ਪਟਿਆਲਾ-ਚੀਕਾ ਰੋਡ ਨੈਸ਼ਨਲ ਹਾਈਵੇ ਵਿਚ ਸ਼ਾਮਲ
ਦੋ ਮਹੀਨੇ ਵਿਚ ਹਲਕਾ ਸਨੋਰ ਦੀ ਦੂਜੀ ਮੁੱਖ ਸੜਕ ਨੈਸ਼ਨਲ ਹਾਈਵੇ ਵਿਚ ਸ਼ਾਮਲ
ਪਟਿਆਲਾ,14 ਸਤੰਬਰ (ਮਧੂਸਾਰ ਬਿਊਰੋ)
ਕੇਂਦਰੀ ਸੜਕੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਹਲਕਾ ਸਨੋਰ ਦੀ ਲਾਈਫ ਲਾਈਨ ਮੰਨੀ ਜਾਣ ਵਾਲੀ ਪਟਿਆਲਾ ਚੀਕਾ ਰੋਡ ਨੂੰ ਨੈਸ਼ਨਲ ਹਾਈਵੇ ਵਿਚ ਸ਼ਾਮਲ ਕਰ ਦਿੱਤਾ ਹੈ। ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾ ਸਕਦਾ ਪਿਛਲੇ ਦੋ ਮਹੀਨਿਆ ਵਿਚ ਹਲਕਾ ਸਨੋਰ ਦੀ ਇਹ ਦੂਜੀ ਮੁੱਖ ਸੜਕ ਹੈ, ਜਿਸ ਨੂੰ ਨੈਸ਼ਨਲ ਹਾਈਵੇ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਟਿਆਲਾ ਤੋਂ ਦੇਵੀਗੜ੍ਹ ਹੋ ਕੇ ਪਿਹੋਵਾ ਜਾਣ ਵਾਲੀ ਸੜਕ ਨੂੰ ਵੀ ਦੋ ਮਹੀਨੇ ਪਹਿਲਾਂ ਨੈਸ਼ਨਲ ਹਾਈਵੇ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਮਹੀਨੇ ਪਹਿਲਾਂ ਹਲਕਾ ਸਨੋਰ ਦੇ ਇੰਚਾਰਜ਼ ਦਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਲਗਾਇਆ ਗਿਆ ਸੀ। ਹਲਕਾ ਸਨੋਰ ਦੀ ਸਭ ਤੋਂ ਮੁੱਖ ਮੰਗ ਪਟਿਆਲਾ ਦੇਵੀਗੜ ਅਤੇ ਪਟਿਆਲਾ ਚੀਕਾ ਰੋਡ ਨੂੰ ਬਣਾਉਣਾ ਸੀ, ਕਿਉਂÎਕਿ ਦੋਨਾ ਸੜਕਾਂ ਦੀ ਹਾਲਤ ਕਾਫੀ ਜਿਆਦਾ ਖਸਤਾ ਹੈ। ਉਸ ਤੋਂ ਬਾਅਦ ਲਗਾਤਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਦੋਨਾ ਸੜਕਾਂ ਨੂੰ ਬਣਾਉਣ ਲਈ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਗਈ। ਪਹਿਲਾਂ ਪਟਿਆਲਾ ਦੇਵੀਗÎੜ ਸੜਕ ਨੂੰ ਰਾਸ਼ਟਰੀ ਮਾਰਗ ਵਿਚ ਸ਼ਾਮਲ ਕੀਤਾ ਅਤੇ ਪਟਿਆਲਾ ਚੀਕਾ ਰੋਡ ਨੂੰ ਵੀ ਰਾਸ਼ਟਰੀ ਮਾਰਗਾਂ ਵਿਚ ਸ਼ਾਮਲ ਕਰਵਾਉਣ ਦਾ ਐਲਾਨ ਕਰਵਾ ਦਿੱਤਾ ਹੈ। ਦੋਨਾ ਸੜਕਾਂ ਪੰਜਾਬ ਨੂੰ ਮੁੱਖ ਤੌਰ ‘ਤੇ ਹਰਿਆਣਾ ਨਾਲ ਜੋੜਦੀਆਂ ਹਨ ਅਤੇ ਵਪਾਰ ਦ੍ਰਿਸ਼ਟੀ ਤੋਂ ਦੋਨੋ ਸੜਕਾਂ ਕਾਫੀ ਅਹਿਮ ਹਨ। ਦੋਨਾ ਸੜਕਾਂ ਰਾਹੀਂ ਵੱਡੇ ਪੱਧਰ ‘ਤੇ ਵਪਾਰਕ ਅਦਾਨ ਪ੍ਰਦਾਨ ਹੁੰਦਾ ਹੈ। ਇਸ ਤੋਂ ਅਹਿਮ ਗੱਲ ਦੋਨਾ ਸੜਕਾਂ ਸਿੱਧੇ ਹਲਕਾ ਸਨੋਰ ਨੂੰ ਸਿੱਧੇ ਤੌਰ ‘ਤੇ ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਜੋੜਦੀਆਂ ਹਨ। ਦੋਨਾ ਸੜਕਾਂ ਤੋਂ ਪਟਿਆਲਾ ਤੋਂ ਬਸ ਰੂਟ ਸਿੱਧੇ ਦਿੱਲੀ ਲਈ ਸਰਵਿਸ ਮੁਹੱਈਆ ਹੈ।
ਡੱਬੀ
ਹਲਕੇ ਦੀ ਵਾਗਡੋਰ ਦੇ ਸੰਭਾਲਣ ਦੇ ਪਹਿਲੇ ਦਿਨ ਜਿਹੜੇ ਵਾਅਦੇ ਕੀਤੇ, ਉਹ ਸਮੁੱਚੇ ਵਾਅਦੇ ਪੁਰੇ ਕੀਤੇ ਜਾਣਗੇ: ਹਰਿੰਦਰਪਾਲ ਚੰਦੂਮਾਜਰਾ
ਪਟਿਆਲਾ,
ਹਲਕਾ ਸਨੋਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਤੋਂ ਪਾਰਟੀ ਨੇ ਉਹਨਾਂ ਨੂੰ ਹਲਕੇ ਦੀ ਵਾਗਡੋਰ ਦਿੱਤੀ, ਉਸ ਦਿਨ ਤੋਂ ਜਿਹੜੇ ਵਾਅਦੇ ਕੀਤੇ, ਉਹ ਸਮੁੱਚੇ ਵਾਅਦੇ ਪੂਰੇ ਕੀਤੇ ਜਾਣਗੇ। ਦੋਨਾ ਸੜਕਾਂ ਨੂੰ ਨੈਸ਼ਨਲ ਹਾਈਵੇ ਬਣਾਉਣ ਦੇ ਨਾਲ ਨਾਲ ਬੀ.ਡੀ.ਪੀ.ਓ. ਭੁਨਰਹੇੜੀ ਦੇ ਦਫਤਰ ਨੂੰ ਪਟਿਆਲਾ ਭੁਨਰਹੇੜੀ ਸ਼ਿਫਟ ਕੀਤਾ ਜਾ ਰਿਹਾ ਹੈ, ਸਨੋਰ ਨੂੰ ਸਬ ਤਹਿਸੀਲ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਸਮੁੱਚੇ ਹਲਕੇ ਵਿਚ 12 ਕਰੋੜ ਦੀਆਂ ਸੜਕਾਂ ਦੇ ਕੰਮ ਚੱਲ ਰਹੇ ਹਨ।

