ਪੰਜਾਬਪਟਿਆਲਾ

2 ਅਪ੍ਰੈਲ 2022 ਤੋਂ ਸ਼ੁਰੂ ਹੋ ਰਹੇ ਭਾਰਤੀ ਨਵੇਂ ਸਾਲ (ਵਿਕਰਮੀ ਸੰਵਤ 2079) ਦਾ ਕਲੰਡਰ ਕੀਤਾ ਰਿਲੀਜ਼

ਨਵੇਂ ਸਾਲ ਦੇ ਸਵਾਗਤ ਲਈ ਸ਼ਹਿਰ ’ਚ ਕਈ ਥਾਈਂ ਹੋਵੇਗੀ ਵਿਸ਼ੇਸ਼ ਸਜਾਵਟ-ਸੁਸ਼ੀਲ ਨਈਅਰ

ਪਟਿਆਲਾ, 29 ਮਾਰਚ (/ਮਧੂਸਾਰ ਬਿਊਰੋ) -2 ਅਪ੍ਰੈਲ 2022 ਤੋਂ ਸ਼ੁਰੂ ਹੋ ਰਹੇ ਭਾਰਤੀ ਨਵੇਂ ਸਾਲ (ਵਿਕਰਮੀ ਸੰਵਤ 2079) ਦਾ ਸਵਾਗਤ ਕਰਦਿਆਂ ਨਵੇਂ ਸਾਲ ਦਾ ਕਲੰਡਰ ਰਿਲੀਜ਼ ਕੀਤਾ ਗਿਆ। ਕਲੰਡਰ ਰਿਲੀਜ਼ ਕਰਨ ਦੀ ਰਸਮ ਸਵਦੇਸ਼ੀ ਜਾਗਰਣ ਮੰਚ ਵਲੋਂ ਸੁਸ਼ੀਲ ਨਈਅਰ ਜ਼ਿਲਾ ਸਹਿ ਸੰਯੋਜਕ ਸਵਦੇਸ਼ੀ ਜਾਗਰਣ ਮੰਚ ਪਟਿਆਲਾ ਦੀ ਅਗਵਾਈ ਵਿਚ ਸਾਦਾ ਸਮਾਗਮ ਰਾਹੀਂ ਮੇਅਰ ਸੰਜੀਵ ਸ਼ਰਮਾ ਬਿੱਟੂ ਵਲੋਂ ਕਰਵਾਈ ਗਈ। ਜਿਸ ਵਿਚ ਮੇਅਰ ਸੰਜੀਵ ਸ਼ਰਮਾ ਬਿੱਟੂ, ਵਰੁਣ ਜਿੰਦਲ ਉਪ ਪ੍ਰਧਾਨ ਬੀਜੇਪੀ ਪਟਿਆਲਾ, ਅਨੀਸ਼ ਮੰਗਲਾ ਸਮਾਜ ਸੇਵਕ, ਪੰਡਿਤ ਗੋਵਰਧਨ ਸ਼ਰਮਾ, ਵਿਨਯ ਸ਼ਰਮਾ, ਸੁਮਿਤ ਕੁਮਾਰ ਸਚਦੇਵਾ, ਗੌਰਵ ਮੱਕੜ, ਯੋਗੇਸ਼ ਸ਼ਰਮਾ, ਗਰਨ ਗੌੜ ਆਦਿ ਮੌਜੂਦ ਰਹੇ।

ਇਸ ਦਿਨ ਦੀ ਮਹੱਤਤਾ ਦੱਸਦਿਆਂ ਸੁਸ਼ੀਲ ਨਈਅਰ ਨੇ ਕਿਹਾ ਕਿ ਇਸ ਦਿਨ ਬ੍ਰਹਮਾ ਜੀ ਵਲੋਂ ਇਸ ਦਿਨ ਸੰਸਾਰ ਦੀ ਰਚਨਾ ਕੀਤੀ ਗਈ, ਭਗਵਾਨ ਰਾਮ ਦਾ ਇਸ ਦਿਨ ਰਾਜ ਅਭਿਸ਼ੇਕ ਹੋਇਆ, ਰਾਜਾ ਯੁਧਿਸ਼ਠਰ, ਸਮਰਾਟ ਵੀਰ ਵਿਕਰਮਾਦਿੱਤ ਦਾ ਵੀ ਇਸੇ ਦਿਨ ਰਾਜ ਅਭਿਸ਼ੇਕ ਹੋਇਆ ਸੀ। ਉਨਾਂ ਦੱਸਿਆ ਕਿ ਸ਼ਕਤੀ ਅਤੇ ਭਗਤੀ ਦੇ ਪ੍ਰਤੀਕ ਨਵਰਾਤਰਾਂ ਦੀ ਸ਼ੁਰੂਆਤ ਇਸ ਦਿਨ ਹੋਈ ਅਤੇ ਇਸ ਦਿਨ ਪਹਿਲਾ ਨਵਰਾਤਰਾ ਹੁੰਦਾ ਹੈ। ਇਸੇ ਦਿਨ ਦੂਜੇ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਵਸ ਹੈ। ਸਵਾਮੀ ਦਯਾਨੰਦ ਸਰਸਵਤੀ ਵਲੋਂ ਆਰਿਆ ਸਮਾਜ ਦੀ ਸਥਾਪਨਾ ਇਸੇ ਦਿਨ ਕੀਤੀ ਗਈ। ਸਮਾਜ ਰੱਖਿਅਕ ਸੰਤ ਝੂਲੇਲਾਜ ਦਾ ਇਸੇ ਦਿਨ ਪ੍ਰਕਟ ਦਿਵਸ ਹੈ। ਉਨਾਂ ਇਸ ਦਿਨ ਦੀ ਮੱਤਤਾ ਬਾਰੇ ਦੱਸਿਆ ਕਿ ਇਸ ਦਿਨ ਪ੍ਰਕਿਰਤੀ ਵਿਚ ਚਾਰੇਂ ਪਾਸੇ ਫੁੱਲ ਖਿਡਦੇ ਹਨ, ਕਿਸਾਨ ਫਸਲਾਂ ਦੀ ਕਟਾਈ ਇਸ ਦਿਨ ਤੋਂ ਹੀ ਸ਼ੁਰੂ ਕਰਦੇ ਹਨ ਕਿਉਂਕਿ ਇਸ ਦਿਨ ਗ੍ਰਹਿ ਨਕਸ਼ੱਤਰ ਬਹੁਤ ਹੀ ਸ਼ੁਭ ਸਥਿਤੀ ਵਿਚ ਮੰਨੇ ਜਾਂਦੇ ਹਨ। ਨਈਅਰ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਂਦਿਆਂ ਸ਼ਹਿਰ ਦੇ ਕਈ ਇਲਾਕਿਆਂ ਨੂੰ ਭਗਵੇਂ ਝੰਡਿਆਂ ਆਦਿ ਨਾਲ ਸਜਾਇਆ ਜਾਵੇਗਾ ਅਤੇ ਸਨੌਰੀ ਅੱਡਾ ਦੇ ਪ੍ਰਾਚੀਨ ਭੂਤਨਾਥ ਮੰਦਿਰ ਅਤੇ ਚੌਂਕ ਵਿਚ ਫੁੱਲਾਂ ਆਦਿ ਨਾਲ ਵਿਸ਼ੇਸ਼ ਸਜਾਵਟ ਕੀਤੀ ਜਾਵੇਗੀ।

ਇਸ ਮੌਕੇ ਮੇਅਰ ਸੰਜੀਵ ਬਿੱਟੂ ਨੇ ਸਮਾਜ ਨੂੰ ਸੰਦੇਸ਼ ਦਿੰਦਿਆਂ ਦੱਸਿਆ ਕਿ ਇਸ ਦਿਨ ਇਕ ਦੂਜੇ ਨੂੰ ਨਵੇਂ ਸਾਲ ਦੀ ਵਧਾਈ ਦੇਣੀ ਚਾਹੀਦੀ ਹੈ, ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਆਦਿ ਨੂੰ ਨਵੇਂ ਸਾਲ ਤੇ ਸ਼ੁਭ ਸੰਦੇਸ਼ ਭੇਜਣੇ ਚਾਹੀਦੇ ਹਨ, ਆਪਣੇ ਘਰਾਂ ਤੇ ਦੁਕਾਨਾਂ ਆਦਿ ’ਤੇ ਭਗਵਾਂ ਝੰਡਾ ਲਗਾਉਣਾ ਚਾਹੀਦਾ ਹੈ, ਘਰਾਂ ਅਤੇ ਦੁਕਾਨਾਂ ’ਤੇ ਅੰਬ ਦੇ ਪੱਤਿਆਂ ਦੀ ਬੰਦਰਵਾਰ ਸਜਾਉਣੀ ਚਾਹੀਦੀ ਹੈ, ਘਰਾਂ ਦੀ ਸਾਫ਼ ਸਫ਼ਾਈ ਕਰ ਰੰਗੋਲੀ ਅਤੇ ਫੁੱਲਾਂ ਨਾਲ ਸਚਾਵਟ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਆਪਣੇ ਮੁਹੱਲੇ ਅਤੇ ਧਾਰਮਿਕ ਸਥਾਨਾਂ ਤੇ ਸਾਮੂਹਿਕ ਭਜਨ ਸੰਧਿਆ ਦਾ ਆਯੋਜਨ ਵੀ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *