ਪਟਿਆਲਾ

ਤਿ੍ਵੇਣੀ ਸਾਹਿਤ ਪ੍ਰੀਸ਼ਦ ਦਾ ਪੰਜਾਬੀ, ਹਿੰਦੀ ਤੇ ਉਰਦੂ ਦੀ ਪ੍ਰਫੁੱਲਤਾ ਲਈ ਉਪਰਾਲਾ ਕਰਨਾ ਸ਼ਲਾਘਾਯੋਗ ਕਾਰਜ ਭਗਵਾਨ ਦਾਸ ਗੁਪਤਾ

ਤਿ੍ਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਵਲੋਂ ਸਾਹਿਤਕ ਸਮਾਗਮ, ਪੁਸਤਕ ਲੋਕ ਅਰਪਣ ਅਤੇ ਸਨਮਾਨ ਸਮਾਰੋਹ ਆਯੋਜਿਤ

ਪਟਿਆਲਾ 25 ਅਪ੍ਰੈਲ (ਮਧੂਸਾਰ ਬਿਊਰੋ) ਲੰਮੇ ਸਮੇਂ ਤੋਂ ਭਾਸ਼ਾ,ਸਾਹਿਤ ਤੇ ਕਲਾ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਨਿਰਵਿਘਨ ਤੇ ਨਿਸ਼ਕਾਮ ਵਡਮੁੱਲੀ ਸੇਵਾ ਕਰ ਰਹੀ ਪ੍ਰਸਿੱਧ ਸਾਹਿਤਕ ਸੰਸਥਾਂ ਤਿ੍ਵੇਣੀ ਸਾਹਿਤ ਪ੍ਰੀਸ਼ਦ (ਰਜਿ.) ਪਟਿਆਲਾ ਵਲੋਂ ਵਿਸ਼ਾਲ ਕਵੀ ਦਰਬਾਰ, ਪੁਸਤਕ ਵਿਮੋਚਨ ਅਤੇ ਸਨਮਾਨ ਸਮਾਰੋਹ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿਖੇ ਆਯੋਜਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਤਿ੍ਵੇਣੀ ਸਾਹਿਤ ਪ੍ਰੀਸ਼ਦ ਦੇ ਪ੍ਰਧਾਨ ਲੇਖਕ ਤੇ ਸਾ਼ਇਰ ਗੁਰਦਰਸ਼ਨ ਸਿੰਘ ਗੁਸੀ਼ਲ, ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਨਿਰਮਲਾ ਗਰਗ ਅਤੇ ਡਾ.ਜੀ.ਐਸ.ਆਨੰਦ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ। ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਅਤੇ ਪ੍ਰਧਾਨ ਇਲੈਕਟ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਸਮਾਰੋਹ ਦੇ ਮੁੱਖ ਮਹਿਮਾਨ ਸਨ। ਮੁੱਖ ਮਹਿਮਾਨ ਭਗਵਾਨ ਦਾਸ ਗੁਪਤਾ ਨੇ ਸੰਸਥਾਂ ਦੇ ਮਾਂ-ਬੋਲੀ ਪੰਜਾਬੀ, ਰਾਸ਼ਟਰੀ ਭਾਸ਼ਾ ਹਿੰਦੀ ਤੇ ਉਰਦੂ ਜ਼ੁਬਾਨ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਵੀਂ ਸ਼ਲਾਘਾ ਕਰਦਿਆਂ ਆਪਣੇ ਵਲੋਂ ਵੀ ਸਭਾ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਸਨਮਾਨ ਸਮਾਰੋਹ ਦੌਰਾਨ ਸਭਾ ਵਲੋਂ ਪੁਆਧੀ ਬੋਲੀ ਦੇ ਪ੍ਰਬੁੱਧ ਸ਼ਾਇਰ ਚਰਨ ਪੁਆਧੀ ਦਾ ਨਿਰੰਤਰ ਸਿਰਜਣਾਸ਼ੀਲ ਕਾਰਜ ਲਈ ਯਾਦਗਾਰੀ ਚਿੰਨ੍ਹ, ਦੁਸ਼ਾਲਾ ਤੇ ਸਹਿਯੋਗ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਕਵੀਸ਼ਰ ਮੇਵਾ ਸਿੰਘ ਅਣਖੀ਼ ਬਾਸੀਅਰਕ ਦੀ ੳਹਨਾਂ ਦੇ ਪਿਤਾ ਸਵਰਗਵਾਸੀ ਕਵੀਰਾਜ ਜੋਰਾ ਸਿੰਘ ਮੁਸਾਫ਼ਿਰ ਦੀਆਂ ਅਮਰ ਕਵੀਸ਼ਰੀ ਲਿਖਤਾਂ ਤੇ ਕਿੱਸਿਆਂ ਦੀ ਸੰਪਾਦਤ ਪੁਸਤਕ “ਯੁੱਗ ਪਲਟਾਊ ਸੂਰਮੇ'” ਦਾ ਲੋਕ ਅਰਪਣ ਕੀਤਾ ਗਿਆ। ਹਾਜਰ ਵਿਦਵਾਨਾਂ ਵਲੋ ਪੁਸਤਕ ਤੇ ਵਿਚਾਰ ਚਰਚਾ ਵੀ ਕੀਤੀ ਗਈ। ਸਭਾ ਦੇ ਸਕੱਤਰ ਜਨਰਲ ਤਜਿੰਦਰ ਅਨਜਾਨਾ ਦੀ ਮੰਚ ਸੰਚਾਲਨਾ ਹੇਠ ਸਾਹਿਤਕ ਸਮਾਗਮ ਤੇ ਕਵੀ ਦਰਬਾਰ ਵਿੱਚ ਕ੍ਰਿਸ਼ਨ ਲਾਲ ਧੀਮਾਨ, ਹਰਦੀਪ ਕੌਰ ਜਸੋਵਾਲ, ਜਗਜੀਤ ਸਾਹਨੀ, ਸੁਖਮਨੀ ਕੌਰ, ਕੁਲਵੰਤ ਸਿੰਘ ਸੈਦੋਕੇ, ਬਲਵੀਰ ਸਿੰਘ ਦਿਲਦਾਰ,ਭੀਮ ਸੈਨ,ਜੱਗਾ ਰੰਗੂਵਾਲ,ਤਿ੍ਲੋਕ ਸਿੰਘ ਢਿਲੋਂ, ਪ੍ਰਿੰਸੀਪਲ ਸਰਵਨ ਕੁਮਾਰ ਵਰਮਾ, ਦਰਸ਼ਨ ਸਿੰਘ ਪਸਿਆਣਾ,ਜੋਗਾ ਸਿੰਘ ਧਨੌਲਾ,ਡਾ.ਨਵੀਨ ਕਮਲ ਭਾਰਤੀ,ਨਰੈਣ ਸਿੰਘ ਮੁਸਾਫ਼ਿਰ, ਮੇਵਾ ਸਿੰਘ ਅਣਖੀ, ਬਲਦੇਵ ਸਿੰਘ ਬੱਲੂ,ਰਾਮ ਪਾਲ,ਸਤਿਨਾਮ ਸਿੰਘ, ਬਲਵੀਰ ਸਿੰਘ ਮੰਡੇਰ,ਡਾ.ਨਵੀਲਾ ਸਤਿਆਦਾਸ, ਸ੍ਰੀਮਤੀ ਆਸ਼ਾ ਸ਼ਰਮਾ, ਰਵਿੰਦਰ ਕੁਮਾਰ ਸ਼ਰਮਾ,ਕੈਪਟਨ ਚਮਕੌਰ ਸਿੰਘ ਚਹਿਲ,ਰਾਮ ਗੋਪਾਲ ਬਾਂਸਲ, ਸੁਖਚੈਨ ਸਿੰਘ,ਕੁਲਵੰਤ ਸਿੰਘ ਨਾਰੀਕੇ, ਧਨਵੰਤ ਸਿੰਘ ਘੁੰਮਣ,ਹਰੀ ਸਿੰਘ ਚਮਕ,ਸਾ਼ਮ ਸਿੰਘ, ਜਸਵਿੰਦਰ ਖਾਰਾ ਬਚਨ ਸਿੰਘ ਗੁਰਮ, ਬਲਵੀਰ ਜਲਾਲਾਬਾਦੀ, ਸਤੀਸ਼ ਵਿਦਰੋਹੀ ,ਚਰਨ ਪੁਆਧੀ, ਨਿਰਮਲਾ ਗਰਗ,ਮੇਵਾ ਸਿੰਘ ਅਣਖੀ,ਮੰਗਤ ਖਾਨ ਆਦਿ ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਮਵਰ ਤੇ ਉਭਰਦੇ ਲੇਖਕਾਂ ਤੇ ਸਾ਼ਇਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਮੰਚ ਸੰਚਾਲਨ ਦੇ ਫ਼ਰਜ਼ ਸ਼ਾਇਰ ਤਜਿੰਦਰ ਅਨਜਾਨਾ ਨੇ ਬਾਖੂਬੀ ਨਿਭਾਏ। ਮੁੱਖ ਮਹਿਮਾਨ ਤੇ ਵਿਸ਼ੇਸ ਮਹਿਮਾਨਾਂ ਦਾ ਸੰਸਥਾਂ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਤੇ ਸਮੂੰਹ ਮੈਂਬਰਾਂ ਵਲੋਂ ਸ਼ਾਨਦਾਰ ਦੁਸਾਲਿਆ ਨਾਲ ਸਨਮਾਨ ਕੀਤਾ ਗਿਆ।ਅੰਤ ਵਿੱਚ ਪ੍ਰੀਸ਼ਦ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀ਼ਲ ਨੇ ਆਪਣੀ ਰਚਨਾ ਰਾਹੀਂ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਸਭਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *