ਪਟਿਆਲਾ

ਤਨਖਾਹਾਂ ਦਾ ਭੁਗਤਾਨ ਨਾ ਕਰ ਸਕੀ ਸਰਕਾਰ ਦਾ ਖਾਲੀ ਥਾਲੀਆਂ ਖੜਕਾਕੇ ਪਿੱਟ ਸਿਆਪਾ ਕੀਤਾ?

ਪਟਿਆਲਾ 3 ਅਗਸਤ: ਡੈਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਇਮ ਕਰਮੀਆਂ ਅੱਧਾ ਸਾਲ ਹੋਣ ਤੇ ਵੀ “ਆਪ ਸਰਕਾਰ” ਤਨਖਾਹਾਂ ਨਾ ਦੇ ਸਕਦ ਕਰਕੇ ਇਹਨਾਂ ਕਰਮੀਆਂ ਦੇ ਬੱਚੇ ਸਕੂਲਾਂ ਵਿੱਚ ਦਾਖਲਾ ਲੈਣ ਤੋਂ ਵਾਝੇ ਰਹਿ ਗਏ। ਇਹਨਾਂ ਕਰਮੀਆਂ ਦੇ ਪਰਿਵਾਰਿਕ ਦੀ ਨੋਬਤ ਭੀਖ ਮੰਗਣ ਤੱਕ ਆ ਗਈ ਹੈ। ਪਰੰਤੂ ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਤੀਆਂ ਮਨਾਕੇ ਆਨੰਦ ਮਾਣ ਰਹੇ ਹਨ। ਇੱਥੇ ਵਣ ਸਰਕਲ ਦਫਤਰ ਅੱਗੇ ਚਲ ਰਹੇ। ਦਿਨ—ਰਾਤ ਦੇ ਧਰਨੇ ਵਾਲੇ ਕੈਂਪ ਅੱਗੇ ਭਾਰੀ ਗਿਣਤੀ ਵਿੱਚ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਇਕੱਠੇ ਡੈਲੀਵੇਜਿਜ਼, ਕੰਟਰੈਕਟ, ਆਊਟ ਸੋਰਸ, ਪਾਰਟ ਟਾਇਮ ਸਮੇਤ ਚੌਥਾ ਦਰਜਾ ਕਰਮਚਾਰੀਆਂ ਨੇ ਛੇਵਾ ਮਹੀਨਾ ਸ਼ੁਰੂ ਹੋਣ ਤੇ ਤਨਖਾਹਾਂ ਜਾਰੀ ਹੋਣ ਦਾ ਕੋਈ ਅਤਾਪਤਾ ਨਾ ਹੋਣ ਕਰਕੇ ਜੋਰਦਾਰ ਰੈਲੀ ਕੀਤੀ ਅਤੇ “ਆਪ” ਸਰਕਾਰ ਦਾ “ਪਿੱਟ ਸਿਆਪਾ” ਕੀਤਾ।

ਮੁਲਾਜਮਾਂ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਮਾਧੋ ਲਾਲ, ਰਾਮ ਲਾਲ ਰਾਮਾ ਦੀ ਅਗਵਾਈ ਹੇਠ ਇੱਕ ਵੱਡਾ ਜਥਾ ਲਾਲ ਕਾਲੇ ਝੰਡਿਆਂ ਨਾਲ ਵਹਿਕਲ ਮਾਰਚ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਦੇ ਸ਼ਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਲੀ ਦੀਆਂ ਨਿਜੀ ਰਿਹਾਇਸ਼ੀਆਂ ਵੱਲ ਜਗਾਉਣ ਲਈ ਸ਼ੁਰੂ ਕੀਤੀ। ਇਸ ਮੌਕੇ ਮੁਲਾਜਮਾਂ ਨੇ ਹੱਥਾਂ ਵਿੱਚ ਖਾਲੀ ਥਾਲੀਆਂ ਫੜੀਆ ਹੋਇਆ ਸਨ ਜੋ ਮਾਰਚ ਕਰਦੇ ਸਮੇਂ ਸਾਰੇ ਰਸਤੇ ਵਿੱਚ ਅਤੇ ਵਿਧਾਇਕਾਂ ਦੀ ਰਿਹਾਇਸ਼ੀਆਂ ਅੱਗੇ ਖੜਕਾਕੇ ਤਨਖਾਹਾਂ ਜਾਰੀ ਕਰਵਾਉਣ ਸਮੇਤ ਘੱਟੋ—ਘੱਟ ਉਜਰਤਾ 21000/— ਰੁਪਏ ਕਰਨ, ਕੱਚੇ ਕਰਮੀ ਪੱਕੇ ਕਰਨ ਸਮੇਤ ਠੇਕੇਦਾਰੀ ਪ੍ਰਥਾ ਦੇ ਖਾਤਮੇ ਦੀ ਮੰਗ ਕੀਤੀ। ਇਸ ਮੌਕੇ ਤੇ ਭਾਰੀ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਸੀ, ਪਰੰਤੂ ਸਬੰਧਤ ਵਿਧਾਇਕ ਆਪਣੀਆਂ ਰਿਹਾਇਸ਼ਾਂ ਵਿੱਚ ਮੁਲਾਜਮਾਂ ਦੇ ਇਕੱਠ ਨੂੰ ਨਹੀਂ ਮਿਲੇ। ਹੋਰ ਜੋ ਆਗੂ ਸ਼ਾਮਲ ਸਨ ਉਹਨਾ ਵਿੱਚ ਸਰਵ ਸ੍ਰੀ ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਜਗਮੋਹਨ ਸਿੰਘ ਨੋਲੱਖਾ, ਪ੍ਰੀਤਮ ਸਿੰਘ, ਕਾਕਾ ਸਿੰਘ, ਬਲਬੀਰ ਸਿੰਘ, ਸੁਰਜ ਯਾਦਵ, ਰਾਮ ਲਾਲ ਰਾਮਾ, ਮਾਧੋ ਲਾਲ, ਮੇਜਰ ਸਿੰਘ, ਮੇਘ ਰਾਜ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਮੱਲੇਵਾਲ, ਤਰਲੋਚਨ ਮੰਡੋਲੀ, ਗੁਰਮੇਲ, ਦਰਸ਼ਨ ਸਿੰਘ, ਸ਼ਾਮ ਸਿੰਘ, ਗੁਰਵਿੰਦਰ ਸਿੰਘ, ਪਾਲਾ ਸਿੰਘ ਮੱਧੋਮਾਜਰਾ, ਹਰਨੇਕ ਸਿੰਘ, ਰਤਨ ਸਿੰਘ, ਤਰਲੋਚਨ ਮਾੜੂ, ਨਛੱਤਰ ਸਿੰਘ ਲਾਛੜੂ, ਲਕਸ਼ਮੀ ਨਰਾਇਣ, ਗੁਰਸੇਵਕ ਸਿੰਘ, ਗੁਰਮੀਤ ਸਿੰਘ ਅਬਲੋਵਾਲ, ਮਨਪ੍ਰੀਤ ਨੋਲੱਖਾ, ਕਾਕਾ ਸਿੰਘ, ਬੰਸੀ ਸਿੰਘ, ਸੁਭਾਸ਼, ਬਬਲੀ ਨਰੇਗਾ ਪ੍ਰਧਾਨ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *