ਪੰਛੀਆਂ ਨੂੰ ਬਚਾਉਣ ਲਈ ਤ੍ਰਿਪੜੀ ਨਿਵਾਸੀ ਆਏ ਅੱਗੇ
ਪ੍ਰੀਦਿਆ ਤੋਂ ਪਿਆਰ ਦੀ ਪ੍ਰੀਭਾਸ਼ਾ ਸਿੱਖੋ — ਇੰਜੀ: ਰਾਜੇਸ਼ ਸ਼ਰਮਾ
ਪਟਿਆਲਾ (ਮਧੂਸਾਰ ਬਿਊਰੋ) ਤੱਪਦੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਲਈ ਉਹਨਾ ਦੇ ਪਾਣੀ ਦਾ ਇੰਤਜਾਮ ਕਰਨ ਵਾਸਤੇ ਅੱਜ ਪਾਣੀ ਦੀ ਟੈਂਕੀ ਪਾਰਕ ਵਿਖੇ ਪੰਛੀ ਬਚਾਓ ਜਾਨਵਰ ਬਚਾਓ ਦੀ ਮੁਹਿੰਮ ਦੀ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਸ਼ੁਰੂਆਤ ਕੀਤੀ ਗਈ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਇੰਜੀ: ਰੋਬਿੰਨ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਕਲੱਬ ਵੱਲੋਂ ਪਿਛਲੇ 10 ਸਾਲਾਂ ਤੋਂ ਗਰਮੀ ਦੇ ਮੋਸਮ ਵਿੱਚ ਪਾਣੀ ਦੇ ਕਟੋਰੇ ਬਣਵਾ ਕੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ਤੇ ਰੱਖਣ ਲਈ ਮੁਫਤ ਵੰਡੇ ਜਾਂਦੇ ਹਨ ਤਾਂ ਜੋ ਪੰਛੀਆਂ ਨੂੰ ਤੱਪਦੀ ਹੋਈ ਗਰਮੀ ਵਿੱਚ ਪਾਣੀ ਉਪਲਬਧ ਹੋ ਸਕੇ।
ਇਸ ਪ੍ਰੋਗਰਾਮ ਵਿੱਚ ਤ੍ਰਿਪੜੀ ਬਜਾਰ ਦੇ ਪ੍ਰਧਾਨ ਚਿੰਟੂ ਨਾਸਰਾ, ਸਾਬਕਾ ਐਮ.ਸੀ. ਸ਼ੰਕਰ ਲਾਲ ਖੁਰਾਣਾ, ਅਤੇ ਛੇ ਨੰਬਰ ਵਾਰਡ ਦੇ ਐਮ.ਸੀ. ਰਾਕੇਸ਼ ਨਾਸਰਾ ਨੇ ਵੀ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜ ਕੇ ਆਪਣੇ ਆਪਣੇ ਬਿਆਨਾਂ ਵਿੱਚ ਆਖਿਆ ਕਿ ਪੰਛੀਆਂ ਤੇ ਜਾਨਵਰਾਂ ਨੂੰ ਬਚਾਉਣਾ ਹਰਇੱਕ ਇਨਸਾਨ ਦਾ ਫਰਜ ਬਣਦਾ ਹੈ। ਕਿਉਂਕਿ ਪੰਛੀ ਜਾਨਵਰ ਕੁਦਰਤ ਦਾ ਸੰਤੁਲਨ ਬਣਾ ਕੇ ਰੱਖਦੇ ਹਨ। ਕਲੱਬ ਦੇ ਸੰਸਥਾਪਕ ਇੰਜੀ: ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਪਰਿੰਦੇ ਮੁਹੱਬਤ ਦਾ ਪੈਗਾਮ ਦਿੰਦੀ ਹਨ ਸਾਨੂੰ ਪਰਿੰਦਿਆ ਤੋਂ ਪਰਿਵਾਰ ਦੀ ਪਰਿਭਾਸ਼ਾ ਸਮਝਣੀ ਚਾਹੀਦੀ ਹੈ ਅਤੇ ਇਨ੍ਹਾਂ ਪੰਛੀਆਂ ਜਾਨਵਰਾਂ ਨੂੰ ਬਚਾਉਣ ਲਈ ਸਾਨੂੰ ਹੱਥ ਅੱਗੇ ਵਧਾਉਣੇ ਚਾਹੀਦੇ ਹਨ। ਇਸ ਪ੍ਰੋਗਰਾਮ ਵਿੱਚ ਰਜਿੰਦਰ ਸਿੰਘ, ਸ਼ਕਤੀਮਾਨ, ਸੰਜੀਵ ਕੁਮਾਰ, ਭੋਲਾ ਰਾਮ, ਸ਼ਾਮ ਲਾਲ, ਅਸ਼ੋਕ ਚਾਵਲਾ, ਦੀਨ ਦਿਆਲ, ਧਰਮਵੀਰ ਸ਼ਰਮਾ, ਅਮਰੀਸ਼ ਸ਼ਰਮਾ, ਅਸ਼ੋਕ ਨਾਸਰਾ, ਸੰਤੋਸ਼ ਲਾਲਵਾਨੀ, ਲੱਕੀ, ਇਨਾਇਤ ਅਲੀ, ਮਨਦੀਪ ਸਿੰਘ ਆਦਿ ਹਾਜਰ ਸਨ।

