ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ‘ਕੈਰੀਅਰ ਅਤੇ ਲਾਈਫ ਸਕਿੱਲਜ਼’ ਵਿਸ਼ੇ ’ਤੇ ਇੱਕ ਰੋਜ਼ਾ ਸਿਖਲਾਈ ਸੈਸ਼ਨ ਦਾ ਆਯੋਜਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ ਵੱਲੋਂ ਸਾਇੰਸ, ਆਰਟਸ , ਕਾਮਰਸ ਅਤੇ ਮੈਨੇਜਮੈਂਟ ਸਟਰੀਮ ਦੇ ਅੰਤਮ ਸਾਲ ਦੇ ਵਿਦਿਆਰਥੀਆਂ ਲਈ ‘ਕੈਰੀਅਰ ਅਤੇ ਲਾਈਫ ਸਕਿੱਲਜ’ ਵਿਸ਼ੇ ’ਤੇ ਇੱਕ ਰੋਜ਼ਾ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀ ਵਿਸਾਲ ਸੂਦ, ਸੰਸਥਾਪਕ ਅਤੇ ਸੀ.ਈ.ਓ. ਅਲਮਾਬੇ ਨੈੱਟਵਰਕ ਪ੍ਰਾਈਵੇਟ ਲਿਮਟਿਡ, ਸ੍ਰੀ ਨਿਤਿਨ ਅਗਰਵਾਲ, ਟੀਮ ਮੈਂਬਰ, ਸ੍ਰੀ ਕਰੁਣ ਸਹਿਦੇਵ, ਸੀ.ਐਮ.ਓ. ਸ੍ਰੀ ਸਾਗਰ ਚੁੱਗ ਅਤੇ ਸ੍ਰੀ ਅਦੀਸ ਗੁਪਤਾ ਮੁੱਖ ਬੁਲਾਰੇ ਸਨ।

ਇਸ ਦੌਰਾਨ ਸ੍ਰੀ ਵਿਸਾਲ ਸੂਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਵਿੱਖ ਲਈ ਯੋਜਨਾ ਬਣਾਉਣ ਲਈ ਸਵੈ-ਪੜਚੋਲ ਅਤੇ ਆਪਣੇ ਆਪ ਦੀਆਂ ਖੂਬੀਆਂ ਅਤੇ ਕਮਜੋਰੀਆਂ ਨੂੰ ਸਮਝਣ ਦੀ ਮਹੱਤਤਾ ’ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵੀ ਯੁੱਗ ਵਿੱਚ ਗੁੰਝਲਦਾਰ ਜੀਵਨ ਅਤੇ ਕੰਮ ਦੇ ਵਾਤਾਵਰਨ ਨੂੰ ਨੈਵੀਗੇਟ ਕਰਨ ਦੀ ਯੋਗਤਾ ਲਈ ਵਿਦਿਆਰਥੀਆਂ ਨੂੰ ਜੀਵਨ ਅਤੇ ਕਰੀਅਰ ਦੇ ਹੁਨਰਾਂ ਨੂੰ ਵਿਕਸਤ ਕਰਨ ਲਈ ਸਖਤ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਇਹ ਵੀ ਕਿ ਆਧੁਨਿਕ ਜੀਵਨ ਦੀ ਵਧਦੀ ਗਤੀ ਅਤੇ ਤਬਦੀਲੀ ਨਾਲ ਵਿਦਿਆਰਥੀਆਂ ਨੂੰ ਤਣਾਅ ਅਤੇ ਨਿਰਾਸਾ ਨਾਲ ਨਜਿੱਠਣ ਲਈ ਯੋਗਤਾ ਵਰਗੇ ਨਵੇਂ ਜੀਵਨ ਹੁਨਰਾਂ ਦੀ ਵੀ ਲੋੜ ਹੁੰਦੀ ਹੈ। ਸ੍ਰੀ ਨਿਤਿਨ ਅਗਰਵਾਲ, ਸ੍ਰੀ ਕਰੁਣ ਸਹਿਦੇਵ, ਸ੍ਰੀ ਸਾਗਰ ਚੁਗ ਅਤੇ ਸ੍ਰੀ ਅਦੀਸ ਗੁਪਤਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉੱਚ ਸਿੱਖਿਆ ਦੇ ਵਿਕਲਪਾਂ, ਨਵੀਨਤਮ ਨੌਕਰੀਆਂ ਅਤੇ ਵਿਦਿਆਰਥੀਆਂ ਲਈ ਉੱਜਵਲ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਕਾਲਜ ਪਿ੍ਰੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਡਾ: ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ ਦੀ ਟੀਮ ਦੇ ਮੈਂਬਰਾਂ ਨੂੰ ਸੈਸ਼ਨ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਫਲ ਹੋਣ ਲਈ ਆਪਣੇ ਹੁਨਰ ਨੂੰ ਮਜਬੂਤ ਕਰਨ ਅਤੇ ਜੀਵਨ ਵਿਚ ਇਕਾਗਰ ਅਤੇ ਅਨੁਸਾਸਨਮਈ ਰਹਿਣ ਲਈ ਪ੍ਰੇਰਿਤ ਕੀਤਾ। ਸੈਸ਼ਨ ਦੇ ਅੰਤ ਵਿੱਚ ਵਿਦਿਆਰਥੀਆਂ ਵਲੋਂ ਮੁੱਖ ਬੁਲਾਰਿਆਂ ਨੂੰ ਆਪਣੇ ਸ਼ੰਕਿਆਂ ਦੀ ਨਵਿੲਤੀ ਲਈ ਪ੍ਰਸ਼ਨ ਵੀ ਪੁੱਛੇ ਗਏ ਜਿਨ੍ਹਾਂ ਦੇ ਉਨ੍ਹਾਂ ਬਹੁਤ ਹੀ ਸੁਚੱਜੇ ਢੰਗ ਨਾਲ ਉੱਤਰ ਦਿੱਤੇ। ਇਸ ਮੌਕੇ ਕਾਲਜ ਦੇ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਆਏ ਮਾਹਿਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *