ਅੰਮ੍ਰਿਤਸਰ

ਖਾਲਸਾ ਕਾਲਜ ਨਰਸਿੰਗ ਵਿਖੇ ‘ਐਜ਼ੂਕੇਸ਼ਨਲ ਓਬਜੈਕਟਿਵਜ਼’ ਵਿਸ਼ੇ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ/ਮਧੂਸਾਰ ਬਿਊਰੋ) -ਖਾਲਸਾ ਕਾਲਜ ਆਫ ਨਰਸਿੰਗ ਵਿਖੇ ਐਮ. ਐਸ. ਸੀ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਵੱਲੋਂ ਨਰਸਿੰਗ ਦੀ ਪੜਾਈ ਦੇ ਸਬੰਧ ’ਚ ‘ਐਜੂਕੇਸ਼ਨਲ ਓਬਜੈਕਟਿਵਜ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਯਸ਼ਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਏ ਇਸ ਸੈਮੀਨਾਰ ’ਚ ਵਿਦਿਆਰਥੀਆਂ ਨੂੰ ਨਰਸਿੰਗ ਦੀ ਪੜ੍ਹਾਈ ਅਤੇ ਇਸ ਕਿੱਤੇ ਪ੍ਰਤੀ ਦਇਆ ਭਾਵਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।

ਇਸ ਮੌਕੇ ਪ੍ਰਿੰ: ਡਾ. ਕਮਲਜੀਤ ਕੌਰ ਨੇ ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਦੀ ਕਰਵਾਏ ਗਏ ਉਕਤ ਸੈਮੀਨਾਰ ਸਬੰਧੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵਿਸ਼ਿਆਂ ’ਤੇ ਅਧਾਰਿਤ ਪ੍ਰੋਗਰਾਮ ਕਰਵਾਉਣੇ ਅਤਿ ਲਾਜ਼ਮੀ ਹਨ ਤਾਂ ਜੋ ਕਾਲਜ ਦਾ ਹਰੇਕ ਵਿਦਿਆਰਥੀ ਪੜਨ-ਲਿਖਣ ਭਾਵ ਐਜੂਕੇਟਡ ਹੋਣ ਦੇ ਅਸਲ ਮਾਇਨੇ ਨੂੰ ਸਮਝ ਸਕੇ। ਇਸ ਮੌਕੇ ਪ੍ਰਿੰ: ਡਾ. ਕਮਲਜੀਤ ਕੌਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ।

Leave a Reply

Your email address will not be published. Required fields are marked *