ਹਿਸਾਰ ਸਰਕਲ ਖਪਤਕਾਰਾਂ ਨੂੰ ਸੁਚਾਰੂ ਬਿਜਲੀ ਦੀ ਸਪਲਾਈ ਤਹਿਤ 13 ਬਿਜਲੀ ਘਰਾਂ ਦੀ ਸਮਰੱਥਾ ਵਧੇਗੀ – ਰਣਜੀਤ ਸਿੰਘ
14.2 ਕਰੋੜ ਰੁਪਏ ਨਾਲ ਕੰਮ ਹੋਣ ‘ਤੇ ਇਕ ਲੱਖ ਖਪਤਕਾਰਾਂ ਨੂੰ ਲਾਭ
ਚੰਡੀਗੜ੍ਹ, 8 ਅਪ੍ਰੈਲ (ਮਧੂਸਾਰ ਬਿਊਰੋ) – ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਗਰਮੀ ਦੇ ਮੌਸਮ ਵਿਚ ਹਿਸਾਰ ਸਰਕਲ ਦੇ ਖਪਤਕਾਰਾਂ ਨੂੰ ਸੁਚਾਰੂ ਰੂਪ ਨਾਲ ਬਿਜਲੀ ਦੀ ਸਪਲਾਈ ਦੇਣ ਦੇ ਲਈ 13 ਬਿਜਲੀ ਘਰਾਂ ਦੀ ਸਮਰੱਥਾ ਵਧਾਈ ਜਾਵੇਗੀ। ਬਿਜਲੀ ਮੰਤਰੀ ਹਿਸਾਰ ਦੇ ਲੋਕ ਨਿਰਮਾਣ ਰੇਸਟ ਹਾਉਸ ਵਿਚ ਆਯੋਜਿਤ ਬਿਜਲੀ ਪੰਚਾਇਤ ਵਿਚ ਖਪਤਕਾਰਾਂ ਦੀ ਸਮਸਿਆਵਾਂ ਸੁਣ ਰਹੇ ਸਨ। ਉਨ੍ਹਾਂ ਨੇ ਦਿਸਆ ਕਿ ਅਗਲੇ ਮਹੀਨੇ ਵਿਚ 132ਕੇਵੀ ਦੇ ਬੀੜ ਬਿਜਲੀ ਘਰ ਦੀ ਸਮਰੱਥਾ ਵਧਾ ਕੇ 50 ਐਮਵੀਏ, 33ਕੇਵੀ ਦੇ ਰਾਜਗੜ੍ਹ ਰੋਡ ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 35 ਐਮਵੀਏ, 33 ਕੇਵੀ ਦੇ ਸੈਕਟਰ-14 ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 25 ਐਮਵੀਏ, 33 ਕੇਵੀ ਦੇ ਸੀਸਵਾਲ ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 18 ਐਮਵੀਏ, 33 ਕੇਵੀ ਦੇ ਮੰਗਾਲੀ ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 20 ਐਮਵੀਏ ਕੀਤੀ ਜਾਵੇਗੀ। ਇਸ ਤਰ੍ਹਾ, 33 ਕੇਵੀ ਦੇ ਬੜਸੀ ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 14 ਐਮਵੀਏ, 33 ਕੇਵੀ ਦੇ ਥੁਰਾਨਾ ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 14 ਐਮਵੀਏ, 33 ਕੇਵੀ ਦੇ ਸਿਮਾਏ ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 30 ਐਮਵੀਏ, 33ਕੇਵੀ ਦੇ ਖਰੜ ਅਲਿਪੁਰ ਸਥਿਤ ਬਿਜਲੀ ਘਰ ਦੀ ਸਮਰੱਥਾ 14 ਐਮਵੀਏ, 33ਕੇਵੀ ਦੇ ਖਰਕ ਪੁਨਿਆ ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 20 ਐਮਵੀਏ ਕੀਤੀ ਜਾਵੇਗੀ।
ਬਿਜਲੀ ਮੰਤਰੀ ਨੇ ਦਸਿਆ ਕਿ 33 ਕੇਵੀ ਦੇ ਮੁੰਢਾਲ ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 28 ਐਮਵੀਏ, 33ਕੇਵੀ ਦੇ ਸੈਕਟਰ-27-28 ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 10 ਐਮਵੀਏ, 132 ਕੇਵੀ ਦੇ ਖੇਦੜ ਸਥਿਤ ਬਿਜਲੀ ਘਰ ਦੀ ਸਮਰੱਥਾ ਵਧਾ ਕੇ 50 ਐਮਵੀਏ ਕਰਨ ਸਬੰਧੀ ਕਾਰਜ ਜਲਦੀ ਸ਼ੁਰੂ ਕਰ ਦਿੱਤੇ ਜਾਣਗੇ। ਇੰਨ੍ਹਾ ਕੰਮਾਂ ‘ਤੇ 14.2 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਕਾਰਜ ਪੂਰਾ ਹੋਣ ਦੇ ਬਾਅਦ ਲਗਭਗ ਇਕ ਲੱਖ ਖਪਤਕਾਰਾਂ ਨੂੰ ਸੁਚਾਰੂ ਰੂਪ ਨਾਲ ਬਿਜਲੀ ਦੀ ਸਪਲਾਈ ਉਪਲਬਧ ਹੋਵੇਗੀ। ਉਨ੍ਹਾ ਨੇ ਦਸਿਆ ਕਿ ਖਪਤਕਾਰਾਂ ਦੀ ਸ਼ਿਕਾਇਤ ਦੇ ਹੱਲ ਦੀ ਦਿਸ਼ਾ ਵਿਚ ਆਯੋਜਿਤ ਕੀਤੀ ਜਾ ਰਹੀ ਬਿਜਲੀ ਪੰਚਾਇਤਾਂ ਦੇ ਸਾਕਾਰਤਮਕ ਨਤੀਜੇ ਆ ਰਹੇ ਹਨ। ਪਿਛਲੀ ਬਿਜਲੀ ਪੰਚਾਇਤ ਵਿਚ 74 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 42 ਸ਼ਿਕਾਇਤਾਂ ਦਾ ਪੂਰਣ ਰੂਪ ਨਾਲ ਹੱਲ ਕਰ ਦਿੱਤਾ ਗਿਆ ਹੈ, ਜਦੋਂ ਕਿ 7 ਸ਼ਿਕਾਇਤਾਂ ‘ਤੇ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜਨਸਮਸਿਆਵਾਂ ਦੇ ਹੱਲ ਬਾਰੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

