ਬੁਢਾਪਾ ਪੈਨਸ਼ਨ ਚੋਂ ਵਾਧਾ ਕਰਨ ਦੀ ਪੱਕੀ ਗਰੰਟੀ ਨੂੰ ਨਾ ਪੂਰਾ ਕੀਤੇ ਜਾਣ ਤੇ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਬੁਢਾਪਾ ਪੈਨਸ਼ਨ ਵਿੱਚ ਵਾਧੇ ਦੀ ਗਰੰਟੀ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਰਹੇਗਾ ਜਾਰੀ —ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪੰਜਾਬ ਸਰਕਾਰ ਵਲੋਂ ਚੋਣਾਂ ਤੋਂ ਪਹਿਲਾ ਦਿੱਤੀ ਗਈ ਬੁੱਢਾਪਾ ਪੈਨਸ਼ਨ ਵਿੱਚ ਵਾਧਾ ਕਰਨ ਦੀ ਪੱਕੀ ਗਰੰਟੀ ਨੂੰ ਆਪ ਦੀ ਸਰਕਾਰ ਬਣੀ ਨੂੰ 14 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਵੀ ਪੂਰਾ ਨਾ ਕੀਤੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕੱਲਬ ਵਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜਿਹੜੀ ਪੈਨਸ਼ਨ ਦੀ ਰਾਸ਼ੀ ਮੌਜੂਦਾ ਸਮੇਂ ਦੌਰਾਨ ਸੂਬਾ ਸਰਕਾਰ ਵਲੋਂ ਬਜੁਰਗਾਂ ਨੂੰ ਦਿੱਤੀ ਜਾ ਰਹੀ ਹੈ ਉਹ ਬਹੁਤ ਘੱਟ ਹੈ ਅੱਜ ਦੇ ਯੁੱਗ ਵਿੱਚ 1500 ਰੁਪਏ ਪੈਨਸ਼ਨ ਨਾਲ ਰੋਜਾਨਾ ਦੀਆਂ ਦਵਾਈਆਂ ਨਹੀਂ ਆਉਂਦੀਆਂ ਤਾਂ ਪੂਰਾ ਮਹੀਨਾ ਗੁਜਾਰਾ ਕਿਵੇਂ ਹੋਵੇਗਾ ਤੇ ਉਹ ਰੋਟੀ ਕਿੱਥੋ ਖਾਣਗੇ। ਮਹਿੰਗਾਈ ਦੇ ਚਲਦਿਆਂ ਬਜੁਰਗਾਂ ਨੂੰ ਆ ਰਹੀਆਂ ਆਰਥਿਕ ਸਮੱਸਿਆਵਾਂ ਨੂੰ ਮੁੱਖ ਰੱਖਦਿਆ ਬੁਢਾਪਾ ਪੈਨਸ਼ਨ ਘੱਟੋ—ਘੱਟ 5000 ਰੁਪਏ ਪ੍ਰਤੀ ਮਹੀਨਾ ਹੋਵੇ ਉਹ ਕੁੱਝ ਆਪਣਾ ਜੀਵਨ ਚੰਗਾ ਬਤੀਤ ਕਰ ਸਕਣ। 50 ਸਾਲ ਦੀ ਉਮਰ ਤੋਂ ਬਾਅਦ ਤਾਂ ਬਿਮਾਰੀਆਂ ਘੇਰ ਲੈਂਦੀਆਂ ਹਨ
