ਪਟਿਆਲਾ

ਚੋਥਾ ਦਰਜਾ ਕਰਮਚਾਰੀ ਯੂਨੀਅਨ ਦਾ ਜਨਰਲ ਇਜਲਾਸ ਨਿਰਮਾਣ ਭਵਨ ਮਿੰਨੀ ਸਕੱਤਰੇਤ ਵਿਖੇ ਹੋਇਆ

ਪਟਿਆਲਾ : 22 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਚੋਥਾ ਦਰਜਾ ਕਰਮਚਾਰੀ ਯੂਨੀਅਨ ਦਫਤਰ ਮੁੱਖ ਇੰਜੀਨੀਅਰ ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤਾ ਤੇ ਸੜਕਾਂ) ਦਾ ਜਨਰਲ ਇਜਲਾਸ ਨਿਰਮਾਣ ਭਵਨ ਮਿੰਨੀ ਸਕੱਤਰੇਤ ਵਿਖੇ ਹੋਇਆ, ਇਸ ਇਜਲਾਸ ਦੀ ਅਗਵਾਈ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ। ਇਜਲਾਸ ਵਿੱਚ ਮੁੱਖ ਇਸ਼ੂਆਂ ਤੇ ਵਿਚਾਰ ਵਟਾਂਦਰਾ ਹੋਇਆ, ਜਿਸ ਵਿੱਚ ਪ੍ਰਚਲਿਤ ਪੁਰਾਣੀ ਪੈਨਸ਼ਨ ਦੀ ਬਹਾਲੀ, ਵਿਭਾਗ ਦੇ ਪੁਨਰਗਠਨ ਦੌਰਾਨ ਘਟਾਇਆ ਫੀਲਡ ਤੇ ਦਫਤਰੀ ਚੋਥਾ ਦਰਜਾ ਤੇ ਟੈਕਨੀਕਲ, ਮੁਲਾਜਮਾਂ ਦੀਆਂ ਅਸਾਮੀਆਂ, ਸਰਕਾਰ ਵਲੋਂ ਦਫਤਰੀ, ਮੁੱਖ ਸੇਵਾਦਾਰ, ਡਰਾਇਵਰਾਂ, ਕਲਿਨਰਾਂ, ਪੇਂਟਰਾਂ, ਕਾਰਪੇਂਟਰਾਂ, ਮੇਸਨਾ, ਮੇਟਾ ਆਦਿ ਕੈਟਾਗਰੀਜ਼ ਦੀਆਂ ਖਤਮ ਕੀਤੀਆਂ ਅਸਾਮੀਆਂ ਨੂੰ ਮੰਦ ਭਾਗਾ ਦੱਸਿਆ

ਚੋਥਾ ਦਰਜਾ ਮੁਲਾਜਮਾਂ ਦੀਆਂ ਅਸਾਮੀਆਂ ਨੂੰ ਮਲਟੀਟਾਸਕ ਸਟਾਫ ਵਿੱਚ ਬਤਦੀਲ ਕਰਨ ਨੂੰ ਕੇਂਦਰ ਸਰਕਾਰ ਦੇ ਫੈਸਲੇ ਦੀ ਨਕਲ ਦੱਸਿਆ। ਘੱਟੋ—ਘੱਟ ਉਜਰਤਾ 21000/— ਰੁਪਏ ਕਰਨਾ, ਚੋਥਾ ਦਰਜਾ ਮੁਲਾਜਮਾਂ ਨੂੰ ਕਲਰਕ, ਮੋਟਰਮੇਟ, ਡਰਾਇਵਰ, ਵਰਕ ਮਿਸਤਰੀ, ਰੋਡ ਇੰਸਪੈਕਟਰ ਦੀਆਂ ਤਰੱਕੀਆਂ ਦੇਣਾ ਅਤੇ ਸਭ ਤੋਂ ਅਹਿਮ ਇਸ਼ੂ ਇਹ ਸੀ ਕਿ ਵਰਕਚਾਰਜ, ਐਡਹਾਕ, ਟੈਂਪਰੇਰੀ, ਦਿਹਾੜੀਦਾਰ, ਕੰਟਰੈਕਟ ਅਤੇ ਆਊਟ ਸੋਰਸ ਸਮੇਤ ਸਫਾਈ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨੇ ਸ਼ਾਮਲ ਸੀ ਤੇ ਵੇਤਨ ਦੀ ਸਿਫਾਰਸ਼ਾਂ ਤੋਂ ਘਟ ਦੇਣਾ, ਖੋਹੇ ਭੱਤੇ ਬਹਾਲ ਕਰਨਾ ਅਤੇੇ ਨਵੀਂ ਰੈਗੂਲਰ ਭਰਤੀ ਕਰਨਾ ਵੀ ਸ਼ਾਮਲ ਸੀ। ਇਜਲਾਸ ਵਿੱਚ ਚੋਥਾ ਦਰਜਾ ਮੁਲਾਜਮਾਂ ਮੁੱਖ ਦਫਤਰ ਦੇ ਅਗਲੇ ਆਹੁਦੇਦਾਰਾਂ ਦੀ ਚੋਣ ਵੀ ਸਰਵ ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਚੇਅਰਮੈਨ ਬਲਬੀਰ ਸਿੰਘ, ਪ੍ਰਧਾਨ ਸ੍ਰੀਮਤੀ ਨਿਸ਼ਾ, ਸੀਨੀਅਰ ਮੀਤ ਪ੍ਰਧਾਨ ਰਾਮ ਕੁਮਾਰ, ਮੀਤ ਪ੍ਰਧਾਨ ਕਰਨ, ਸਹਾਇਕ ਸਕੱਤਰ ਚਰਨਪ੍ਰੀਤ ਸਿੰਘ, ਖਜਾਨਚੀ ਬਬਲੂ, ਦਫਤਰ ਸਕੱਤਰ ਬਲਦੇਵ ਕਿਰਨ, ਅਡਵਾਇਜਰ ਕਰਨੈਲ ਚੰਦ, ਪ੍ਰਚਾਰ ਸਕੱਤਰ ਮੋਨੂੰ, ਸੋਰਵ ਸਿੰਘ, ਜਥੇਬੰਦਕ ਸਕੱਤਰ ਰਾਮ ਚੰਦ, ਸੁਨੀਲ ਕੁਮਾਰ ਆਦਿ।

Leave a Reply

Your email address will not be published. Required fields are marked *