ਐਂਟੀ ਕਰੱਪਸ਼ਨ ਫਾਊਂਡੇਸ਼ਨ ਵੱਲੋਂ ਐਵਾਰਡ ਸਮਾਰੋਹ ਦਾ ਆਯੋਜਨ
ਚੇਅਰਮੈਨ ਹਰਸ਼ ਸਿੰਗਲਾ ਅਤੇ ਟੀਮ ਨੂੰ ਮਿਲਿਆ ਗਲੋਬਲ ਡਾਇਮੰਡ ਐਵਾਰਡ
ਪਟਿਆਲਾ (ਮਧੂਸਾਰ ਬਿਊਰੋ) : ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ਼ ਇੰਡੀਆ ਵੱਲੋਂ ਭਿ੍ਰਸ਼ਟਾਚਾਰ ਜਾਗਰੁਕਤਾ ਮੁਹਿੰਮਤ ਤਹਿਤ ਨੈਸ਼ਨਲ ਪ੍ਰਧਾਨ ਅਰੋੜਾ ਦੀ ਅਗਵਾਈ ਹੇਠ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰਸਿੱਧ ਫ਼ਿਲਮ ਅਦਾਕਾਰ ਰਣਜੀਤ ਅਤੇ ਮਹਾਭਾਰਤ ਵਿਚ ਦ੍ਰੋਣਾਚਾਰਿਆ ਦੀ ਭੂਮਿਕਾ ਨਿਭਾਉਣ ਵਾਲੇ ਸੁਰਿੰਦਰ ਪਾਲ ਸਿੰਘ ਮੁੱਖ ਮਹਿਮਾਨ ਅਤੇ ਸਾਬਕਾ ਆਈ.ਜੀ. ਸੁਮਨ ਮੰਜਰੀ, ਡਾ. ਨੀਕਿਤਾ ਸੋਕਲ, ਮਨੁੱਖੀ ਅਧਿਕਾਰ ਮੈਂਬਰ, ਅਦਾਕਾਰ ਅਤੇ ਮਾਡਲ ਪਿ੍ਰਯੰਕਾ ਮੁੰਜਾਲ ਵੀ ਪੁੱਜੇ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐਂਟੀ ਕਰੱਪਸ਼ਨ ਫਾਊਂਡੇਸ਼ਨ ਯੂਥ ਵਿੰਗ ਦੇ ਨੈਸ਼ਨਲ ਚੇਅਰਮੈਨ ਪਟਿਆਲਾ ਤੋਂ ਹਰਸ਼ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੂੰ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਉਣ ਅਤੇ ਸਮਾਜ ਸੇਵੀ ਕੰਮਾਂ ਲਈ ਗਲੋਬਲ ਡਾਇਮੰਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਸ਼ ਨੈ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਲਈ ਬੜੇ ਸਨਮਾਨ ਦੀ ਗੱਲ ਹੈ ਕਿ ਇਕ ਰਾਜ ਪੱਧਰੀ ਸਮਾਗਮ ਵਿਚ ਉਨ੍ਹਾਂ ਨੂੰ ਇਸ ਅਹਿਮ ਐਵਾਰਡ ਨਾਲ ਨਵਾਜਿਆ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਭਵਿੱਖ ਵਿਚ ਕੰਮ ਕਰਨ ਦਾ ਹੌਂਸਲਾ ਹੋਰ ਵਧਿਆ ਹੈ ਅਤੇ ਉਹ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਦੀ ਸਫ਼ਲਤਾ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਇਸ ਮੌਕੇ ਪੰਜਾਬ ਦੇ ਚੇਅਰਮੈਨ ਸਾਹਿਲ ਰਾਣਾ, ਅਧਿਰਾਜ ਜੈਦਕਾ ਡਾਇਰੈਕਟਰ ਪਟਿਆਲਾ, ਭੁਵੇਸ਼ ਮਿੱਤਲ ਚੇਅਰਮੈਨ ਅਤੇ ਹੋਰ ਮੈਂਬਰ ਵੀ ਮੌਕੇ ’ਤੇ ਹਾਜ਼ਰ ਸਨ।

