ਪਟਿਆਲਾ

ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ. ਨੂੰ ਬੱਸ ਆਪ੍ਰੇਟਰ ਯੂਨੀਅਨ ਨੇ ਕੀਤਾ ਸਨਮਾਨਿਤ

ਪਟਿਆਲਾ (ਮਧੂਸਾਰ ਬਿਊਰੋ) ਪਟਿਆਲਾ ਵਿਖੇ ਨਵਨਿਯੁਕਤ ਮੈਨੇਜਿੰਗ ਡਾਇਰੈਕਟਰ ਮੈਡਮ ਪੂਨਮਦੀਪ ਕੌਰ ਆਈ.ਐ.ਐਸ ਨੂੰ ਵੋਲਵੋ ਐੱਚ.ਵੀ.ਐ.ਸੀ ਅਤੇ ਪੀ.ਆਰ.ਟੀ.ਸੀ ਕਿਲੋਮੀਟਰ ਯੁਨੀਅਨ ਦੇ ਪ੍ਰਧਾਨ ਪ੍ਰਦੀਪ ਗੌਤਮ ਦੀ ਅਗਵਾਈ ਹੇਠ ਸਮੂੰਹ ਕਾਰਜਕਾਰਨੀ ਮੈਂਬਰਾਂ ਨੇ ਫੁੱਲਾਂ ਦਾ ਗੁਲਦਸਤਾ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਪਰਦੀਪ ਗੋਤਮ ਅਤੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਬਹੁਤ ਇਮਾਨਦਾਰ ਅਤੇ ਮਿਹਨਤੀ ਅਫਸਰ ਨੂੰ ਇਸ ਉੱਚ ਅਹੁਦੇ ਤੇ ਤਾਇਨਾਤ ਕੀਤਾ ਗਿਆ ਹੈ,

ਇਨ੍ਹਾਂ ਦੀ ਅਗਵਾਈ ਹੇਠ ਪੀ.ਆਰ.ਟੀ.ਸੀ ਦਿਨ-ਰਾਤ ਤਰੱਕੀ ਦੀਆਂ ਲੀਹਾਂ ਤੇ ਅੱਗੇ ਵਧੇਗੀ। ਉਹਨਾਂ ਅੱਗੇ ਕਿਹਾ ਕਿ ਮੈਡਮ ਪੂਨਮਦੀਪ ਦੀ ਕੌਰ ਦੀ ਅਗਵਾਈ ਹੇਠ ਬੱਸ ਆਪ੍ਰੇਟਰ ਯੂਨੀਅਨ ਦੀਆਂ ਰਹਿੰਦੀਆਂ ਮੰਗਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਨਿਪਟਾਇਆ ਜਾਵੇਗਾ। ਜਿਸ ਨਾਲ ਭਵਿੱਖ ਵਿੱਚ ਯੂਨੀਅਨ ਅਤੇ ਇਨ੍ਹਾਂ ਦੇ ਮੈਂਬਰਾਂ ਨੂੰ ਕੋਈ ਵੀ ਔਕੜ ਨਹੀਂ ਆਵੇਗੀ ਅਤੇ ਸਮੁੱਚੀ ਬੱਸ ਅਪਰੇਟਰ ਯੂਨੀਅਨ ਹਰ ਸਮੇਂ ਐਮ. ਡੀ ਸਾਹਿਬਾ ਨਾਲ ਹਮੇਸ਼ਾ ਹੀ ਖੜ੍ਹੀ ਰਹੇਗੀ। ਇਸ ਮੌਕੇ ਰੁਪਿੰਦਰ ਸਿੰਘ ਸਕੱਤਰ, ਦਿਆ ਕਰਨ ਸਿੰਘ ਜਨਰਲ ਸਕੱਤਰ, ਸ੍ਰੀ ਰਾਮ ਗਰਗ ਖਜਾਨਚੀ ਅਤੇ ਕਾਰਜਕਾਰਨੀ ਮੈਂਬਰ ਖੁਸ਼ ਕਰਨ ਸਿੰਘ ਅਤੇ ਕਰਮਜੀਤ ਸਿੰਘ ਸੋਹੀ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *