ਮਹਿੰਗਾਈ ਦੇ ਮੱਦੇਨਜ਼ਰ ਇਸ ਸਮੇਂ ਮਾਰਕਿਟ ਵਿਚ ਭਿਅੰਕਰ ਮੰਦੀ ਦਾ ਦੌਰ : ਨਰੇਸ਼ ਸਿੰਗਲਾ
ਐਸੋਸੀਏਸ਼ਨ ਦੇ ਮੈਂਬਰ ਅਤੇ ਗਾਰਮੇਂਟ ਵਪਾਰੀ ਹੌਂਸਲੇ ਤੋਂ ਕੰਮ ਲੈਣ : ਨਰੇਸ਼ ਸਿੰਗਲਾ
ਪਟਿਆਲਾ (ਮਧੂਸਾਰ ਬਿਊਰੋ) : ਪੰਜਾਬ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਨਰੇਸ਼ ਸਿੰਗਲਾ ਨੇ ਅੱਜ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਕੋਰੋਨਾ ਦਾ ਖ਼ਤਰਾ ਮੁੜ ਤੋਂ ਮੰਡਰਾ ਰਿਹਾ ਹੈ। ਕਈ ਸੂਬਿਆਂ ਵਿਚ ਇਸ ਦੇ ਕੇਸ ਲਗਾਤਾਰ ਵਧ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਸ ਸਾਰੇ ਘਟਨਾਕ੍ਰਮ ਤੋਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰੇਡੀਮੇਡ ਗਾਰਮੇਂਟ ਐਸੋਸੀਏਸ਼ਨ ਦੇ ਮੈਂਬਰ ਅਤੇ ਵਪਾਰੀ ਭਰਾਵਾਂ ਨੂੰ ਹੌਂਸਲੇ ਤੋਂ ਕੰਮ ਲੈਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਭਵਿੱਖ ਵਿਚ ਹੋਣ ਵਾਲੇ ਕਿਸੇ ਵੀ ਘਟਨਾਕ੍ਰਮ ਦੇ ਮੱਦੇਨਜ਼ਰ ਸਾਰਿਆਂ ਨੂੰ ਮਾਲ ਦੀ ਓਵਰ ਸਟਾਕਿੰਗ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਕਿ ਮੌਜੂਦਾ ਸਮੇਂ ਵਿਚ ਮਹਿੰਗਾਈ ਦੇ ਮੱਦੇਨਜ਼ਰ ਵਪਾਰ ਵਿਚ ਭਾਰੀ ਮੰਦਾ ਚਲ ਰਿਹਾ ਹੈ। ਜਿਸ ਕਾਰਣ ਕਈ ਛੋਟੇ ਦੁਕਾਨਦਾਰ ਭਰਾਵਾਂ ਨੂੰ ਖਰਚਾ ਚਲਾਉਣਾ ਅਤੇ ਤਨਖ਼ਾਹਾਂ ਦੇਣੀਆਂ ਵੀ ਮੁਸ਼ਕਲ ਹੋ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਓਵਰ ਸਟਾਕਿੰਗ ’ਤੇ ਕੰਟਰੋਲ ਕਰਕੇ ਅਸੀਂ ਕਿਸੇ ਵੀ ਕਿਸਮ ਦੇ ਨੁਕਸਾਨ ਤੋਂ ਬਚ ਸਕਦੇ ਹਾਂ, ਜਿਸ ਦਾ ਲਾਭ ਸਿੱਧੇ ਤੌਰ ’ਤੇ ਸਮੂਹ ਦੁਕਾਨਦਾਰਾਂ ਨੂੰ ਮਿਲਦਾ ਹੈ ਅਤੇ ਮਾਰਕਿਟ ਵਿਚ ਵਪਾਰ ਰੁਜਾਨਾ ਦੀ ਤਰਜ ਨਾਲ ਵਧਿਆ ਚਲਦਾ ਹੈ। ਇਸ ਮੌਕੇ ਰਵਿੰਦਰ ਸਿੰਘ ਬੰਟੀ, ਟੋਨੀ, ਰਿਸ਼ੂ ਓਬਰਾਏ, ਕਾਕਾ ਜੀ, ਖੰਨਾ ਜੀ, ਕਮਲ, ਡੈਣੀ ਅਤੇ ਹੋਰ ਮੈਂਬਰ ਮੌਕੇ ’ਤੇ ਮੌਜੂਦ ਸਨ।

