ਅੰਮ੍ਰਿਤਸਰਪੰਜਾਬ

ਅਕਾਲੀ ਬਾਬਾ ਫੂਲਾ ਸਿੰਘ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਜਨਮ ਅਸਥਾਨ ਦੇਹਲਾਂ ਸੀਹਾਂ ਤੋਂ ਅਰੰਭ ਹੋਣਗੇ:ਬਾਬਾ ਬਲਬੀਰ ਸਿੰਘ ਅਕਾਲੀ

ਵਫਦ ਨੇ ਮੌਕੇ ਤੇ ਪੁੱਜ ਕੇ ਲਿਆ ਜ਼ਾਇਜਾ

ਅੰਮ੍ਰਿਤਸਰ, 03 ਅਪ੍ਰੈਲ (ਮਧੂਸਾਰ ਬਿਊਰੋ) -ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦੀ ਦੂਸਰੀ ਸ਼ਤਾਬਦੀ ਜੋ ਮਾਰਚ 2023 ਵਿੱਚ ਆ ਰਹੀ ਹੈ ਦੇ ਸਬੰਧ ਵਿੱਚ ਹੁਣ ਤੋਂ ਹੀ ਸਮਾਗਮਾਂ ਦੀਆਂ ਤਿਆਰੀਆਂ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਅਰੰਭ ਦਿੱਤੀਆਂ ਗਈਆਂ ਹਨ।ਉਨ੍ਹਾਂ ਵੱਲੋ ਬਾਬਾ ਫੂਲਾ ਸਿੰਘ ਅਕਾਲ਼ੀ ਜੀ ਦੇ ਜਨਮ ਅਸਥਾਨ ਪਿੰਡ ਦੇਹਲਾਂ ਸੀਹਾਂ ਵਿਖੇ ਸ਼ਤਾਬਦੀ ਦੇ ਅਰੰਭਤਾ ਸਮਾਗਮ ਕਰਵਾਉਣ ਲਈ ਮੌਕੇ ਦਾ ਜਾਇਜਾ ਲੈਣ ਲਈ ਬਾਬਾ ਜੱਸਾ ਸਿੰਘ ਅਤੇ ਸ੍ਰ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਦੀ ਅਗਵਾਈ ਵਿੱਚ ਪੰਜ ਮੈਂਬਰੀ ਵਫਦ ਭੇਜਿਆ ਗਿਆ।

