸ ਦੇ ਮੁਕੰਮਲ ਤੌਰ ਤੇ ਖਾਤਮੇ ਲਈ ਵਾਰ—ਵਾਰ ਸਰਕਾਰਾਂ ਤੋਂ ਮੰਗ ਨੂੰ ਵੀ ਲਗਾਤਾਰ ਜਾਰੀ ਰੱਖਿਆ ਗਿਆ ਹੈ ਹਾਲ ਹੀ ਵਿੱਚ ਆਪ ਦੀ ਨਵੀਂ ਬਣੀ ਪੰਜਾਬ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਸ਼ੁਰੂਆਤ ਤੋਂ ਕਲੱਬ ਦੀ ਇੱਕ ਮੰਗ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸ਼ਹਾਦਤਾਂ ਦੇ ਜਾਮ ਪੀ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਕ੍ਰਾਂਤੀਕਾਰੀਆਂ ਦੇ ਸੁਪਨਿਆਂ ਨੂੰ ਸੱਚ ਹੋਣ ਵਿੱਚ ਰੋੜੇ ਵਿਛਾਉਣ ਦਾ ਕੰਮ ਕਰਦੇ ਆ ਰਹੇ ਹਨ ਰਿਸ਼ਵਤਖੋਰ ਭ੍ਰਿਸ਼ਟਾਚਾਰੀ ਪਰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਵਿੱਚ ਸਮੇਂ—ਸਮੇਂ ਦੀਆਂ ਸਰਕਾਰਾਂ ਫੇਲ ਹੀ ਸਾਬਤ ਹੋਈਆਂ ਹਨ।

ਜਦੋਂ ਕਿ ਨਵੀਂ ਬਣੀ ਪੰਜਾਬ ਦੀ ਆਪ ਸਰਕਾਰ ਨੇ ਇੱਕ ਦੋ ਕਲੱਬ ਦੀਆਂ ਮੰਗਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਤੋਂ ਇਲਾਵਾ ਅਜੇ ਅਨੇਕਾਂ ਮੁੱਦੇ ਹਨ ਜਿਨ੍ਹਾਂ ਤੇ ਕਾਬੂ ਪਾਉਣ ਸਬੰਧੀ ਅੱਜ ਵੀ ਨਿਊ ਪਟਿਆਲਾ ਵੈਲਫੇਅਰ ਕਲੱਬ ਸੰਘਰਸ਼ ਕਰਦਾ ਆ ਰਿਹਾ ਹੈ। ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂਆਤ ਦਾ ਸਵਾਗਤ ਕਰਦਿਆਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਇੱਕ ਐਸਾ ਨਾਸੁਰ ਹੈ ਜਿਸ ਨੇ ਪੰਜਾਬ ਦੇ ਵਿਕਾਸ ਦੀ ਦੋੜ ਨੂੰ ਪਿੱਛੇ ਧਕੇਲਿਆ ਹੈ। ਭ੍ਰਿਸ਼ਟਾਚਾਰ ਰੂਪੀ ਦੈਂਤ ਇੱਕ ਕਲੰਕ ਹੈ ਜਿਸ ਨੂੰ ਮਿਟਾਉਣਾ ਬੇਹੱਦ ਜਰੂਰੀ ਹੈ। ਉਹਨਾ ਕਿਹਾ ਕਿ ਜਦੋਂ ਤੱਕ ਭ੍ਰਿਸ਼ਟਾਚਾਰ ਦਾ ਪੰਜਾਬ *ਚ ਸਫਾਇਆ ਨਹੀਂ ਹੁੰਦਾ ਉਦੋ ਤੱਕ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲਗਾਤਾਰ ਜਾਰੀ ਰਹੇਗੀ ਇਸ ਮੌਕੇ ਗੋਬਿੰਦ ਜਸਵਾਲ, ਪਰਮਜੀਤ ਸਿੰਘ, ਹਰਭਜਨ ਸਿੰਘ, ਸ਼ਿਵ ਕੁਮਾਰ, ਲਾਲ ਖਾਨ, ਵਿਨੋਦ ਕੁਮਾਰ, ਸੰਨੀ ਕੁਮਾਰ, ਰਾਜਨ ਕੁਮਾਰ, ਵਿਜੇ ਕੁਮਾਰ, ਜਗਤਾਰ ਸਿੰਘ, ਸੁਦਾਗਰ ਖਾਨ, ਨਰੇਸ਼ ਕੁਮਾਰ, ਸਵਰਨ ਕੁਮਾਰ, ਗੁਰਦੀਪ ਸਿੰਘ, ਸਤਪਾਲ ਸਿੰਘ, ਸੁਖਦੇਵ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *