ਪਟਿਆਲਾ

ਸਰਕਾਰੀ ਆਈ.ਟੀ.ਆਈ ਪਟਿਆਲਾ ਵਿਖੇ ਖੇਡ ਮੇਲੇ ਦੀ ਸਮਾਪਤੀ ਕੀਤੀ ਗਈ

ਪਟਿਆਲਾ (ਮਧੂਸਾਰ ਬਿਊਰੋ) ਅੱਜ ਮਿਤੀ 13-04-2022 ਨੂੰ ਸਰਕਾਰੀ ਆਈ.ਟੀ.ਆਈ ਪਟਿਆਲਾ ਵਿਖੇ ਡਾ.ਵੀ ਕੇ ਬਾਂਸਲ ਡਿਪਟੀ ਡਾਇਰੈਕਟਰ ਕਮ ਪ੍ਰਿੰਸੀਪਲ, ਜੀ ਦੀ ਅਗਵਾਈ ਹੇਠ ਅਤੇ ਯੁਦਜੀਤ ਸਿੰਘ ਜੂ:ਸਕੇਲ ਪ੍ਰਿੰਸੀਪਲ ਜੀ ਦੀ ਦੇਖ ਰੇਖ ਹੇਠ ਪਿਟਸਾ (ਪੰਜਾਬ ਇੰਡਸਟਰੀਅਲ ਟਰੇਨਿੰਗ ਸਪੋਰਟਸ ਐਸੋਸੀਏਸ਼ਨ) ਵੱਲੋ ਦੋ ਦਿਨਾਂ ਜ਼ੋਨਲ(ਜ਼ਿਲ੍ਹਾ ਬਰਨਾਲਾ, ਮਲੇਰਕੋਟਲਾ, ਸੰਗਰੂਰ ਅਤੇ ਪਟਿਆਲਾ) ਖੇਡ ਮੇਲੇ ਦੀ ਸਮਾਪਤੀ ਕੀਤੀ ਗਈ । ਸੰਸਥਾ ਦੇ ਮੀਡੀਆ ਇੰਚਾਰਜ ਸ਼੍ਰੀ ਗੁਰਚਰਨ ਸਿੰਘ ਗਿੱਲ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਡਾਕਟਰ ਵੀ,ਕੇ ਬਾਸਲ(ਨੋਡਲ ਅਫਸਰ)ਨੇ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਉਦਯੋਗਿਕ ਸਿਖਲਾਈ ਸੰਸਥਾਵਾ ਪੰਜਾਬ ਵਿੱਚ ਕਰਵਾਈਆਂ ਜਾ ਰਹੀਆਂ ਰਹੀਆਂ ਜੋਨਲ ਵਾਈਜ ਖੇਡਾ, ਜਿਸ ਲੜੀ ਅਨੁਸਾਰ ਸਰਕਾਰੀ ਆਈ.ਟੀ.ਆਈ ਪਟਿਆਲਾ ਨਾਭਾ ਰੋਡ ਵਿਖੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਨੂੰ ਜਿੱਤ ਹਾਰ ਤੋਂ ਉਪਰ ਉਠ ਕੇ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ ਅਤੇ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਨੱਸ਼ਿਆ ਤੋਂ ਦੂਰ ਰੱਖਣ ਲਈ ਖੇਡਾਂ ਦਾ ਇੱਕ ਅਹਿਮ ਰੌਲ ਹੈ, ਇਸ ਲਈ ਹਰ ਸਿਖਿਆਰਥੀ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਂਦੇ ਰਹਿਣਾ ਚਾਹੀਦਾ ਹੈ । ਅੱਜ ਦੇ ਮੁਕਾਬਲਿਆ ਦੇ ਨਤੀਜੇ ਇਸ ਤਰਾਂ ਹਨ :-
ਬੈਡਮਿੰਟਨ ਲੜਕਿਆਂ ਵਿਚ ਪਹਿਲਾ ਸਥਾਨ ਸਰਕਾਰੀ ਆਈ.ਟੀ.ਆਈ ਪਟਿਆਲਾ, ਅਤੇ ਦੂਜਾ ਸਥਾਨ ਸਰਕਾਰੀ ਆਈ.ਟੀ.ਆਈ ਰਾਜਪੁਰਾ, ਬੈਡਮਿੰਟਨ ਲੜਕੀਆਂ ਵਿਚੋਂ ਪਹਿਲਾਂ ਸਥਾਨ ਸਰਕਾਰੀ ਆਈ.ਟੀ.ਆਈ (ਇ:)ਰਾਜਪੁਰਾ, ਦੂਜਾ ਸਥਾਨ ਸਰਕਾਰੀ ਆਟ ਐੰਡ ਕਰਾਫਟ ਨਾਭਾ, ਵਾਲੀਬਾਲ ਲੜਕਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਆਈ. ਟੀ. ਆਈ . ਰਾਜਪੁਰਾ ਅਤੇ ਦੂਜਾ ਸਥਾਨ ਸਰਕਾਰੀ ਆਈ. ਟੀ. ਆਈ. ਪਟਿਆਲਾ, ਵਾਲੀਬਾਲ ਲੜਕੀਆਂ ਵਿੱਚ ਪਹਿਲਾ ਸਥਾਨ ਸਰਕਾਰੀ ਆਈ. ਟੀ. ਆਈ , ਇ: ਨਾਭਾ ਅਤੇ ਦੂਜਾ ਸਥਾਨ ਸਰਕਾਰੀ ਆਰਟ ਐਂਡ ਕਰਾਫਟ ਨਾਭਾ , ਖੋ-ਖੋ ਲੜਕਿਆਂ ਵਿੱਚੋਂ ਸਰਕਾਰੀ ਆਈ. ਟੀ. ਆਈ. ਪਟਿਆਲਾ ਅਤੇ ਦੂਜਾ ਸਥਾਨ ਸਰਕਾਰੀ ਆਈ. ਟੀ. ਆਈ. (ਇ:) ਪਟਿਆਲਾ, ਬਾਸਕਿਟ ਬਾਲ ਲੜਕਿਆਂ ਵਿੱਚੋਂ ਪਹਿਲਾਂ ਸਥਾਨ ਸਰਕਾਰੀ ਆਈ. ਟੀ. ਆਈ. ਪਟਿਆਲਾ ਅਤੇ ਲੜਕੀਆਂ ਵਿਚੋਂ ਪਹਿਲਾ ਸਥਾਨ ਸਰਕਾਰੀ ਆਈ. ਟੀ. ਆਈ. (ਇ:) ਰਾਜਪੁਰਾ, ਹਾਕੀ ਲੜਕੀਆਂ ਵਿੱਚੋਂ ਪਹਿਲਾ ਸਥਾਨ ਸਰਕਾਰੀ ਆਈ. ਟੀ. ਆਈ. (ਇ:) ਰਾਜਪੁਰਾ, ਕਬੱਡੀ (ਪੰਜਾਬ ਸਟਾਈਲ) ਵਿੱਚ ਪਹਿਲਾ ਸਥਾਨ ਸਰਕਾਰੀ ਆਈ. ਟੀ. ਆਈ. ਪਟਿਆਲਾ ਅਤੇ ਦੂਜਾ ਸਥਾਨ ਸਰਕਾਰੀ ਆਈ. ਟੀ. ਆਈ. ਸੁਨਾਮ, ਕਬੱਡੀ (ਨੈਸ਼ਨਲ ਸਟਾਈਲ) ਵਿੱਚ ਪਹਿਲਾ ਸਥਾਨ ਸਰਕਾਰੀ ਆਈ. ਟੀ. ਆਈ. ਸੁਨਾਮ ਅਤੇ ਦੂਜਾ ਸਥਾਨ ਸਰਕਾਰੀ ਆਈ. ਟੀ. ਆਈ. ਪਟਿਆਲਾ ਨੇ ਪ੍ਰਾਪਤ ਕੀਤੇ । ਇਸ ਤੋਂ ਇਲਾਵਾ 200 ਮੀਟਰ, 1500 ਮੀਟਰ, ਲਾਂਗ ਜੰਪ, ਸ਼ਾਟ-ਪੁਟ ਅਤੇ ਜੈਵਲੀਅਨ ਥਰੋ , ਵਿੱਚ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਆਈ.ਟੀ.ਆਈ ਤੋਂ ਆਏ ਖਿਡਾਰੀਆਂ ਦਾ ਪਰਦਰਸ਼ਨ ਸਲਾਘਾ ਯੋਗ ਰਿਹਾ । ਖੇਡ ਦੇ ਮੈਦਾਨ ਵਿੱਚ ਐਥਲੈਟਿਕ ਸਿਖਿਆਰਥੀਆਂ ਨੂੰ ਅਰਜਿੰਦਰ ਪਾਲ ਸਿੰਘ, ਸਤਿੰਦਰ ਸ਼ਰਮਾ ਅਤੇ ਚੁਪਕੀ ਕਾਲਜ ਦੇ ਕੋਚ ਸਾਹਿਬਾਨਾ ਨੇ ਬਿਨਾਂ ਕਿਸੇ ਭੇਦਭਾਵ ਤੋਂ ਨਿਰਪੱਖ ਹੋ ਕੇ ਨਤੀਜੇ ਤਿਆਰ ਕੀਤੇ । ਸਟੇਜ ਸੈਕਟਰੀ ਦੀ ਭੂਮਿਕਾ ਵਿਨੇ ਕੁਮਾਰ ਅਤੇ ਰਾਕੇਸ਼ ਕੁਮਾਰ ਟੀ. ਓ. ਵੱਲੋਂ ਬਾਖੂਬੀ ਨਿਭਾਈ ਗਈ । ਅੰਤ ਵਿੱਚ ਸ਼੍ਰੀ ਯੁਦਜੀਤ ਸਿੰਘ ਪ੍ਰਿੰਸੀਪਲ ਜੂ:ਸਕੇਲ ਨੇ ਮੌਕੇ ਤੇ ਸਾਰੇ ਮਹਿਮਾਨਾਂ ਦਾ ਸੰਸਥਾ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ । ਇਸ ਮੌਕੇ ਤੇ ਪ੍ਰਿੰਸੀਪਲ ਬਲਵਿੰਦਰ ਸਿੰਘ, ਪ੍ਰਿੰਸੀਪਲ ਮਨਮੋਹਨ ਸਿੰਘ, ਪ੍ਰਿੰਸੀਪਲ ਹਸ਼ਵਿੰਦਰ ਕੌਰ, ਰਾਕੇਸ਼ ਕੁਮਾਰ ਟੀ. ਓ., ਸੰਜੇ ਧੀਰ ਟੀ. ਓ., ਡੀ. ਪੀ. ਸਿੰਘ ਟੀ. ਓ., ਅਨਿਲ ਖੰਨਾ ਹੋਸਟਲ ਸੁਪਰਡੈਟ, ਸ. ਹਰਪਾਲ ਸਿੰਘ, ਸ਼੍ਰੀ ਮੇਹਰਬਾਨ ਸਿੰਘ, ਸ੍ਰੀ ਮਤੀ ਰਾਜਵੰਤ ਕੌਰ, ਸ੍ਰੀ ਮਤੀ ਬਿਮਲਾ ਦੇਵੀ, ਸ੍ਰੀ ਸੁਰਜੀਤ ਸਿੰਘ ਸੰਧੂ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *