ਪੰਜਾਬ

ਜੰਗ ਦਾ ਡਰ ਲਾਹ ਲੋਕਾਂ ਵਾਪਸ ਘਰਾਂ ਵੱਲ ਮੁਹਾਰਾਂ ਮੋੜੀਆਂ

ਲੜਾਈ ਦਾ ਹਊਆ ਸਿਆਸੀ ਡਰਾਮਾ
ਭਾਰਤ-ਪਾਕਿ ਸਰਹੱਦ /ਅੰਮ੍ਰਿਤਸਰ/ਰਾਜਨ ਮਾਨ
ਭਾਰਤ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਤੋਂ ਬਾਅਦ ਲੜਾਈ ਦੇ ਡਰੋਂ ਘਰ ਛੱਡਕੇ ਆਏ ਸਰਹੱਦੀ ਖੇਤਰ ਦੇ ਲੋਕਾਂ ਨੇ ਜੰਗ ਦਾ ਡਰ ਲਾਹ ਵਾਪਸ ਘਰਾਂ ਵੱਲ ਮੁਹਾਰਾਂ ਮੋੜ ਲਈ ਹਨ। ਇਹਨਾਂ ਪਿੰਡਾਂ ਵਿੱਚ ਮੁੜ ਰੌਣਕਾਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।

ਪਿਛਲੇ ਤਿੰਨ ਦਿਨਾਂ ਤੋਂ ਘਰੋਂ ਬੇਘਰ ਹੋਈ ਰਿਸ਼ਤੇਦਾਰਾਂ ਤੇ ਸ਼ਰਨਾਰਥੀ ਕੈਂਪਾਂ ਵਿੱਚ ਬੈਠੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਦੋਹਾਂ ਮੁਲਕਾ ਵਿੱਚ ਲੜਾਈ ਲੱਗਣ ਦੇ ਡਰ ਦੀ ਪਰਵਾਹ ਕਰਨੀ ਛੱਡਕੇ ਆਪਣੇ ਘਰਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਲੋਕਾ ਵਲੋਂ ਇਸ ਸਭ ਕੁਝ ਨੂੰ ਇੱਕ ਸਿਆਸੀ ਡਰਾਮਾ ਕਰਾਰ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਤੁਰੰਤ ਪਿੰਡ ਖਾਲੀ ਕਰਨ ਦੇ ਦਿੱਤੇ ਗਏ ਆਦੇਸ਼ਾਂ ਕਾਰਲ ਇੱਕ ਵਾਰ ਸਰਹੱਦੀ ਖੇਤਰ ਦੇ ਲੋਕਾਂ ਨੂੰ ਭਾਜੜਾਂ ਪਾ ਦਿੱਤੀਆ ਸਨ। ਹੁਣ ਤਿੰਨ ਦਿਨ ਬੀਤ ਜਾਣ ਤੇ ਆਪਣੀ ਫਸਲ ਦੇ ਘਰਾ ਦੇ ਹੋ ਰਹੇ ਨੁਕਸਾਨ ਨੂੰ ਹਿਹ ਲੋਕ ਬਰਦਾਸ਼ਤ ਨਹੀਂ ਕਰ ਰਹੇ। ਸਰਹੱਦੀ ਖੇਤਰ ਦੇ ਬਹੁਤ ਸਾਰੇ ਹਿੱਸਿਆਂ ਵਿੱਚੋ ਪਹਿਲਾਂ ਹੀ ਲੋਕਾਂ ਨੇ ਹਿਜ਼ਰਤ ਕਰਨ ਤੋਂ ਪਾਸਾ ਵੱਟ ਲਿਆ ਸੀ ਅਤੇ ਘਰਾਂ ਵਿੱਚ ਹੀ ਡਟੇ ਰਹੇ ਸਨ। ਪੰਜਾਬ ਦੇ ਸਰਹੱਦੀ ਜ਼ਿਲਿ•ਆਂ ਵਿੱਚ ਹਾਕਮ ਧਿਰ ਤੇ ਹੋਰ ਸਿਆਸਤਦਾਨਾਂ ਵੱਲੋਂ ਪਿੰਡਾ ਵਿੱਚ ਜਾ ਜਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਲੋਕਾਂ ਸਰਕਾਰਾ ਨੇ ਚੰਦ ਘੰਟਿਆਂ ਵਿੱਚ ਘਰੋਂ ਬੇਘਰ ਕਰ ਦਿੱਤਾ,ਪਰ ਦੋਹਾਂ ਮੁਲਕਾਂ ਵਿੱਚ ਵਪਾਰ ਤੇ ਹੋਰ ਆਦਾਨ ਪ੍ਰਦਾਨ ਵਿੱਚ ਕੋਈ ਕਮੀ ਨਹੀਂ ਆਈ ਅਤੇ ਪਹਿਲਾਂ ਦੀ ਤਰ•ਾਂ ਵਪਾਰ ਵੀ ਜਾਰੀ ਰਿਹਾ ਤੇ ਰੇਲ ਗੱਡੀ ਤੇ ਬੱਸਾਂ ਦਾ ਆਉਣਾ ਜਾਣਾ ਵੀ। ਇਹ ਸਭ ਕੁਝ ਵੇਖਦਿਆਂ ਲੋਕਾਂ ਨੇ ਇਸ ਸਭ ਨੂੰ ਕਥਿਤ ਡਰਾਮਾ ਕਰਾਰ ਦੇਂਦਿਆਂ ਘਰਾਂ ਨੂੰ ਵਾਪਸ ਜਾਣਾਂ ਹੀ ਠੀਕ ਸਮਝਿਆ ਹੈ। ਖੇਤਾ ਵਿੱਚ ਖੜ•ੀ ਸਾਉਣੀ ਦੀ ਫਸਲ ਜਿਸ ਤੋਂ ਕਿਸਾਨ ਤੇ ਮਜ਼ਦੂਰ ਨੇ ਛੇ ਮਹੀਨੇ ਦੀ ਰੋਜ਼ੀ ਰੋਟੀ ਚਲਾਉਣੀ ਹੈ ਨੂੰ ਉਜੜਦਾ ਨਹੀਂ ਵੇਖ ਸਕਦੇ। ਕਿਸਾਨ ਆਪਣੀ ਜਾਨ ਤੋਂ ਵੱਧ ਪਿਆਰੀ ਫਸਲ ਲਈ ਆਪਣੀ ਜਾਨ ਤਲੀ ਤੇ ਰੱਖਣ ਨੂੰ ਤਰਜੀਹ ਦੇ ਰਹੇ ਹਨ। ਲੋਕ ਮਨਾਂ ‘ਚ ਜੰਗ ਦੇ ਖ਼ਦਸ਼ੇ ਦਿਖਾਈ ਨਹੀਂ ਦੇ ਰਹੇ ਹਨ। ਤਿੰਨ ਕੁ ਦਿਨ ਦੀ ਹਫੜਾ ਦਫੜੀ ਬਾਅਦ ਸਰਹੱਦੀ ਜ਼ਿਲਿ•ਆਂ ‘ਚ ਹਾਲਾਤ ਆਮ ਵਾਂਗ ਹੋਣ ਲੱਗੇ ਹਨ। ਸਰਹੱਦੀ ਪਿੰਡਾਂ ਦੇ ਲੋਕ ਕੈਂਪਾਂ ‘ਚ ਆਏ ਤਾਂ ਹਨ ਪਰ ਬਹੁਤੇ ਲੋਕ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਬੀ.ਐਸ਼ ਐਫ. ਵਲੋਂ ਦਿਨ ਦੇ ਸਮੇਂ ਕਿਸਾਨਾਂ ਨੂੰ ਫਸਲਾਂ ਕੱਅਣ ਦੀ ਇਜ਼ਾਜਤ ਵੀ ਦੇ ਦਿੱਤੀ ਗਈ ਹੈ। ਤਾਰੌਂ ਪਾਰ ਜ਼ਮੀਨਾਂ ਵਾਲੇ ਕਿਸਾਨ ਪਾਰ ਨਾ ਜਾ ਸਕਣ ਕਰਕੇ ਇਧਰੋਂ ਹੀ ਆਪਣੀ ਲਹਿਰਾਉਂਦੀ ਫਸਲ ਨੂੰ ਵੇਖ ਕੇ ਰੱਬ ਅੱਗੇ ਦੁਆਵਾ ਕਰ ਰਹੇ ਹਨ।
ਸਰਹੱਦ ‘ਤੇ ਵਸੇ ਪਿੰਡਾਂ ਦੀ ਜ਼ਿਆਦਾਤਰ ਵਸੋਂ ਕੈਂਪਾਂ ਵਿੱਚ ਨਹੀਂ ਆਈ ਤੇ ਲੋਕਾਂ ਨੂੰ ਆਪਣੀਆਂ ਜਾਨਾਂ ਦੇ ਨਾਲ ਨਾਲ ਡੰਗਰਾਂ ਅਤੇ ਪੁੱਤਾਂ ਵਾਂਗ ਪਾਲੀਆਂ ਫਸਲਾਂ ਵੀ ਪਿਆਰੀਆਂ ਹਨ।
