ਹਰਿਆਣਾਦੇਸ਼-ਵਿਦੇਸ਼

ਸੂਬੇ ਦੇ ਸਾਰੇ ਅੰਡਰਪਾਸ ‘ਤੇ ਸ਼ੈਡ ਬਣਾਏ ਜਾਣ – ਦੁਸ਼ਯੰਤ ਚੌਟਾਲਾ

ਪੀਡਬਲਿਯੂਡੀ ਦੇ 6400 ਕਰੋੜ ਦੇ ਨਿਰਮਾਣ ਕੰਮਾਂ ਦੀ ਸਮੀਖਿਆ ਕੀਤੀ

ਰੇਲਵੇ ਨਾਲ ਸਬੰਧਿਤ ਕੰਮਾਂ ਦੇ ਲਈ ਸਪੈਸ਼ਲ ਅਫਸਰ ਨਿਯੁਕਤ ਕਰਣਗੇ – ਡਿਪਟੀ ਸੀਐਮ

ਚੰਡੀਗੜ੍ਹ, 13 ਅਪ੍ਰੈਲ (ਮਧੂਸਾਰ ਬਿਊਰੋ)- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਸਾਰੇ ਅੰਡਰਪਾਸ ਦੇ ਉੱਪਰ ਸ਼ੈਡ ਬਣਾਏ ਜਾਣ ਤਾਂ ਜੋ ਬਰਸਾਤ ਹੋਣ ‘ਤੇ ਉੱਥੋਂ ਗੁਜਰਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਰੇਲਵੇ ਤੋਂ ਮੰਜੂਰੀ ਮਿਲਣ ਦੇ ਇੰਤਜਾਰ ਵਿਚ ਪ੍ਰੋਜੈਕਟ ਵਿਚ ਹੋਣ ਵਾਲੀ ਦੇਰੀ ਨੂੰ ਦੂਰ ਕਰਨ ਲਈ ਇਕ ਸਪੈਸ਼ਲ ਅਫਸਰ ਦੀ ਡਿਊਟੀ ਲਗਾਈ ਜਾਵੇਗੀ ਜੋ ਕਿ ਸੂਬੇ ਦੇ ਰੇਲਵੇ ਨਾਲ ਸਬੰਧਿਤ ਕੰਮਾਂ ਨੂੰ ਟੇਕਅੱਪ ਕਰਦਾ ਰਹੇ। ਪ੍ਰੋਜੈਕਟਸ ਵਿਚ ਦੇਰੀ ਕਰਨ ਵਾਲੀ ਨਿਰਮਾਣ ਕੰਪਨੀਆਂ ਤੇ ਸਬੰਧਿਤ ਅਧਿਕਾਰੀਆਂ ਤੋਂ ਜਵਾਬ-ਤਲਬ ਕੀਤਾ ਅਤੇ ਭਵਿੱਖ ਲਈ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਿਰਧਾਰਿਤ ਸਮੇਂ ਵਿਚ ਕੰਮ ਪੂਰਾ ਨਾ ਕਰਨ ਵਾਲੇ ਪੈਨੇਲਟੀ ਦੇ ਲਹੀ ਤਿਆਰ ਰਹਿਣ। ਡਿਪਟੀ ਸੀਐਮ, ਜਿਨ੍ਹਾ ਦੇ ਕੋਲ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਇਹ ਨਿਰਦੇਸ਼ ਅੱਜ ਪੀਡਬਲਿਯੂਡੀ ਵਿਭਾਗ ਵੱਲੋਂ ਨਿਰਮਾਣਤ ਕੀਤੇ ਜਾ ਰਹੇ ਭਵਨ ਅਤੇ ਸੜਕਾਂ ਦੇ ਕੰਮਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੇ। ਉਨ੍ਹਾਂ ਨੇ ਕਰੀਬ 2900 ਕਰੋੜ ਰੁਪਏ ਦੇ ਭਵਨ ਨਿਰਮਾਣ ਅਤੇ ਲਗਭਗ 3500 ਕਰੋੜ ਰੁਪਏ ਦੇ ਸੜਕ ਨਿਰਮਾਣ ਨਾਲ ਸਬੰਧਿਤ ਪ੍ਰੋਜੈਕਟਸ ਦੀ ਸਮੀਖਿਆ ਕੀਤੀ। ਇਸ ਮੌਕੇ ‘ਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਤੇ ਪ੍ਰੋਜੈਕਟਸ ਨਾਲ ਸਬੰਧਿਤ ਨਿਰਮਾਣ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਹਿਸਾਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਦੂਜੇ ਪੜਾਅ ਵਿਚ ਕੀਤੇ ਜਾ ਰਹੇ ਮੌਜੂਦਾ ਰਨਵੇ ਅਤੇ ਟੈਕਸੀ -ਵੇ ਦੇ ਐਕਸਟੈਸ਼ਨ ਦੀ ਫੀਡਬੈਕ ਲੈਂਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਕਾਰਜ ਨਿਰਧਾਰਿਤ ਸਮੇਂ ਵਿਚ ਪੂਰਾ ਹੋ ਜਾਣਾ ਚਾਹੀਦਾ ਹੈ, ਨਾਲ ਹੀ ਕੰਮ ਦੀ ਗੁਣਵੱਤਾ ਦਾ ਧਿਆਨ ਰੱਖਿਆ ਜਾਣਾ ਜਰੂਰੀ ਹੈ। ਭਾਰਤ ਦੇ ਪਹਿਲਾਂ ਸੁਤੰਤਰਤਾ ਸੰਗ੍ਰਾਮ ਦੀ ਯਾਦ ਵਿਚ ਅੰਬਾਲਾ ਵਿਚ ਬਣਾਏ ਜਾ ਰਹੇ ਸਮਾਰਕ ਦੇ ਕੰਮ -ਪ੍ਰਗਤੀ ਦੇ ਬਾਰੇ ਵਿਚ ਅਧਿਕਾਰੀਆਂ ਤੋਂ ਪੁੱਛਗਿਛ ਕੀਤੀ ਅਤੇ ਉੱਥੇ ਪਾਰਕਿੰਗ, ਡਿਸਪੈਂਸਰੀ ਨਿਰਮਾਣ ਤੇ ਾ

ਹੋਰ ਕੰਮਾਂ ਵਿਚ ਤੇਜੀ ਵਰਤਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਗੁਰੂਗ੍ਰਾਮ ਵਿਚ ਨਿਯੂ ਜਿਯੂਡੀਸ਼ਿਅਲ ਕੰਪਲੈਕਸ , ਯਮੁਨਾਨਗਰ ਵਿਚ 200 ਬੈਡ ਦੇ ਹਸਪਤਾਲ ਦਾ ਭਵਨ, ਪੰਚਕੂਲਾ ਦੇ ਸੈਕਟਰ-5 ਵਿਚ ਨਿਰਮਾਣਧੀਨ ਹਰਿਆਣਾ ਸਟੇਟ ਆਰਿਕਿੳਲੋਜੀਕਲ ਮਿਊਜੀਅਮ, ਪਾਣੀਪਤ ਦੇ ਸਿਵਲ ਹਸਪਤਾਲ ਵਿਚ 100 ਬੈਡ ਦੇ ਮਦਰ ਐਂਡ ਚਾਈਲਡ ਹਸਪਤਾਲ, ਕਰਨਾਲ ਦੇ ਘਰੌਂਡਾ ਵਿਚ ਐਨਸੀਸੀ ਏਕੇਡਮੀ, ਚਰਖੀ ਦਾਦਰੀ ਦੇ ਮਿਨੀ ਸਕੱਤਰੇਤ ਵਿਚ ਪ੍ਰਸਾਸ਼ਨਿਕ ਬਲਾਕ, ਨੂੰਹ ਜਿਲ੍ਹਾ ਦੇ ਪਿੰਡ ਅਕੇਡਾ ਵਿਚ ਨਿਰਮਾਣਧੀਨ ਯੂਨਾਨੀ ਕਾਲਜ, ਨਾਰਨੌਲ ਤੇ ਮਹੇਂਦਰਗੜ੍ਹ ਵਿਚ ਅਪਗ੍ਰੇਡ ਕੀਤੇ ਗਏ ਹਸਪਤਾਲ ਦੇ ਭਵਨ ਦੇ ਨਿਰਮਾਣ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਤੇ ਨਿਰਮਾਣ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਰਧਾਰਿਤ ਸਮੇਂ ਵਿਚ ਕੰਮ ਪੂਰਾ ਨਾ ਹੋਣ ‘ਤੇ ਜਵਾਬ-ਤਲਬ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ‘ਤੇ ਪੈਨੇਲਟੀ ਵੀ ਲਗਾਈ ਜਾ ਸਕਦੀ ਹੈ।

ਡਿਪਟੀ ਮੁੱਖ ਮੰਤਰੀ ਨੇ ਪੀਡਬਲਿਯੂਡੀ ਵਿਭਾਗ ਦੇ 25 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ਪ੍ਰੋਜੈਕਟਸ ਆਰਓਬੀ (ਰੇਲਵੇ ਓਵਰਬ੍ਰਿਜ) , ਆਰਯੂਬੀ (ਰੇਲਵੇ ਅੰਡਰਬ੍ਰਿਜ) ਅਤੇ ਸੜਕਾਂ ਆਦਿ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਿਰਸਾ ਜਿਲ੍ਹਾ ਵਿਚ ਕਾਲਾਵਾਲੀ ਕਸਬੇ ਦੇ ਕੋਲ ਡਬਵਾਲੀ ਕਾਲਾਂਵਾਲੀ ਰੋਡੀ ਸੜਕ ‘ਤੇ ਆਰਓਬੀ, ਕੈਥਲ ਜਿਲ੍ਹਾ ਵਿਚ ਥਾਨੇਸਰ ਢਾਂਡ ਕੈਥਲ ਰੋਡ ‘ਤੇ, ਜੀਂਦ ਜਿਲ੍ਹਾ ਦੇ ਨਰਵਾਨਾ-ਸਮੈਣ ਰੋਡ ‘ਤੇ ਅਤੇ ਭਿਵਾਨੀ ਸ਼ਹਿਰ ਤੋਸ਼ਾਮ ਬਾਈਪਾਸ ‘ਤੇ ਬਣ ਰਹੇ ਆਰਓਬੀ ਦੀ ਸਮੀਖਿਆ ਕਰਦੇ ਹੋਏ ਕਾਰਜ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਿਸਾਰ ਸ਼ਹਿਰ ਵਿਚ ਜਿੰਦਲ ਚੌਕ ਤੋਂ ਸੁਰਿਆਨਗਰ ਰੋਡ ‘ਤੇ ਨਿਰਮਾਣਧੀਨ ਆਰਓਬੀ ਅਤੇ ਦੱਖਣ ਦਿਸ਼ਾ ਵਿਚ ਬਣ ਰਹੇ ਬਾਈਪਾਸ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਹਿਸਾਰ ਤੇ ਨੇੜੇ ਦੇ ਲੋਕਾਂ ਨੂੰ ਸਹੂਲਤ ਹੋ ਸਕੇ। ਰਿਵਾੜੀ ਜਿਲ੍ਹਾ ਵਿਚ ਰਿਵਾੜੀ ਸ਼ਾਹਜਹਾਂਪੁਰ ਰੋਡ ਨੂੰ ਚੌੜਾ ਕਰਨ ਭਿਵਾਨੀ ਜਿਲ੍ਹਾ ਵਿਚ ਪਿੰਡ ਖਰਕ ਤੋਂ ਭਿਵਾਨੀ ਤਕ 4-ਲੇਨ ਸੜਕ ਕਰਨ ਤੇ ਭਿਵਾਨੀ ਬਾਈਪਾਸ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਰਿਪੋਰਟ ਵੀ ਲਈ। ਕੁਰੂਕਸ਼ੇਤਰ ਦੇ ਗੀਤਾਦੁਆਰ ਤੋਂ ਜੋਤੀਸਰ ਤਕ ਨੂੰ ਸੜਕ ਦੇ ਮਜਬੂਤੀਕਰਣ, ਚੌੜਾਕਰਣ, ਡਿਵਾਇਈਡਰ ਤੇ ਲਾਇਟ ਲਗਾਉਣ ਦੇ ਕੰਮ ਦੀ ਫੀਡਬੈਕ ਲੈਂਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਧਾਰਮਿਕ ਨਗਰੀ ਹੈ ਜਿੱਥੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ, ਇਸ ਲਈ ਇਸ ਕਾਰਜ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕਰਨ। ਸ੍ਰੀ ਦੁਸ਼ਯੰਤ ਚੌਟਾਲਾ ਨੇ ਲੋਕ ਨਿਰਮਾਣ ਭਵਨ ਅਤੇ ਸੜਕਾਂ ਵਿਭਾਗ ਦੇ ਕਰੀਬ 6400 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਸ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਅੰਤਰ-ਵਿਭਾਗ ਦੇ ਮਾਮਲਿਆਂ ਦੇ ਨਿਪਟਾਰੇ ਲਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਨਾਲ ਮਾਰਗਦਰਸ਼ਨ ਲੈਣ ਤਾਂ ਜੋ ਕਾਰਜ ਨਿਰਧਾਰਿਤ ਸਮੇਂ ਵਿਚ ਪ੍ਹੂਰੇ ਹੋ ਜਾਣ ਅਤੇ ਗੈਰਜਰੂਰੀ ਦੇਰੀ ਨਾ ਹੋਵੇ।

Leave a Reply

Your email address will not be published. Required fields are marked *