ਹਰਿਆਣਾ ਵਿਚ ਸ਼ਹਿਰੀ ਸਥਾਨਕ ਨਿਗਮਾਂ ਦੇ ਕੰਮਾਂ ਦਾ ਡਾਟਾ ਆਨਲਾਇਨ ਹੋਵੇਗਾ ਉਪਲਬਧ
ਮੁੱਖ ਮੰਤਰੀ ਨੇ ਵਨ-ਸਟਾਪ ਡਿਜੀਟਲ ਪਲੇਟਫਾਰਮ ਨਗਰ ਦਰਸ਼ਨ ਪੋਰਟਲ ਕੀਤਾ ਲਾਂਚ
ਹੁਣ ਨਾਗਰਿਕ ਆਪਣੇ ਵਾਰਡ ਨਾਲ ਸਬੰਧਿਤ ਕਿਸੇ ਵੀ ਤਰ੍ਹਾ ਦੀ ਮੰਗ, ਸ਼ਿਕਾਇਤ ਤੇ ਸੁਝਾਅ ਨਗਰ ਦਰਸ਼ਨ ਪੋਰਟਲ ‘ਤੇ ਦੇ ਸਕਣਗੇ – ਮੁੱਖ ਮੰਤਰੀ
ਚੰਡੀਗੜ੍ਹ, 13 ਅਪ੍ਰੈਲ (ਮਧੂਸਾਰ ਬਿਊਰੋ)- ਹਰਿਆਣਾ ਵਿਚ ਸ਼ਹਿਰੀ ਸਥਾਨਕ ਨਿਗਮਾਂ ਦੇ ਸੰਪੂਰਣ ਰਿਕਾਰਡ ਨੂੰ ਡਿਜੀਟਲ ਪਲੇਟਫਾਰਮ ‘ਤੇ ਲਿਆਉਣ ਦੀ ਦਿਸ਼ਾ ਵਿਚ ਇਕ ਕਦਮ ਹੋਰ ਵਧਾਉਂਦੇ ਹੋਏ ਅੱਜ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਗਰ ਦਰਸ਼ਨ ਪੋਰਟਲ www.nagardarshan.ulbharyana.gov.in ਦੀ ਸ਼ੁਰੂਆਤ ਕੀਤੀ। ਇਸ ਪੋਰਟਲ ‘ਤੇ ਸ਼ਹਿਰਵਾਸੀ ਆਪਣੇ ਖੇਤਰ ਵਿਚ ਵਿਕਾਸ ਪਰਿਯੋਜਨਾਵਾਂ ਦੇ ਅਨੁਰੂਪ ਆਪਣੀ ਮੰਗ, ਸ਼ਿਕਾਇਤ ਅਤੇ ਸੁਝਾਅ ਦੇ ਸਕਣ।
ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਨਿਗਮ ਮੰਤਰੀ ਸ੍ਰੀ ਕਮਲ ਗੁਪਤਾ ਵੀ ਮੌਜੂਦ ਸਨ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਨਾਗਰਿਕ ਆਪਣੇ ਵਾਰਡ ਨਾਲ ਸਬੰਧਿਤ ਕਿਸੇ ਵੀ ਤਰ੍ਹਾ ਦੀ ਮੰਗ ਨਗਰ ਦਰਸ਼ਨ ਪੋਰਟਲ ‘ਤੇ ਪਾ ਸਕਣਗੇ। ਇਸ ਤੋਂ ਇਲਾਵਾ, ਉਹ ਇਸ ਪੋਰਟਲ ‘ਤੇ ਸ਼ਿਕਾਇਤਾਂ ਤੇ ਸੁਝਾਅ ਵੀ ਦੇ ਸਕਦੇ ਹਨ, ਜੋ ਅਗਲੀ ਕਾਰਵਾਈ ਦੇ ਲਈ ਆਟੋਮੈਟਿਕਲੀ ਸਬੰਧਿਤ ਵਿਭਾਗ ਨੂੰ ਭੇਿਿਜਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨਗਰ ਦਰਸ਼ਨ ਪੋਰਟਲ ਦੀ ਸ਼ੁਰੂਆਤ ਨਾਲ ਹੁਣ ਹਰਿਆਣਾ ਦੇ ਹਰੇਕ ਨਿਗਮਾਂ ਵਿਚ ਲਾਗੂ ਕੀਤੇ ਜਾ ਰਹੇ ਵਿਕਾਸ ਕੰਮਾਂ ਸਮੇਤ ਨਵੇਂ ਵਿਕਾਸ ਕੰਮਾਂ ਦੀ ਮੰਗ ਦਾ ਸੰਪੂਰਣ ਡਾਟਾ ਆਨਲਾਇਨ ਉਪਲਬਧ ਹੋਵੇਗਾ। ਨਾਲ ਹੀ, ਇਹ ਕੰਮਾਂ ਦੀ ਭਰੋਸਾ ਵਧਾਉਣ ਵਿਚ ਵੀ ਕਾਰਗਰ ਸਾਬਤ ਹੋਵੇਗਾ ਅਤੇ ਨਾਗਰਿਕਾਂ ਦੇ ਲਈ ਸੂਚਨਾ ਦੇ ਸਰੋਤ ਦੇ ਰੂਪ ਵਿਚ ਕੰਮ ਕਰੇਗਾ। ਇਸ ਨਾਲ ਵਿਕਾਸਤਾਮਕ ਯੋਜਨਾਵਾਂ ਦੇ ਬਿਹਤਰ ਲਾਗੂ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਨਗਰ ਦਰਸ਼ਨ ਦਾ ਮੁੱਖ ਉਦੇਸ਼ ਨਿਗਮਾਂ ਦੀ ਵੈਬਸਾਇਟ ਰਾਹੀਂ ਸਾਰੀ ਸਰਕਾਰੀ ਸੇਵਾਵਾਂ ਨੂੰ ਨਾਗਰਿਕਾਂ ਦੇ ਲਈ ਸਰਲ ਬਨਾਉਣਾ ਹੈ ਅਤੇ ਉਨ੍ਹਾਂ ਦੀ ਮੁੱਢਲੀ ਜਰੂਰਤਾਂ ਨੂੰ ਪੂਰਾ ਕਰਨ ਲਈ ਅਜਿਹੀ ਸਾਰੀ ਸੇਵਾਵਾਂ ਦੀ ਨਿਪੁੰਨਤਾ, ਪਾਰਦਰਸ਼ਿਤਾ ਅਤੇ ਭਰੋਸਾ ਯਕੀਨੀ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਰਾਜ ਸਰਕਾਰ ਦਾ ਵਿਜਨ ਸੀ ਕਿ ਹਰਿਆਣਾ ਦੇ ਹਰੇਕ ਨਿਗਮ ਦੀ ਆਪਣੀ ਵੈਬਸਾਇਟ ਹੋਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਸ਼ਹਿਰਵਾਸੀਆਂ ਨੂੰ ਉਨ੍ਹਾਂ ਦੇ ਖੇਤਰ ਵਿਚ ਕਰਵਾਏ ਜਾ ਰਹੇ ਵੱਖ-ਵੱਖ ਵਿਕਾਸ ਕੰਮਾਂ ਅਤੇ ਪਰਿਯੋਜਨਾਵਾਂ ਦੀ ਜਾਣਕਾਰੀ ਹੋਵੇ। ਇਸ ਤੋਂ ਉਹ ਆਪਣੀ ਜਰੂਰਤਾਂ ਦੇ ਅਨੁਸਾਰ ਮੰਗਾਂ ਨੂੰ ਰਾਜ ਸਰਕਾਰ ਦੇ ਸਾਹਮਣੇ ਰੱਖ ਸਕਦੇ ਹਨ। ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਅਤੇ ਸ਼ਹਿਰੀ ਸਥਾਨਕ ਵਿਭਾਗ ਦੇ ਨਿਦੇਸ਼ਕ ਡੀ. ਕੇ ਬੇਹਰਾ ਮੌਜੂਦ ਸਨ।

