ਮਿਠੂ ਸਿੰਘ ਸਰਤੋਜ ਜੰਗਲਾਤ ਵਿਭਾਗ ਕਾਰਪੋਰੇਸ਼ਨ ਦੇ ਚੇਅਰਮੈਨ ਚੁਣੇ ਗਏ,
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) :- ਪੰਜਾਬ ਸੁਬਾਡੀਨੇਟ ਸਰਵਿਸ ਫੈਡਰੇਸ਼ਨ ਪਟਿਆਲਾ ਦੀ ਕਲਾਸ ਫੋਰ ਗੋਰਮਿੰਟ ਇਸ ਯੂਨੀਅਨ ਦੀ ਜਿਲ੍ਹਾਂ ਸਬ ਕਮੇਟੀ ਜੰਗਲਾਤ ਕਾਰਪੋਰੇਸ਼ਨ, ਜੰਗਲਾਤ ਵਿਭਾਗ ਜੰਗਲੀ ਜੀਵ, ਦੇ ਮੁਲਾਜ਼ਮਾਂ ਦੀ ਹੰਗਾਮੀ ਮੀਟਿੰਗ ਸਰਕਾਰੀ ਆਗੂ ਮਿੱਲ ਪ੍ਰੋਜੈਕਟ ਦਫਤਰ ਨਾਭਾ ਰੋਡ ਪਟਿਆਲਾ ਵਿਖੇ ਕੀਤੀ ਗਈ। ਜਿਸ ਵਿੱਚ ਜੰਗਲਾਤ ਵਿਭਾਗ ਦੇ ਕਾਮੇਆਂ ਨੂੰ ਰੈਗੂਲਰ ਕਰਾਉਣਾ, ਤਨਖਾਹਾਂ ਸਮੇਂ ਸਿਰ ਨਾ ਦੇਣਾ, ਪੈਨਸ਼ਨ ਲਾਗੂ ਕਰਾਉਣਾ, ਈ.ਪੀ.ਐਫ. ਦਾ ਬਕਾਈਆਂ ਦੇਣਾ, ਮੌਤ ਹੋਣ ਤੇ ਈ.ਪੀ.ਐਫ ਨਾ ਦੇਣਾ, ਆਦਿ ਮੰਗ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਰਵ ਸੰਮਤੀ ਨਾਲ ਮਤਾ ਪਾਸ ਕਰਕੇ ਚੋਣ ਕਰਾਉਣ ਦਾ ਫੈਸਲਾ ਚੁਣੀਆਂ ਗਿਆ। ਮਿਠੂ ਸਿੰਘ ਸਤੋਜ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਈਆਂ ਕਿ ਮੁਲਾਜਮਾਂ ਦਾਂ ਲੰਮੇ ਸਮੇਂ ਤੋਂ ਲਟਕ ਅਵਸਥਾ ਵਿੱਚ ਪਈਆਂ ਮੰਗਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਦੇ ਧਿਆਨ ਵਿੱਚ ਲਿਆ ਕੇ ਛੇਤੀ ਹੀ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਸਾਰੇ ਮੁਲਾਜ਼ਮਾਂ ਨੇ ਚੇਅਰਮੈਨ ਨਿਯੁਕਤ ਹੋਣ ਤੇ ਮਿਠੂ ਸਿੰਘ ਸਤੋਜ ਨੂੰ ਮੁਬਾਰਕਾਂ ਦਿੱਤੀਆਂ। ਅੱਜ ਦੀ ਚੋਣ ਮੀਟਿੰਗ ਵਿੱਚ ਸੂਬਾ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਕੁਲਵਿੰਦਰ ਸਿੰਘ ਪ੍ਰਧਾਨ ਜੰਗਲੀ ਜੀਵ, ਬੰਸੀ ਲਾਲ ਪ੍ਰਧਾਨ, ਫੂਡ ਸਮਕਾਲੀ, ਤਰਲੋਚਨ ਮਾੜੂ, ਪ੍ਰਧਾਨ ਜੰਗਲਾਤ ਵਿਭਾਗ, ਚੰਦਰਭਾਨ ਪ੍ਰਧਾਨ ਜੰਗਲਾਤ ਕਾਰਪੋਰੇਸ਼ਨ, ਅਮਰਜੀਤ ਧਾਲੀਵਾਲ ਪੈਨਸ਼ਨਰ ਆਗੂ, ਅਮਰਨਾਥ ਨਰੜੂ, ਹਰਨੇਕ ਸਿੰਘ ਪ੍ਰਧਾਨ ਸਿੰਚਾਈ ਵਿਭਾਗ, ਵਿਜੈ ਸ਼ਰਮਾ, ਗੁਰਿੰਦਰ ਸਿੰਘ, ਗੋਲਡੀ, ਅਮਰੀਕ ਸਿੰਘ, ਆਦਿ ਆਗੂ ਸਾਮਲ ਸਨ।
ਅਮਰੀਕ ਸਿੰਘ ਪ੍ਰੋਜੈਕਟ ਅਫਸਰ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਈਆਂ ਅਤੇ ਲਿਖਤੀ ਤੌਰ ਤੇ ਪੱਤਰ ਵੀ ਜਾਰੀ ਕੀਤਾ ਪੱਤਰ ਵਿੱਚ ਵਿਸ਼ਵਾਸ ਦਿਵਾਈਆਂ ਕਿ ਮੁਲਾਜ਼ਮਾਂ ਦੀਆਂ ਮੰਗਾਂ ਤੇ ਤਰੁੰਤ ਨਿਪਟਾਰੇ ਕੀਤਾ ਜਾਵੇਗਾ ਤੇ ਅਪੀਲ ਕੀਤੀ ਕਿ 5.5.2022 ਦੀ ਰੱਖੀ ਰੈਲੀ ਨਾ ਕੀਤੀ ਜਾਵੇ। ਯੂਨੀਅਨ ਨੇ ਮਾਤਰ ਮਿਲਣ ਤੋਂ ਬਾਅਦ 5.5.2022 ਦੀ ਰੈਲੀ ਮੁਲਤਵੀ ਕਰ ਦਿੱਤੀ। ਜੇਕਰ ਮੰਗ ਦਾ ਨਿਪਟਾਰਾ ਨਾ ਕੀਤਾ ਤਾਂ ਮਿਤੀ 10.5.2022 ਨੂੰ ਪ੍ਰੋਜੈਕਟ ਦਫਤਰ ਅੱਗੇ ਰੈਲੀ ਕੀਤੀ ਜਾਵੇਗੀ।

