ਪਟਿਆਲਾ ਹਿੰਸਾ: ਅਦਾਲਤ ਨੇ ਪਰਵਾਨਾ ਨੂੰ ਹੋਰ ਚਾਰ ਦਿਨ ਲਈ ਪੁਲੀਸ ਰਿਮਾਂਡ ’ਤੇ ਭੇਜਿਆ
ਪਟਿਆਲਾ, 5 ਮਈ ((ਮਧੂਸਾਰ ਬਿਊਰੋ) ਇਸ ਸ਼ਹਿਰ ’ਚ ਹਿੰਸਕ ਘਟਨਾ ਦੇ ਕਥਿਤ ਤੌਰ ’ਤੇ ਮੁੱਖ ਸਾਜ਼ਿਸ਼ਘਾੜੇ ਬਰਜਿੰਦਰ ਸਿੰਘ ਪਰਵਾਨਾ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਅੱਜ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦਾ ਚਾਰ ਦਿਨਾਂ ਦਾ ਹੋਰ ਪੁਲੀਸ ਰਿਮਾਂਡ ਦੇ ਦਿੱਤਾ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਐਕਟਿੰਗ ਪ੍ਰਧਾਨ ਹਰੀਸ਼ ਸਿੰਗਲਾ ਨੂੰ ਭਾਵੇਂ ਜੇਲ੍ਹ ਭੇਜ ਦਿੱਤਾ ਗਿਆ ਪਰ ਪੁਲੀਸ ਨੇ ਇੱਕ ਹੋਰ ਕੇਸ ’ਚ ਉਸ ਨੂੰ ਅੱਜ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟਾਂ ’ਤੇ ਲਿਆਂਦਾ ਅਤੇ ਇਥੇ ਅਦਾਲਤ ਵਿੱਚ ਪੇਸ਼ ਕਰ ਕੇ ਪੁੱਛ ਪੜਤਾਲ ਲਈ ਉਹ ਦਾ ਵੀ ਪੁਲੀਸ ਰਿਮਾਂਡ ਮੰਗਿਆ।