ਅੱਜ ਪਿੰਡ ਦੇਹਲਾਂ ਸੀਹਾਂ ਦੇ ਇਲਾਕਾ ਨਿਵਾਸੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਗੁ: ਜਨਮ ਅਸਥਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਹੋਈ ਜਿਸ ਵਿੱਚ ਸ਼ਤਾਬਦੀ ਦਾ ਅਰੰਭਕ ਸਮਾਗਮ ਮਨਾਉਣ ਹਿਤ ਵਿਚਾਰਾਂ ਹੋਈਆਂ।ਪਾਰਕਿੰਗ, ਰਹਾਇਸ਼, ਲੰਗਰ, ਜੌੜੇਘਰ, ਛਬੀਲਾਂ ਆਦਿ ਥਾਵਾਂ ਦਾ ਦੌਰਾ ਕਰਕੇ ਜਾਇਜਾ ਲਿਆ ਗਿਆ।ਨਗਰ ਕੀਰਤਨ ਕਿਹੜੇ ਪਿੰਡਾਂ ‘ਚ ਜਾਵੇਗਾ, ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨਾਂ ਤੋਂ ਇਲਾਵਾ ਹੋਰ ਕਿਹੜੇ ਯਾਦਗਾਰੀ ਸਮਾਗਮ ਹੋਣ ਬਾਰੇ ਵੀ ਗੰਭੀਰਤਾ ਨਾਲ ਵਿਚਾਰਾਂ ਹੋਈਆਂ।ਵਫਦ ਮੈਂਬਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਾਰੀ ਰਿਪੋਰਟ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੂੰ ਦਿੱਤੀ ਜਾਵੇਗੀ ਉਪਰੰਤ ਵਿਸਾਖੀ ਤੇ ਅੰਤਿਮ ਰੂਪ ਰੇਖਾ ਸਾਹਮਣੇ ਆ ਜਾਵੇਗੀ।ਵਫਦ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਪੁਰਾਤਨ ਘਰ(ਬਾਰਾਂਦਰੀ ਅਤੇ ਖੂਹ) ਦੇ ਦਰਸ਼ਨ ਵੀ ਕੀਤੇ ਅਤੇ ਪੁਰਾਤਨ ਵੇਲੇ ਤੋਂ ਸਥਾਪਤ ਤ੍ਰਿਵੈਣੀ, ਪਿੱਪਲ ਬੋਹੜ ਅਤੇ ਨਿੰਮ ਦੇ ਪੁਰਾਤਨ ਦਰੱਖਤ ਜੋ ਇੱਕ ਦੂਜੇ ਵਿੱਚ ਰਲਗੜ੍ਹ ਹੋਏ ਸੰਘਣੀ ਛਾਂ ਦੇ ਰਹੇ ਹਨ ਦੇ ਵੀ ਦਰਸ਼ਨ ਕੀਤੇ, ਉਪਰੰਤ ਦਰਬਾਰ ਹਾਲ ‘ਚ ਗੁ: ਪ੍ਰਬੰਧਕਾਂ ਵਲੋਂ ਵਫਦ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਬੁੱਢਾ ਦਲ ਦੇ ਭਾਈ ਸੁਖਵਿੰਦਰ ਸਿੰਘ ਮੋਰ, ਬਾਬਾ ਹਰਦੀਪ ਸਿੰਘ ਕੂਬੜੀਆ, ਬਾਬਾ ਲੱਖਾ ਸਿੰਘ ਤੋ ਇਲਾਵਾ ਇਲਾਕਾ ਨਿਵਾਸੀ ਜਸਪਾਲ ਸਿੰਘ ਦੇਹਲਾ ਸਾਬਕਾ ਚੈਅਰਮੈਨ, ਜਗਪਾਲ ਸਿੰਘ ਬੱਗਾ, ਸੁਰਿੰਦਰ ਸਿੰਘ ਬਾਗੜੀ, ਕਾਲਾ ਸਿੰਘ, ਜਸਪਾਲ ਸਿੰਘ, ਹੈਂਡ ਗ੍ਰੰਥੀ ਬਾਬਾ ਸੰਤੋਖ ਸਿੰਘ, ਸੁਖਵਿੰਦਰ ਸਿੰਘ ਨਿੱਕਾ, ਕਾਬਲ ਸਿੰਘ, ਜਸਵੰਤ ਸਿੰਘ ਜੱਸਾ, ਗਿ: ਗੁਰਤੇਜ ਸਿੰਘ, ਗਿ: ਗੁਰਦੇਵ ਸਿੰਘ, ਸੁਖਜਿੰਦਰ ਸਿੰਘ ਕਾਲਾ, ਡਾ. ਕਰਮਜੀਤ ਸਿੰਘ, ਰਾਮਤੇਜ ਸਿੰਘ, ਸੁਖਜਿੰਦਰ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ, ਇੱਕਬਾਲ ਸਿੰਘ, ਸੋਹਣ ਸਿੰਘ, ਮੋਣ ਸਿੰਘ ਨੰਬਰਦਾਰ, ਪਿਲੂ ਸਿੰਘ, ਹਰਮਿੰਦਰ ਸਿੰਘ ਨੰਬਰਦਾਰ, ਸਤਗੁਰ ਸਿੰਘ, ਹੈਪੀ ਸਿੰਘ, ਚਰਨਜੀਤ ਸਿੰਘ ਫੌਜੀ, ਗੁਰਤੇਜ ਸਿੰਘ, ਬਿਲੂ ਸਿੰਘ, ਹਮਲਾਲ ਸਿੰਘ, ਭੋਲਾ ਸਿੰਘ, ਜੋਗਾ ਸਿੰਘ, ਨਰਿੰਦਰ ਸਿੰਘ ਫੌਜੀ, ਮੰਗੂ ਸਿੰਘ, ਅਮਰੀਕ ਸਿੰਘ, ਬਲਦੇਵ ਸਿੰਘ, ਅਜੈਬ ਸਿੰਘ ਗ੍ਰੰਥੀ, ਲੀਲ ਸਿੰਘ, ਸੁਖਚੈਨ ਸਿੰਘ, ਗੋਰਾ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *