ਦੇਸ਼-ਵਿਦੇਸ਼ਪੰਜਾਬ

ਜੋਧਪੁਰ ’ਚ ਈਦ ਮੌਕੇ ਫ਼ਿਰਕੂ ਤਣਾਅ: ਪਥਰਾਅ ਕਾਰਨ 5 ਪੁਲੀਸ ਮੁਲਾਜ਼ਮ ਜ਼ਖ਼ਮੀ, ਕਰਫਿਊ ਲਾਗੂ, ਮੋਬਾਈਲ ਇੰਟਰਨੈੱਟ ਬੰਦ

ਜੋਧਪੁਰ, 3 ਮਈ ( (ਮਧੂਸਾਰ ਬਿਊਰੋ) ਇਥੋਂ ਦੇ ਜਾਲੋਰੀ ਗੇਟ ਇਲਾਕੇ ਵਿਚ ਫਿਰਕੂ ਤਣਾਅ ਪੈਦਾ ਹੋਣ ਕਾਰਨ ਪਥਰਾਅ ਸ਼ੁਰੂ ਹੋ ਗਿਆ। ਇਸ ਘਟਨਾ ’ਚ ਅੱਜ ਤੜਕੇ ਘੱਟੋ-ਘੱਟ ਪੰਜ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲੀਸ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਗ੍ਰਹਿ ਸ਼ਹਿਰ ਵਿੱਚ ਈਦ ਤੋਂ ਕੁਝ ਘੰਟੇ ਪਹਿਲਾਂ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ।

ਇਸ ਦੌਰਾਨ ਸਥਿਤੀ ਤਣਾਅਪੂਰਨ ਰਹਿਣ ਕਾਰਨ ਜੋਧਪੁਰ ਸ਼ਹਿਰ ਦੇ 10 ਥਾਣੇ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਤਿਹਾਤ ਵਜੋਂ ਮੋਬਾਈਲ ਇੰਟਰਨੈੱਟ ਨੂੰ ਬੰਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪੁਲੀਸ ਨੇ ਦੱਸਿਆ ਕਿ ਈਦ ਦੇ ਸਬੰਧ ਵਿੱਚ ਧਾਰਮਿਕ ਝੰਡਾ ਲਗਾਉਣ ਕਾਰਨ ਦੋਵੇਂ ਧਿਰਾਂ ਇੱਕ ਦੂਜੇ ਨਾਲ ਟਕਰਾਅ ਗਈਆਂ। ਪੁਲੀਸ ਨੇ ਦੱਸਿਆ ਕਿ ਪਥਰਾਅ ਵਿੱਚ ਚਾਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸਥਿਤੀ ਨੂੰ ਕਾਬੂ ਕਰਨ ਲਈ ਇਲਾਕੇ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ।

Leave a Reply

Your email address will not be published. Required fields are marked *