ਮੁਖ ਮੰਤਰੀ ਮਾਨ ਦਾ ਬੁੱਢਾ ਦਲ ਦੀ ਛਾੳਣੀ ਪੁੱਜਣ ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਵੱਲੋਂ ਸਨਮਾਨ
ਸ੍ਰੀ ਦਮਦਮਾ ਸਾਹਿਬ, 14 ਅਪ੍ਰੈਲ (ਮਧੂਸਾਰ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਖਾਲਸਾ ਸਾਜਨਾ ਦਿਵਸ ਵੈਸਾਖੀ ਮੌਕੇ ਨਿਹੰਗ ਸਿੰਘਾਂ ਬੁੱਢਾ ਦਲ ਦੀ ਛਾਉਣੀ ਦੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: 10 ਵਿਖੇ ਨਤਮਸਤਕ ਹੋਏ ਜਿਥੇ ਉਨ੍ਹਾਂ ਨੂੰ ਬੁੱਢਾ ਦਲ ਦੇ ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਯਾਦਗਾਰੀ ਚਿੰਨ੍ਹ, ਸਿਰਪਾਓ, ਦੁਸ਼ਾਲਾ, ਸ੍ਰੀ ਸਾਹਿਬ ਨਾਲ ਸਨਮਾਨਿਤ ਕੀਤਾ। ਬਾਬਾ ਬਲਬੀਰ ਸਿੰਘ ਅਕਾਲੀ ਅਤੇ ਸ੍ਰ. ਭਗਵੰਤ ਸਿੰਘ ਮਾਨ ਨੇ ਇੱਕ ਦੂਜੇ ਨੂੰ ਵਿਸਾਖੀ ਪੁਰਬ ਦੀ ਵਧਾਈ ਦਿੱਤੀ
ਪੰਜਾਬ ਦੀ ਚੜ੍ਹਦੀ ਕਲਾ ਤੇ ਸਮੁੱਚੀ ਲੁਕਾਈ ਦੀ ਸੁੱਖ ਸ਼ਾਤੀ ਦੀ ਕਾਮਨਾ ਕੀਤੀ।ਮੁਖ ਮੰਤਰੀ ਨਾਲ ਸਥਾਨਿਕ ਵਧਾਇਕਾ ਡਾ. ਬਲਜਿੰਦਰ ਕੌਰ ਅਤੇ ਮਾਨਸਾ ਦੇ ਵਧਾਇਕ ਵਿਜੈ ਸਿੰਗਲਾ ਅਤੇ ਬਠਿੰਡੇ ਦੇ ਡਿਪਟੀ ਕਮਿਸ਼ਨਰ ਮੌਜੂਦ ਸਨ। ਇਸ ਮਿਲਣੀ ਸਮੇਂ ਬੁੱਢਾ ਦਲ ਦੇ ਬਾਬਾ ਜੱਸਾ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਰਣਯੋਧ ਸਿੰਘ, ਬਾਬਾ ਮੇਜਰ ਸਿੰਘ ਮੁਖਤਾਰੇਆਮ, ਬਲਦੇਵ ਸਿੰਘ ਢੋਡੀਵਿੰਡ, ਹਰਪ੍ਰੀਤ ਸਿੰਘ ਹੈਪੀ, ਬਾਬਾ ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।

