ਅੰਮ੍ਰਿਤਸਰਪੰਜਾਬ

ਭਾਅਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ਭਾਅਜੀ ਦੀ ਕਰਮਭੂਮੀ ਰਹੇ ਉਨਾਂ ਦੇ ਜੱਦੀ ਘਰ ਨੂੰ ਵਿਰਾਸਤ ਵਜੋਂ ਸੰਭਾਲਣ ਲਈ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ

ਅੰਮਿ੍ਰਤਸਰ, 31 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਅਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ਸਾਡੇ ਸਮਿਆਂ ਦੇ ਮਹਾਨ ਲੋਕ-ਪੱਖੀ ਨਾਟਕਕਾਰ, ਲੇਖਕ, ਬੁੱਧੀਜੀਵੀ ਤੇ ਸਮਾਜ ਸੇਵੀ ਭਾਅ ਜੀ ਗੁਰਸ਼ਰਨ ਸਿੰਘ ਦੀ ਕਰਮਭੂਮੀ ਰਹੇ ਉਨਾਂ ਦੇ ਰਣਜੀਤਪੁਰਾ, ਪੁਤਲੀਘਰ ਅੰਮਿ੍ਰਤਸਰ ਸਥਿੱਤ ਜੱਦੀ ਘਰ ਨੂੰ ਆਉਣ ਵਾਲੀਆਂ ਪੀੜੀਆਂ ਲਈ ਵਿਰਾਸਤ ਵਜੋਂ ਜਿਉਂ ਦਾ ਤਿਉਂ ਸੰਭਾਲਣ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂੁਦਨ ਨੂੰ ਦਿੱਤਾ ਗਿਆ। ਕਮੇਟੀ ਦੇ ਮੈਂਬਰਾਂ ਡਾ: ਪਰਮਿੰਦਰ ਸਿੰਘ, ਕੇਵਲ ਧਾਲੀਵਾਲ, ਰਮੇਸ਼ ਯਾਦਵ, ਸੁਮੀਤ ਸਿੰਘ ਤੋਂ ਇਲਾਵਾ ਅਦਾਕਾਰ ਗੁਰਿੰਦਰ ਮਕਨਾ ਆਦਿ ਕਲਾਕਾਰਾਂ ਤੇ ਬੁੱਧੀਜੀਵੀਆਂ ਨੇ ਕਮੇਟੀ ਵਲੋਂ ਮੁੱਖ ਮੰਤਰੀ ਦੇ ਨਾਮ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਭਾਅਜੀ ਗੁਰਸ਼ਰਨ ਸਿੰਘ ਦੀ ਕੇਵਲ ਪੰਜਾਬ ਦੇ ਲੋਕਾਂ ਜਾਂ ਪੰਜਾਬੀ ਰੰਗਮੰਚ ਨੂੰ ਹੀ ਦੇਣ ਨਹੀਂ ਸੀ,

ਬਲਕਿ ਦੁਨੀਆਂ ਭਰ ਦੇ ਲੱਖਾਂ ਲੇਖਕਾਂ, ਰੰਗਕਰਮੀਆਂ ਤੇ ਪਾਠਕਾਂ ਲਈ ਉਹ ਰੋਲ ਮਾਡਲ ਸਨ ਤੇ ਉਨਾਂ ਦੇ ਮਨਾਂ ਵਿਚ ਭਾਅ ਜੀ ਗੁਰਸ਼ਰਨ ਸਿੰਘ ਪ੍ਰਤੀ ਅਥਾਹ ਸਤਿਕਾਰ ਸੀ ਅਤੇ ਅੱਜ ਵੀ ਹੈ। ਉਨਾਂ ਮੰਗ ਕੀਤੀ ਕਿ ਅਜਿਹੀ ਮਹਾਨ ਤੇ ਲੋਕ-ਪੱਖੀ ਸ਼ਖਸੀਅਤ ਦੀਆਂ ਯਾਦਾਂ ’ਤੇ ਉਨਾਂ ਦੀ ਕਰਮਭੂਮੀ ਰਹੇ ਉਨਾਂ ਦੇ ਅੰਮਿ੍ਰਤਸਰ ਵਿਚਲੇ ਘਰ ‘ਗੁਰੂ ਖ਼ਾਲਸਾ ਨਿਵਾਸ’, ਜਿਸ ਨੂੰ ਕਿ ਕੁੱਝ ਲੋਕਾਂ ਵਲੋਂ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ, ਨੂੰ ਵਿਰਾਸਤ ਵਜੋਂ ਜਿਉਂ ਦਾ ਤਿਉਂ ਸੰਭਾਲਣਾ ਸਾਡੀਆਂ ਸਰਕਾਰਾਂ ਦਾ ਵੀ ਫਰਜ਼ ਹੈ ਤਾਂ ਕਿ ਆਉਣ ਵਾਲੀਆਂ ਪੀੜੀਆਂ ਉਨਾਂ ਤੋਂ ਪ੍ਰੇਰਨਾ ਲੈਂਦੀਆਂ ਰਹਿਣ। ਉਨਾਂ ਮੰਗ ਕੀਤੀ ਕਿ ਇਸ ਮਹਾਨ ਨਾਟਕਕਾਰ ਤੇ ਲੇਖਕ ਦੇ ਘਰ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਵੇ ਤੇ ਇਥੇ ਭਾਅ ਜੀ ਦੀ ਢੁਕਵੀਂ ਯਾਦਗਾਰ ਸਥਾਪਿਤ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਮੇਟੀ ਮੈਂਬਰਾਂ ਦੀ ਗੱਲ ਧਿਆਨ ਨਾਲ ਸੁਣੀ ਤੇ ਅਗਲੇਰੀ ਯੋਗ ਕਾਰਵਾਈ ਹਿਤ ਇਸ ਮੰਗ ਪੱਤਰ ਨੂੰ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *