ਕੈਲਸ਼ੀਅਮ ਅਤੇ ਨਮਕ ਦੀ ਕਮੀ ਕਾਰਨ ਵੀ ਦੌਰੇ ਪੈ ਸਕਦੇ ਹਨ – ਡਾ. ਰਾਘਵ ਵਾਧਵਾ
ਅੰਮ੍ਰਿਤਸਰ,(ਸੁਖਬੀਰ ਸਿੰਘ/ਮਧੂਸਾਰ ਬਿਊਰੋ) – ਅੰਮ੍ਰਿਤਸਰ ਦੇ ਉਘੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨਾ ਦੇ ਮਾਹਿਰ ਨਿਊਰੋਂ ਸਰਜਨ ਡਾ. ਰਾਘਵ ਵਾਧਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿਮਾਗੀ ਦੌਰੇ 3 ਤਰ੍ਹਾਂ ਦੇ ਹੁੰਦੇ ਹਨ ਪਹਿਲਾ ਵੱਡਾ ਦੌਰਾ ਜਿਸਨੂੰ ਮਿਰਗੀ ਦਾ ਦੌਰਾ ਕਿਹਾ ਜਾਂਦਾ ਹੈ ਇਸਦੇ ਲਛਣਾਂ ਵਿਚ ਪੂਰੇ ਸਰੀਰ ਦਾ ਅਕੜ ਜਾਣਾ, ਜ਼ੋਰ ਜ਼ੋਰ ਦੇ ਨਾਲ ਝਟਕੇ ਲਗਣਾ, ਮੂੰਹ ਵਿਚੋਂ ਝਗ ਆਉਣਾ, ਜਬਾਨ ਕਟ ਜਾਣਾ, ਅੱਖਾ ਦਾ ਉਪਰ ਹੋ ਜਾਣਾ, ਲੈਟਰੀਨ ਬਾਥਰੂਮ ਵਿਚੇ ਨਿਕਲ ਜਾਣਾ, ਬੇਹੋਸ਼ ਹੋ ਜਾਣਾ ਆਦਿ ਹਨ। ਦੂਸਰੇ ਪ੍ਰਕਾਰ ਦੇ ਦੌਰੇ ਵਿਚ ਮਰੀਜ਼ ਦਾ ਇਕ ਪਾਸੇ ਤੇ ਅਟੈਕ ਆਉਂਦਾ ਹੈ ਇਸ ਵਿਚ ਸਿਰਫ ਇਕ ਪਾਸੇ ਦੀ ਬਾਂਹ ਅਤੇ ਲੱਤ ਫੜਕਦੀ ਹੈ ਅਤੇ ਬੇਹੋਸ਼ੀ ਵੀ ਹੋ ਜਾਂਦੀ ਹੈ, ਤੀਸਰੀ ਕਿਸਮ ਦੇ ਦੌਰੇ ਵਿਚ ਸਰੀਰ ਦਾ ਇਕ ਹੀ ਅੰਗ ਫੜਕਦਾ ਹੈ।
ਉਨ੍ਹਾਂ ਕਿਹਾ ਕਿ ਦੌਰੇ ਪੈਣ ਦੇ ਕਾਰਨ ਬਹੁਤ ਹਨ ਜਿਵੇਂ ਕਿ ਦਿਮਾਗ ਵਿਚ ਕੀੜਾ ਹੋਣਾ, ਇੰਨਫੈਕਸ਼ਨ ਹੋਣਾ, ਦਿਮਾਗ ਦੀ ਰਸੌਲੀ, ਦਿਮਾਗ ਦੀ ਸੱਟ ਸਰੀਰ ਦੇ ਵਿਚ ਸ਼ੂਗਰ ਲੈਬਰ ਘਟਣਾ ਜਾਂ ਵਧਣਾ, ਕੈਲਸੀਅਮ ਅਤੇ ਨਮਕ ਦੀ ਕਮੀ ਦੇ ਕਾਰਨ ਵੀ ਦੌਰੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੌਰੇ ਪੈਣ ਦੀ ਬਿਮਾਰੀ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਸਹੀ ਤਰੀਕੇ ਨਾਲ ਮਾਹਿਰ ਡਾਕਟਰ ਪਾਸੋਂ ਸਲਾਹ ਲੈ ਕੇ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਜੇਕਰ ਦੌਰੇ ਨਹੀਂ ਰੁਕਦੇ ਤਾਂ ਇਹ ਜਾਨ ਲੇਵਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸਨੂੰ ਡਾਇਗਨੋਜ਼ ਕਰਨ ਲਈ ਲੋੜੀਂਦੇ ਟੈਸਟ, ਜਿਵੇਂ ਖੂਨ ਦੀ ਜਾਂਚ, ਦਿਮਾਗ ਦੀ ਐਮ.ਆਰ.ਆਈ, ਸਕੈਨ ਅਤੇ ਈ.ਈ.ਜੀ ਜਰੂਰ ਕਰਵਾਉਣੀ ਚਾਹੀਦਾ ਹੈ।