ਲੋਕਾਂ ਉਤੇ ਸਰਕਾਰ ਦੀਆਂ ਸਲਾਹਾਂ ਦਾ ਕੋਈ ਅਸਰ ਨਹੀਂ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਦੋਹੇਂ ਪਾਸਿਆਂ ਤੋਂ ਜੰਗ ਦੇ ਕੋਈ ਸੰਕੇਤ ਨਹੀਂ ਹਨ।ਪਠਾਨਕੋਟ ਜਿਲ•ੇ ਅੰਦਰ ਪੈਂਦੇ ਗੁਰਦੁਆਰਾ ਬਾਠ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਤੇ ਜਿਲ•ਾ ਪ੍ਰਸ਼ਾਸ਼ਨ ਵਲੋਂ ਲਾਏ ਸ਼ਰਨਾਰਥੀ ਕੈਂਪ ਵਿਚੋਂ ਲੋਕਾਂ ਨੇ ਵਾਪਿਸ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਕੈਂਪ ਵਿੱਚ ਹੁਣ ਤੱਕ ਇੱਕ ਹਜ਼ਾਰ ਦੇ ਕਰੀਬ ਲੋਕ ਆਏ ਹਨ ਅਤੇ ਅੱਜ ਲੋਕਾਂ ਨੇ ਘਰਾ ਨੂੰ ਵਾਪਸੀ ਸ਼ੁਰੂ ਕਰ ਦਿੱਤੀ ਹੈ। ਗੁਰਦੁਆਰੇ ਦੇ ਮੈਨੇਜ਼ਰ ਸ.ਜਗਦੀਸ਼ ਸਿੰਘ ਬੁੱਟਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮਾਤਰਾ ਵਿੱਚ ਲੋਕ ਕੈਂਪ ਵਿੱਚ ਆਏ ਸਨ ਪਰ ਹੁਣ ਆਮਦ ਘੱਟ ਗਈ ਹੇ ਅਤੇ ਲੋਕਾਂ ਨੇ ਵਾਪਿਸ ਜਾਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਕਰੀਬ ਸੌ ਤੋਂ ਵੱਧ ਲੋਕ ਵਾਪਿਸ ਚਲੇ ਗਏ ਹਨ ਅਤੇ ਕਈ ਜਾਣ ਦੀਆ ਤਿਆਰੀਆਂ ਵਿੱਚ ਹਨ। ਉਹਨਾਂ ਕਿਹਾ ਕਿ ਸ਼ੋਮਣੀ ਕਮੇਟੀ ਵਲੋਂ ਇਹਨਾਂ ਲੋਕਾ ਦੇ ਰਹਿਣ ਲਈ ਹਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾ ਕਿਹਾ ਕਿ ਕੈਂਪ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਤਾ ਜੋ ਉਹਨਾ ਦੇ ਦੁੱਖ ਨੂੰ ਘਟਾਇਆ ਜਾ ਸਕੇ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਸਿਆਸਤਦਾਨਾਂ ਵੱਲੋਂ ਸਰਹੱਦੀ ਖੇਤਰ ਦੇ ਗੇੜੇ ਲਾਏ ਜਾ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋ ਦਿਨ ਤੋਂ ਸਰਹੱਦੀ ਖੇਤਰ ਦੇ ਕਈ ਪਿੰਡਾਂ ਦਾ ਦੌਰਾ ਕਰ ਰਹੇ ਹਨ।
ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੀ ਲੋਕਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਆਪ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਵਲੋਂ ਬੀਤੇ ਕੱਲ• ਸਰਹੱਦੀ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਗਈ ਹੈ।
ਸਰਹੱਦ ਤੋਂ ਪੰਜ ਸੌ ਮੀਟਰ ਦੀ ਦੂਰੀ ਤੇ ਵੱਸੇ ਪਿੰਡ ਰਾਜਾਤਾਲ ਦੇ ਕਿਸਾਨ ਅਰਸਾਲ ਸਿੰਘ ਨੇ ਕਿਹਾ ਕਿ ਜੰਗ ਦੇ ਡਰ ਕਾਰਨ ਉਹ ਆਪਣੀਆ ਔਰਤਾ ਤੇ ਬੱਚੇ ਪਿੱਛੇ ਰਿਸ਼ਤੇਦਾਰਾਂ ਕੋਲ ਛੱਡ ਆਹੇ ਸਨ ਤੇ ਹੁਣ ਸਾਰੇ ਵਾਪਿਸ ਆ ਗਏ ਹਨ। ਉਹਨਾਂ ਕਿਹਾ ਕਿ ਸਾਉਣੀ ਦੀ ਫਸਲ ਤਿਆਰ ਖੜ•ੀ ਹੈ ਤੇ ਇਸਨੂੰ ਛੱਡਕੇ ਜਾਣਾ ਮੁਸ਼ਕਲ ਹੈ। ਉਹਨਾਂ ਕਿਹਾ ਕਿ ਦੋਹਾਂ ਮੁਲਕਾਂ ਵਿੱਚ ਵਪਾਰ ਤੇ ਹੋਰ ਆਵਾਜਾਈ ਪਹਿਲਾਂ ਦੀ ਤਰ•ਾਂ ਹੀ ਚੱਲ ਰਹੀ ਹੈ ਅਤੇ ਸਿਰਫ ਸਾਨੂੰ ਹੀ ਘਰਾ ਤੋਂ ਉਜਾੜਿਆ ਗਿਆ ਹੈ। ਉਹਨਾਂ ਕਿਹਾ ਕਿ ਜੱਟ ਨੇ ਸਾਰਾ ਸਾਲ ਇਹ ਹੀ ਕਮਾਈ ਖਾਣੀ ਹੈ ਤੇ ਹਾਲਾਤ ਠੀਕ ਹੋਣ ਤੋਂ ਬਾਅਦ ਕਿਸੇ ਸਿਆਸਤਦਾਨ ਨੇ ਉਹਨਾਂ ਦੀ ਵਾਤ ਨਹੀਂ ਪੁੱਛਣੀ। ਪਿੰਡ ਮਾਹਵਾ ਦੇ ਕਿਸਾਨ ਹਰਮਨ ਸਿੰਘ ਹੰਮਾ ਦਾ ਪਰਿਵਾਰ ਵੀ ਅੱਜ ਵਾਪਿਸ ਆ ਗਿਆ ਹੈ। ਹਰਮਨ ਸਿੰਘ ਨੇ ਦੱਸਿਆ ਕਿ ਜੰਗ ਦੇ ਡਰੋਂ ਉਹ ਘਰ ਛੱਡਕੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਸਨ,ਪਰ ਫਸਲਾਂ ਦੀ ਬਰਬਾਦੀ ਦੇ ਡਰੋਂ ਉਹ ਵਾਪਿਸ ਆ ਗਏ ਹਨ। ਉਹਨਾ ਕਿਹਾ ਕਿ ਜੰਗ ਦਾ ਹਊਆ ਹੀ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਦੂਸਰੇ ਸੂਬਿਆਂ ਰਾਜਸਥਾਨ ਤੇ ਗੁਜਰਾਤ ਵਿਚੀ ਤਾਂ ਲੋਕਾ ਨੂੰ ਨਹੀਂ ਕੱਢਿਆ ਗਿਆ ਸਿਰਫ ਸਾਡੇ ਤੇ ਹੀ ਹਿਹ ਤਲਵਾਰ ਕਿਉਂ।

Leave a Reply

Your email address will not be published. Required fields are marked *