ਦਿੱਲੀ ਸਰਕਾਰ ਨਿਗਮਾਂ ਨਾਲ ਮਤਰੇਈ ਮਾਂ ਵਰਗਾ ਕਰ ਰਹੀ ਹੈ ਰਵੱਈਆ : ਅਮਿਤ ਸ਼ਾਹ
ਨਵੀਂ ਦਿੱਲੀ 5 ਅਪ੍ਰੈਲ (ਮਧੂਸਾਰ ਬਿਊਰੋ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੇ ਮੰਗਲਵਾਰ ਨੂੰ ਰਾਜ ਸਭਾ ‘ਚ ਦੋਸ ਲਗਾਇਆ ਕਿ ਦਿੱਲੀ ਸਰਕਾਰ ਰਾਸਟਰੀ ਰਾਜਧਾਨੀ ਦੀਆਂ ਤਿੰਨਾਂ ਨਗਰ ਨਿਗਮਾਂ ਨਾਲ ‘ਮਤਰੇਈ ਮਾਂ‘ ਵਰਗਾ ਸਲੂਕ ਕਰ ਰਹੀ ਹੈ। ਸਾਹ ਨੇ ‘ਦਿੱਲੀ ਨਗਰ ਨਿਗਮ (ਸੋਧ) ਬਿੱਲ, 2022‘ ਨੂੰ ਚਰਚਾ ਲਈ ਰਾਜ ਸਭਾ ‘ਚ ਰੱਖਦਿਆਂ ਕਿਹਾ ਕਿ 10 ਸਾਲ ਪਹਿਲਾਂ ਦਿੱਲੀ ਨਗਰ ਨਿਗਮ ਨੂੰ ਤਿੰਨ ਨਿਗਮਾਂ- ਉੱਤਰੀ, ਦੱਖਣੀ ਅਤੇ ਪੂਰਬੀ ਨਗਰ ਨਿਗਮਾਂ ‘ਚ ਵੰਡਿਆ ਗਿਆ ਸੀ ਪਰ ਇਸ ਫੈਸਲੇ ਦੇ ਪਿੱਛੇ ਦਾ ਇਰਾਦਾ ਹਾਲੇ ਤੱਕ ਸਪੱਸਟ ਨਹੀਂ ਹੈ। ਸਾਹ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰਾਲਾ ‘ਚ ਇਸ ਦਾ ਕਾਰਨ ਲੱਭਿਆ ਪਰ ਰਿਕਾਰਡ ‘ਚ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਨਿਗਮਾਂ ਦੀ ਵੰਡ ਬਾਰੇ ਸਾਬਕਾ ਸਰਕਾਰ ਦੀ ਮੰਸ਼ਾ ਬਾਰੇ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੇ ਪਿੱਛੇ ਮਕਸਦ ਚੰਗਾ ਹੀ ਰਿਹਾ ਹੋਵੇਗਾ ਪਰ ਉਸ ਦੇ ਉਮੀਦ ਅਨੁਸਾਰ ਨਤੀਜੇ ਨਹੀਂ ਆਏ।
ਉਨ੍ਹਾਂ ਕਿਹਾ ਕਿ ਦਿੱਲੀ ਰਾਸ਼ਟਰੀ ਰਾਜਧਾਨੀ ਹੈ, ਇੱਥੇ ਰਾਸ਼ਟਰਪਤੀ ਭਵਨ ਹੈ, ਪ੍ਰਧਾਨ ਮੰਤਰੀ ਰਿਹਾਇਸ਼ ਅਤੇ ਦਫਤਰ, ਕਈ ਦੂਤਘਰ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ‘ਚ ਰੱਖਦੇ ਹੋਏ ਜਰੂਰੀ ਹੈ ਕਿ ਨਾਗਰਿਕ ਸੇਵਾਵਾਂ ਦੀ ਜ?ਿੰਮੇਵਾਰੀ ਨਿਗਮ ਠੀਕ ਤਰ੍ਹਾਂ ਉਠਾਉਣ। ਗ੍ਰਹਿ ਮੰਤਰੀ ਨੇ ਕਿਹਾ ਕਿ ਤਿੰਨੋਂ ਨਿਗਮਾਂ ਦੇ 10 ਸਾਲਾਂ ਤੱਕ ਵੱਖ-ਵੱਖ ਕੰਮ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਤਿੰਨੋਂ ਦੀਆਂ ਨੀਤੀਆਂ ਨੂੰ ਲੈ ਕੇ ਇਕਸਾਰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਨਿਗਮ ਵੱਖ-ਵੱਖ ਨੀਤੀਆਂ ਨਾਲ ਚੱਲਦੇ ਹਨ ਅਤੇ ਉਨ੍ਹਾਂ ਦੇ ਕਰਮੀਆਂ ਦੀ ਸੇਵਾ ਸ਼ਰਤਾਂ ‘ਚ ਵੀ ਇਕਸਾਰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੜਬੜੀਆਂ ਕਾਰਨ ਕਰਮੀਆਂ ‘ਚ ਵੀ ਅੰਸਤੁਸ਼ਟੀ ਨਜਰ ਆਈ। ਸ਼ਾਹ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ 250 ਵੱਡੀਆਂ ਹੜਤਾਲਾਂ ਹੋਈਆਂ, ਜਦੋਂ ਕਿ ਉਸ ਦੇ ਪਹਿਲੇ ਸਿਰਫ 2 ਅਜਿਹੀਆਂ ਹੜਤਾਲਾਂ ਹੋਈਆਂ। ਸ਼ਾਹ ਨੇ ਦਾਅਵਾ ਕੀਤਾ ਕਿ ਵੰਡ ਦੇ ਸਮੇਂ ਸਰੋਤ ਅਤੇ ਜ?ਿੰਮੇਵਾਰੀਆਂ ਦੀ ਵੰਡ ਸੋਚ-ਵਿਚਾਰ ਕੇ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਨਿਗਮਾਂ ਨਾਲ ਸੌਤੇਲਾ ਰਵੱਈਆ ਕਰ ਰਹੀ ਹੈ ਅਤੇ ਤਿੰਨੋਂ ਨਿਗਮਾਂ ਨੂੰ ਉਨ੍ਹਾਂ ਦੀ ਜ?ਿੰਮੇਵਾਰੀ ਨਿਭਾਉਣ ਲਈ ਪੂਰੇ ਸਰੋਤ ਨਹੀਂ ਦੇ ਰਹੀ ਹੈ।

