ਹਰਿਆਣਾਦੇਸ਼-ਵਿਦੇਸ਼

ਐਡਡੀਏ ਦੀ ਟੀਮ ਨੇ ਫਰੀਦਾਬਾਦ ਦੇ ਸਤਆ ਹਸਪਤਾਲ ਵਿਚ ਬਿਨ੍ਹਾਂ ਲਾਇਸੈਂਸ ਦੇ ਖੁੱਲੇ ਵਿਚ ਚੱਲ ਰਹੀ ਫਾਰਮੇਸੀ ਦੇ ਕਾਊਂਟਰ ‘ਤੇ ਮਾਰਿਆ ਛਾਪਾ

ਦੋਸ਼ੀਆਂ ਦੇ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ – ਵਿਜ

ਚੰਡੀਗੜ੍ਹ, 30 ਮਾਰਚ (ਮਧੂਸਾਰ ਬਿਊਰੋ) – ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ, ਜਿਨ੍ਹਾ ਦੇ ਕੋਲ ਖੁਰਾਕ ਅਤੇ ਔਸ਼ਧੀ ਪ੍ਰਸਾਸ਼ਨ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਕਿਹਾ ਕਿ ਖੁਰਾਕ ਅਤੇ ਔਸ਼ਧੀ ਪ੍ਰਸਾਸ਼ਨ ਵਿਭਾਗ ਦੀ ਟੀਮ ਨੇ ਆਈਪੀ ਕਲੋਨੀ, ਫਰੀਦਾਬਾਦ ਸਥਿਤ ਸਤਆ ਹਸਪਤਾਲ ਦੇ ਅੰਦਰ ਬਿਨ੍ਹਾ ਲਾਇਸੈਂਸ ਦੇ ਖੁਲੇ ਵਿਚ ਚੱਲ ਰਹੀ ਫਾਰਮੇਸੀ ਦੇ ਕਾਊਂਟਰ ‘ਤੇ ਛਾਪਾ ਮਾਰਿਆ ਅਤੇ ਕਾਰਵਾਈ ਕਰਦੇ ਹੋਏ ਆਪਣੇ ਫਾਰਮੇਸੀ ਦ ਕਾਊਂਟਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਨਾਲ ਹੀ, ਜਾਂਚ ਪੂਰੀ ਕਰਨ ਦੇ ਬਾਅਦ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਪਿਛਲੇ ਦਿਨਾਂ ਫਰੀਦਾਬਾਦ ਦੇ ਸੀਨੀਅਰ ਔਸ਼ਧੀ ਕੰਟਰੋਲ ਅਧਿਕਾਰੀ ਕਰਣ ਸਿੰਘ ਗੋਦਾਰਾ ਅਤੇ ਫਰੀਦਾਬਾਦ-1 ਦੇ ਔਸ਼ਧੀ ਕੰਟਰੋਲ ਅਧਿਕਾਰੀ ਸੰਦੀਪ ਗਹਿਲੇਨ ਨੂੰ ਟੀਮ ਨੇ ਆਈਪੀ ਕਲੋਨੀ ਫਰੀਦਾਬਾਦ ਸਥਿਤ ਸਤਆ ਹਸਪਤਾਲ ਦੇ ਅੰਦਰ ਬਿਨ੍ਹਾ ਲਾਇਸੈਂਸ ਦੇ ਪਰਿਸਰ ਵਿਚ ਓਪਨ ਕਾਊਂਟਰ ‘ਤੇ ਛਾਪਾ ਮਾਰਿਆ, ਜਿੱਥੇ ਦਿਨੇਸ਼ ਸ਼ਾਹ ਰੱਖਰਖਾਵ ਕਰਦੇ ਪਾਏ ਗਏ। ਇਸ ਹਸਪਤਾਲ ਵਿਚ ਡਾ. ਸੀਐਮ ਗੋਸਵਾਮੀ, ਜੋ ਕਿ ਹਸਪਤਾਲ ਦੇ ਮਾਲਿਕ ਵੀ ਹਨ, ਦੇ ਪ੍ਰੇਸਕ੍ਰਿਪਸ਼ਨ ‘ਤ ਕਾਊਂਟਰ ‘ਤੇ ਏਲੋਪੈਥਿਕ ਦਵਾਈਆਂ ਦੀ ਵਿਕਰੀ ਪਾਈ ਗਈ।

ਉਨ੍ਹਾ ਨੇ ਦਸਿਆ ਕਿ ਹਸਪਤਾਲ ਦੇ ਮਾਲਿਕ ਗੋਸਵਾਮੀ ਅਤੇ ਹੋਰ 4-5 ਵਿਜੀਟਿੰਗ ਕੰਸਲਟੈਂਟਸ ੱਲੋਂ ਕੈਸ਼ ਮੇਮੋ (ਮੈਨੂਅਲ ਦੇ ਨਾਲ-ਨਾਲ ਕੰਪਿਉਟਰਾਇਜਡ) ਵੀ ਜਾਰੀ ਕੀਤੇ ਗਏ ਹਨ ਅਤੇ ਦਿਨੇਸ਼ ਸ਼ਾਹ ਦਵਾਈ ਅਤੇ ਕਾਸਮੈਟਿਕ ਐਕਟ ਦੀ ਧਾਰਾ 18 (ਸੀ) ਦੇ ਤਹਿਤ ਜਰੂਰੀ ਏਲੋਪੈਥਿਕ ਦਵਾਈਆਂ ਦੀ ਵਿਕਰੀ, ਰੱਖਰਖਾਵ ਜਾਂ ਵੰਡ ਲਈ ਸਟਾਕਿੰਗ ਲਈ ਜਰੂਰੀ ਕਿਸੇ ਵੀ ਦਵਾਈ ਲਾਇਸੈਂਸ ਨੂੰ ਦਿਖਾਉਣ ਵਿਚ ਅਸਫਲ ਰਹੇ, ਜਿਸ ਦੇ ਤਹਿਤ ਦਿਨੇਸ਼ ਸ਼ਾਹ ਦੇ ਕਬਜੇ ਤੋਂ 12 ਤਰ੍ਹਾ ਦੀਆਂ ਦਵਾਈਆਂ ਦੇ ਨਮੂਨੇ ਇਕੱਠਾ ਕੀਤੇ ਗਏ ਹਨ। ਇਸ ਦੌਰਾਨ ਡਾ. ਸੀਐਮ ਗੋਸਵਾਮੀ ਵੀ ਮੌਕੇ ‘ਪਹੁੰਚੇ ਅਤੇ ਬਿਨ੍ਹਾ ਲਾਇਸੈਂਸ ਦੇ ਚਲਾਈ ਜਾ ਰਹੀ ਡਿਸਪੈਂਸਰੀ ਦਾ ਸਵਾਮਿਤਵ ਸਵੀਕਾਰ ਕੀਤਾ ਅਤੇ ਟੀਮ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਵਿਜ ਨੇ ਕਿਹਾ ਕਿ ਰਾਜ ਵਿਚ ਲੋਕਾਂ ਦੇ ਸਿਹਤ ਦੇ ਨਾਲ ਖਿਲਵਾੜ ਨਹੀਂ ਹੋਣ ਦਿਤਾ ਜਾਵੇਗਾ ਅਤੇ ਇਸ ਤਰ੍ਹਾ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤਾਂ ਜੋ ਲੋਕਾਂ ਨੂੰ ਚੰਗੀ ਤੇ ਬਿਹਤਰ ਦਵਾਈਆਂ ਦੀ ਸਪਲਾਈ ਯਕੀਨੀ ਹੋ ਸਕੇ।

Leave a Reply

Your email address will not be published. Required fields are marked *