ਖੇਤੀਬਾੜੀ ਮੰਤਰੀ ਨੇ ਹਰਿਆਣਾ ਰਾਜ ਵੇਅਰਹਾਊਸ ਨਿਗਮ ਵੱਲੋਂ ਮੁੱਖ ਮੰਤਰੀ ਨੂੰ ਭੇਂਟ ਕੀਤਾ 12,63,15,817 ਰੁਪਏ ਦਾ ਲਾਭਅੰਸ਼ ਦਾ ਚੈਕ
ਚੰਡੀਗੜ੍ਹ, 23 ਮਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇ ਪੀ ਦਲਾਲ ਨੇ ਅੱਜ ਹਰਿਆਣਾ ਰਾਜ ਵੇਅਰਹਾਊਸ ਨਿਗਮ ਵੱਲੋਂ ਵਿੱਤੀ ਸਾਲ 2019-20 ਅਤੇ 2020-21 ਦੇ ਲਈ 12,63,15,817 ਰੁਪਏ ਦਾ ਲਾਭਅੰਸ਼ ਦਾ ਚੈਕ ਭੇਂਟ ਕੀਤਾ।
ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ , ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਅਤੇ ਉੱਪ ਪ੍ਰਧਾਨ ਸਕੱਤਰ ਕੇ ਮੰਕਰੰਦ ਪਾਂਡੂਰੰਗ ਵੀ ਮੌਜੂਦ ਰਹੇ।
ਹਰਿਆਣਾ ਰਾਜ ਵੇਅਰਹਾਊਸ ਨਿਗਮ ਦੇ ਬੁਲਾਰੇ ਨੇ ਦਸਿਆ ਕਿ ਮੌਜੂਦਾ ਵਿਚ ਨਿਗਮ ਰਾਜ ਵਿਚ 115 ਗੋਦਾਮਾਂ ਦਾ ਸੰਚਾਲਨ ਕਰ ਰਿਹਾ ਹੈ, ਜਿਨ੍ਹਾਂ ਦੀ ਕੁੱਲ ਔਸਤ ਵੇਅਰਹਾਊਸ ਸਮਰੱਥਾ 18.74 ਲੱਖ ਮੀਟ੍ਰਿਕ ਟਨ ਹੈ। ਵਿੱਤੀ ਸਾਲ 2019-20 ਅਤੇ 2020-21 ਦੌਰਾਨ ਹਰਿਆਣਾ ਰਾਜ ਵੇਅਰਹਾਊਸ ਨਿਗਮ ਦਾ ਟਰਨਓਵਰ ਕ੍ਰਮਵਾਰ 5,342 ਕਰੋੜ ਰੁਪਏ ਅਤੇ 7,840.06 ਕਰੋੜ ਰੁਪਏ ਸੀ। ਅੱਜ ਲਾਭਅੰਸ਼ ਵਜੋ ਸਾਲ 2019 -20 ਦਾ 4,40,10,417 ਰੁਪਏ ਅਤੇ ਸਾਲ 2020 -21 ਦਾ 8,23,05,400 ਰੁਪਏ ਸਮੇਤ ਕੁੱਲ 12,63,15,817 ਰੁਪਏ ਦੇ ਲਾਭਅੰਸ਼ ਦਾ ਚੈਕ ਭੇਂਟ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਵੇਅਰਹਾਉਸ ਨਿਗਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

