ਪਟਿਆਲਾ

ਬਸੰਤ ਰਿਤੂ ਕਲੱਬ ਲਗਾ ਰਿਹਾ ਹੈ ਸਰਕਾਰੀ ਸਕੂਲਾਂ ਵਿੱਚ ਪੱਖੇ

ਕਲੱਬ ਵੱਲੋਂ ਹੁਣ ਤੱਕ 100 ਛੱਤ ਵਾਲੇ ਪੱਖੇ, ਛੇ ਸਬਮਰਸੀਬਲ ਪੰਪ ਲਗਾਏ ਸਕੂਲਾਂ ਵਿੱਚ — ਇੰਜੀ: ਆਕਰਸ਼ ਸ਼ਰਮਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਵਿੱਚ ਤਪਦੀ ਹੋਈ ਗਰਮੀ ਤੋਂ ਬੱਚਣ ਲਈ ਬੱਚਿਆਂ ਲਈ ਛੱਤ ਵਾਲੇ ਪੱਖੇ ਲਗਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਇੰਜੀ: ਰੋਬਿੰਨ ਸਿੰਘ ਨੇ ਆਖਿਆ ਕਿ ਕਲੱਬ ਵੱਲੋਂ ਅੱਜ ਪਿੰਡ ਨੈਣਕਲਾਂ ਹਾਈ ਸਕੂਲ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਰਕਾਰੀ ਸਕੂਲ ਖਾਂਸੀਆਂ, ਫਤਿਹਪੁਰ ਰਾਜਪੁਤਾਂ ਅਤੇ ਨੈਣ ਕਲਾਂ ਸਕੂਲ ਅਤੇ ਹੋਰ ਸਕੂਲਾਂ ਦੀ ਮੰਗ ਅਨੁਸਾਰ 8 ਛੱਤ ਵਾਲੇ ਪੱਖੇ ਕਲੱਬ ਵੱਲੋਂ ਲਗਾਏ ਗਏ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਵੱਖ—ਵੱਖ ਸਕੂਲਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਵਿਖੇ 100 ਛੱਤ ਵਾਲੇ ਪੱਖੇ ਅਤੇ ਛੇ ਸਬਮਰਸੀਬਲ ਪੰਪ ਪਾਣੀ ਦੀ ਕਮੀ ਨੂੰ ਦੇਖਦੇ ਹੋਏ

ਸਕੂਲਾਂ ਵਿੱਚ ਲਗਾਏ ਗਏ। ਸਕੂਲ ਦੇ ਮੁੱਖ ਅਧਿਆਪਕ ਜਗਤਾਰ ਸਿੰਘ ਟਿਵਾਣਾ ਨੇ ਆਖਿਆ ਕਿ ਪਟਿਆਲਾ ਜਿਲੇ ਵਿੱਚ ਬਸੰਤ ਰਿਤੂ ਕਲੱਬ ਹੀ ਇੱਕ ਅਜਿਹਾ ਕਲੱਬ ਹੈ ਜੋ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਇਸ ਤਰ੍ਹਾਂ ਦੀ ਵਡਮੁੱਲੀ ਸੇਵਾ ਨਿਭਾ ਰਿਹਾ ਹੈ ਅਤੇ ਪਟਿਆਲਾ ਵਾਸੀਆਂ ਨੂੰ ਇਸ ਕਲੱਬ ਤੇ ਮਾਣ ਹੈ। ਸਕੂਲ ਦੇ ਮੈਡਮ ਪਰਮਜੀਤ ਕੌਰ ਨੇ ਵੀ ਬੋਲਦਿਆਂ ਆਖਿਆ ਕਿ ਜਿੱਥੇ ਲੋਕ ਧਾਰਮਿਕ ਸਥਾਨਾਂ ਤੇ ਵਧੇਰਾ ਪੈਸਾ ਲਗਾ ਰਹੇ ਹਨ ਉਸ ਦੇ ਨਾਲ ਨਾਲ ਲੋਕਾਂ ਨੂੰ ਸਰਕਾਰੀ ਸਕੂਲਾਂ ਨੂੰ ਵੀ ਸਹਿਯੋਗ ਕਰਨ ਦੀ ਲੋੜ ਹੈ, ਭਾਵੇਂ ਸਰਕਾਰ ਵਲੋਂ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ ਲੇਕਿਨ ਫਿਰ ਵੀ ਲੋਕਾਂ ਦੀ ਸ਼ਮੂਲੀਅਤ ਬਹੁਤ ਜਰੂਰੀ ਹੈ। ਇਸ ਪ੍ਰੋਗਰਾਮ ਵਿੱਚ ਅਧਿਆਪਕ ਵਿਜੇ ਅਰੋੜਾ, ਅਰੁਣ ਬਜਾਜ ਅਤੇ ਹਰੀਸ਼ ਬਾਂਸਲ ਨੇ ਵੀ ਆਪਣੇ ਵਿਚਾਰ ਰੱਖੇ।

Leave a Reply

Your email address will not be published. Required fields are marked *