ਰਾਸ਼ਟਰੀ ਪ੍ਰੋਗਰਾਮ ਆਨ ਕਲਾਈਮੇਟ ਚੈਂਜ ਐਂਡ ਹਿਉਮਨ ਹੈਲਥ ਤਹਿਤ ਕਰਵਾਈ ਇੱਕ ਰੋਜਾ ਟਰੇਨਿੰਗ।
ਗਰਮੀ ਕਾਰਣ ਲੂ ਲਗਣ ਤੋ ਬਚਣ ਲਈ ਦਿੱਤੀ ਜਾਣਕਾਰੀ।
ਪਟਿਆਲਾ 2 ਅਪਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਐਪੀਡੋਮੋਲੋਜਿਸਟ ਕਮ ਨੋਡਲ ਅਫਸਰ ਡਾ. ਸੁਮੀਤ ਸਿੰਘ ਵੱਲੋਂ ਦਫਤਰ ਸਿਵਲ ਸਰਜਨ ਦੇ ਟਰੇਨਿੰਗ ਅਨੈਕਸੀ ਵਿੱਚ ਰਾਸ਼ਟਰੀ ਪ੍ਰੋਗਰਾਮ ਆਨ ਕਲਾਈਮੇਟ ਚੈਂਜ ਐਂਡ ਹਿਉਮਨ ਹੈਲਥ ਤਹਿਤ ਵੱਖ ਵੱਖ ਬਲਾਕਾਂ ਤੋਂ ਆਏ ਮੈਡੀਕਲ ਅਫਸਰ ਕਮ ਨੋਡਲ ਅਫਸਰਾਂ ਅਤੇ ਫਰਮਾਸਿਸਟਾਂ ਨੁੰ ਇੱਕ ਰੋਜਾ ਟਰੇਨਿੰਗ ਕਰਵਾਈ ਗਈ। ਸੰਬੋੋਧਨ ਕਰਦਿਆਂ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਸਮੇਂ ਸਮੇਂ ਤੇਂ ਵਾਤਾਵਰਣ ਵਿੱਚ ਤਬਦੀਲੀਆਂ ਆਉਣ ਕਾਰਣ ਬਿਮਾਰੀਆਂ ਦੇ ਫੈਲਣ ਦੇ ਸਮੇਂ ਅਤੇ ਪੈਟਰਨ ਵਿੱਚ ਤਬਦੀਲੀ ਆ ਰਹੀ ਹੈ ਜਿਸ ਤੇਂ ਨਿਗਰਾਨੀ ਰੱਖਣੀ ਜਰੂਰੀ ਹੈ ਤਾਂ ਜੋ ਮੋਸਮ ਦੇ ਬਦਲਾਅ ਦੇ ਪ੍ਰਤੀਕੂਲ ਪ੍ਰਭਾਵਾਂਾ ਦਾ ਜਾਇਜਾ ਲਿਆ ਜਾ ਸਕੇ।ਗਰਮੀ ਦੇ ਮੋਸਮ ਦੋਰਾਣ ਲੂ ਲਗਣ ਅਤੇ ਲ਼ੂ ਲਗਣ ਤੋ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਪਾਣੀ, ਨਿੰਬੂ ਆਦਿ ਦਾ ਵੱਧ ਤੋ ਵੱਧ ਸੇਵਨ ਕਰਨਾ ਚਾਹੀਦਾ ਹੈ, ਕੋਲਡ ਡਰਿੰਕ ਬਿਲਕੁਲ ਨਹੀ ਪੀਣੇ ਚਾਹੀਦੇ ।
ਤਿੱਖੀ ਧੁੱਪ ਤੋ ਬੱਚਣ ਲਈ ਦੁਪਿਹਰ ਵੇਲੇ ਘਰ ਤੋ ਬਾਹਰ ਘੱਟ ਤੋ ਘੱਟ ਨਿਕਲਣਾ ਚਾਹੀਦਾ ਹੈ। ਗਰਮੀ ਦੇ ਦਿਨਾਂ ਦੋਰਾਨ ਹਮੇਸ਼ਾ ਹਲਕੇ ਰੰਗ ਦੇ ਕਪੜੇ ਪਾਏ ਜਾਣ। ਉਹਨਾਂ ਕਿਹਾ ਕਿ ਜਿਆਦਾ ਗਰਮੀ ਦੋਰਾਣ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਦਾ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ। ਲੂ ਲਗਣ ਨਾਲ ਸ਼ਰੀਰ ਤੇ ਪਿੱਤ ,ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਨ ਹੋਣਾ, ਸਿਰ ਦਰਦ ਤੇ ਉਲਟੀਆਂ ਲਗਣੀਆਂ, ਚਮੜੀ ਦਾ ਲਾਲ ਹੋਣਾ ਤੇ ਖੁਸ਼ਕ ਹੋਣਾ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆ ਹਨ।ਉਹਨਾਂ ਹੀਟ ਸਟਰੋਕ ਕੇਸਾਂ ਦੀ ਜਲਦ ਪਹਿਚਾਣ ਜਿਹੜਾ ਕਿ ਜਾਨ ਲੇਵਾ ਵੀ ਹੋ ਸਕਦਾ ਹੈ, ਦੀ ਮੇਨੇਜਮੈਂਟ ਅਤੇ ਪਰੋਟੋਕੋਲ ਬਾਰੇ ਦੱਸਿਆ।ਉਹਨਾਂ ਹਾਜਰੀਨ ਨੂੰ ਮੋਸਮੀ ਚੱਕਰ ਵਿੱਚ ਬਦਲਾਅ ਆਉਣ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਫੁਲੂ, ਮਲੇਰੀਆ, ਡੇਂਗੁ, ਹੀਟ ਸਟਰੋਕ, ਜਿਆਦਾ ਸਰਦੀ ਨਾਲ ਨਮੂਨੀਆਂ ਹੋਣਾ ਆਦਿ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁੁਸਾਰ ਜੁਲਾਈ ਦੇ ਅੰਤ ਤੱਕ ਗਰਮੀ ਤੋਂ ਪ੍ਰਭਾਵਤ ਕੇਸਾਂ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਦੀ ਰੋਜਾਨਾ ਰਿਪੋਰਟ ਭੇਜੀ।ਇਸ ਮੋਕੇ ਉਹਨਾਂ ਨਾਲ ਸਹਾਇਕ ਯੂਨਿਟ ਅਫਸਰ ਪ੍ਰਦੀਪ ਸਿੰਘ ਅਤੇ ਹਰੀਸ਼ ਕੁਮਾਰ ਵੀ ਹਾਜਰ ਸਨ।