ਉਹ ਕੰਮ ਕਰਨ ਦੇ ਯੋਗ ਵੀ ਨਹੀਂ ਰਹਿੰਦੇ ਤੇ ਉਹਨਾਂ ਦੇ ਬੱਚੇ ਵੀ ਆਪਣੇ ਮਾਤਾ ਪਿਤਾ ਦੀ ਸਾਰ ਨਹੀਂ ਲੈਂਦੇ ਉਲਟਾ ਆਪਣੇ ਬਜੁਰਗ ਮਾਤਾ ਪਿਤਾ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ, ਉਹਨਾਂ ਵਲੋਂ ਸਤਾਇਆ ਜਾਂਦਾ ਹੈ ਤੇ ਤਾਨੇ ਮਿਹਣੇ ਕੁੱਟਮਾਰ ਉਹਨਾਂ ਨੂੰ ਡਰ ਦੇ ਸਾਏ ਹੇਠ ਰਹਿੰਕੇ ਆਪਣੀ ਜਿੰਦਗੀ ਕੱਟ ਰਹੇ ਹਨ ਅਨੇਕਾਂ ਅਜਿਹੇ ਬਜੁਰਗਾਂ ਦੇ ਹਾਲਾਤ ਹਨ ਜਿਹੜੇ ਕਿ ਆਪਣੀਆਂ ਦੀ ਬੇਰੁਖੀ ਦੇ ਸ਼ਿਕਾਰ ਹੋ ਕੇ ਪਰਿਵਾਰਾਂ ਤੋਂ ਦੂਰ ਹੋ ਗਏ ਹਨ ਅਤੇ ਹੋ ਰਹੇ ਹਨ ਕੁੱਲ ਮਿਲਾਕੇ ਬੁਢਾਪਾ ਚਨੌਤੀਆਂ ਭਰੀਆ ਹੁੰਦਾ ਹੈ ਸਰਕਾਰ ਵਲੋਂ ਦਿੱਤੀ ਗਈ ਪੈਨਸ਼ਨ ਬਜੁਰਗਾਂ ਦਾ ਹੱਕ ਤੇ ਬੁਢਾਪੇ ਦਾ ਇਕੋ ਇੱਕ ਸਹਾਰਾ ਹੁੰਦਾ ਹੈ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਇਹ ਵੀ ਮੰਗ ਕੀਤੀ ਕਿ 65 ਸਾਲਾ ਤੋਂ ਘਟਾਕੇ ਹਰੇਕ ਪੁਰਸ਼ਾ ਦੀ ਬੁਢਾਪਾ ਪੈਨਸ਼ਨ 60 ਸਾਲ ਦੀ ਉਮਰ ਵਿੱਚ ਲਾਈ ਜਾਵੇ ਅਤੇ ਸਰਕਾਰ ਬਜੁਰਗਾਂ ਵਲ ਵਿਸ਼ੇਸ਼ ਧਿਆਨ ਦੇ ਕੇ ਬੁਢਾਪਾ ਪੈਨਸ਼ਨ 5000 ਰੁਪਏ ਪ੍ਰਤੀ ਮਹੀਨਾ ਕਰਕੇ ਆਪਣਾ ਬਣਦਾ ਫਰਜ ਨਿਭਾਏ, ਜਦੋਂ ਤੱਕ ਬੁਢਾਪਾ ਵਿਧਵਾ ਅਤੇ ਅੰਗਹੀਣ ਲਈ ਪੈਨਸ਼ਨਾਂ ਵਿੱਚ ਮਾਨ ਸਰਕਾਰ ਵਲੋਂ ਵਾਧਾ ਨਹੀਂ ਕੀਤਾ ਜਾਂਦਾ ਉਦੋ ਤੱਕ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੋਕੇ ਸੰਤ ਸਿੰਘ, ਮਹਿੰਦਰ ਸਿੰਘ, ਚਰਨਜੀਤ ਸਿੰਘ, ਅਮਰਜੀਤ ਸਿੰਘ, ਬੀ.ਐਮ. ਗੌਤਮ, ਹੁਕਮ ਸਿੰਘ, ਲਾਲ ਖਾਨ, ਸਰਵਨ ਕੁਮਾਰ, ਕੁਲਜੀਤ ਸਿੰਘ, ਮਾਨ ਸਿੰਘ, ਜੋਰਾ ਸਿੰਘ, ਮਹਿੰਦੀ ਹਸਨ, ਜਗਤਾਰ ਸਿੰਘ, ਵਿਜੇ ਕੁਮਾਰ, ਸੁਖਚੈਨ ਸਿੰਘ, ਪ੍ਰਾਕਸ਼ ਸਿੰਘ, ਜੈਲਦਾਰ, ਸੂਰਜ ਕੁਮਾਰ, ਚਰਨਜੀਤ ਚੌਹਾਨ ਆਦਿ ਹਾਜਰ ਸਨ।

