ਪੰਜਾਬਪਟਿਆਲਾ

ਨਿਗਮ ਚੋਣਾਂ ਸਬੰਧੀ ਜ਼ਿਲ੍ਹਾ ਭਾਜਪਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ’ਚ ਮੀਟਿੰਗ

ਭਾਜਪਾ ਨਿਗਮ ਚੋਣਾਂ ’ਚ ਕਿਸੇ ਵੀ ਪਾਰਟੀ ਨਾਲ ਨਹੀਂ ਕਰੇਗੀ ਸਮਝੌਤਾ : ਹਰਜੀਤ ਗਰੇਵਾਲ

ਪਟਿਆਲਾ 9 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ’ਚ ਜ਼ਿਲ੍ਹਾ ਭਾਜਪਾ ਸ਼ਹਿਰੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਚੇਚੇ ਤੌਰ ’ਤੇ ਭਾਜਪਾ ਹਾਈਕਮਾਂਡ ਵੱਲੋਂ ਲਗਾਏ ਗਏ ਨਿਗਮ ਚੋਣਾਂ ਲਈ ਪਟਿਆਲਾ ਦੇ ਨਿਯੁਕਤ ਕੀਤੇ ਗਏ ਇੰਚਾਰਜ ਹਰਜੀਤ ਗਰੇਵਾਲ, ਸਹਾ. ਇੰਚਾਰਜ ਪਰਮਿੰਦਰ ਗਰੇਵਾਲ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਇਸ ਮੌਕੇ ਭਾਜਪਾ ਦੇ ਸੀਨੀ. ਲੀਡਰਾਂ ਵੱਲੋਂ ਨਿਗਮ ਚੋਣਾਂ ਸਬੰਧੀ ਆਪੋ ਆਪਣੇ ਰੱਖੀ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ। ਗੱਲਬਾਤ ਕਰਦਿਆਂ ਨਿਗਮ ਚੋਣਾਂ ਦੇ ਇੰਚਾਰਜ ਹਰਜੀਤ ਗਰੇਵਾਲ ਨੇ ਸਪੱਸ਼ਟ ਕੀਤਾ ਕਿ ਭਾਜਪਾ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰੇਗਾ। ਇਕ ਸਵਾਲ ਦੇ ਜਵਾਬ ਉਨ੍ਹਾਂ ਕਿਹਾ ਕਿ ਕੈਪਟਨ ਦੇ ਰਾਜ ਵਿਚ ਭਾਜਪਾ ਵਰਕਰਾਂ ਨਾਲ ਧੱਕੇਸ਼ਾਹੀ ਹੁੰਦੀ ਰਹੀ ਹੈ ਅਤੇ ਪੰਜਾਬ ਦੇ ਹਾਲਤ ਵਿਚ ਵਿਗਾੜਨ ਲਈ ਕੈਪਟਨ ਅਮਰਿੰਦਰ ਸਿੰਘ ਹੀ ਜ਼ਿੰਮੇਵਾਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਬਲਬੂਤੇ ’ਤੇ ਚੋਣਾਂ ਲੱੜੇਗੀ।

ਉਨ੍ਹਾਂ ਸਰਕਾਰ ਦੇ 50 ਦਿਨ ਪੂਰੇ ਹੋਣ ’ਤੇ ਤੰਜ ਕੱਸਦਿਆਂ ਕਿਹਾ ਕਿ ਕਰਜ਼ਾ ਚੁੱਕਕੇ ਪੰਜਾਬ ਨੂੰ ਨਹੀਂ ਚਲਾਇਆ ਜਾ ਸਕਦਾ ਅਤੇ ਆਉਣ ਵਾਲੇ ਕੁਝ ਸਮੇਂ ਵਿਚ ਸਰਕਾਰ ਦੀ ਪੋਲ ਖੁੱਲ੍ਹਕੇ ਬਾਹਰ ਆ ਜਾਵੇਗੀ। ਸ਼ੋ੍ਰਮਣੀ ਅਕਾਲੀ ਦਲ ਵੱਲੋਂ ਭਾਈ ਰਾਜੋਆਣਾ ਦੀ ਰਿਹਾਈ ’ਤੇ ਬੋਲਦਿਆਂ ਕਿਹਾ ਕਿ ਅਮਨ ਕਾਨੂੰਨ ਹੱਥਾਂ ’ਤੇ ਲੈਣ ਵਾਲਿਆਂ ਖਿਲਾਫ਼ ਭਾਜਪਾ ਸਰਕਾਰ ਦਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਅਤੇ ਜਿਨਾਂ ਵਿਅਕਤੀਆਂ ਨੇ ਆਪਣੇ ਹੱਥਾਂ ’ਚ ਕਾਨੂੰਨ ਲਿਆ ਹੋਵੇ ਅਜਿਹੇ ਲੋਕਾਂ ਦਾ ਭਾਜਪਾ ਕਦੇ ਵੀ ਸਮਰਥਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੇਲੋੜੀ ਗੱਲਾਂ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ, ਜਦਕਿ ਬੋਲ੍ਹਣ ਦਾ ਅਧਿਕਾਰ ਸਾਰਿਆਂ ਨੂੰ ਹੁੰਦਾ ਅਤੇ ਆਉਣ ਵਾਲੇ ਸਮੇਂ ਭਾਜਪਾ ਕੇਜਰੀਵਾਲ ਦਾ ਚਿਹਰਾ ਵੀ ਬੇਨਕਾਬ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕਰਜ਼ਾ ਚੁੱਕਕੇ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਅਤੇ ਹੁਣ 7 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਪੰਜਾਬ ਨੂੰ ਬਣਾ ਦਿੱਤਾ ਅਤੇ ਆਉਣ ਵਾਲੇ ਸਮੇਂ ਵਿਚ ਇਹ ਕਰਜ਼ਾ ਹੋਰ ਵਧੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਾਂ ਮੰਤਰੀ ਬਲਵਿੰਦਰ ਸਿੰਘ, ਮਹਾਂ ਮੰਤਰੀ ਵਰੁਣ ਗੋਇਲ, ਚੀਫ ਸਪੋਕਸਮੈਨ ਕਰਨਲ ਜੈਵੰਸ ਸਿੰਘ, ਐਸ ਕੇ ਦੇਵ, ਅਮਰ ਚੰਦ ਡਾਬੀ, ਸੰਜੀਵ ਵਾਂਡੇ, ਬਲਵੰਤ ਰਾਏ, ਗੁਰਤੇਜ ਢਿੱਲੋਂ, ਸੁਰਿੰਦਰ ਸਿੰਘ, ਡਾ. ਸੰਦੀਪ ਯਾਦਵ, ਸੁਸ਼ਮਾ ਰਾਣੀ, ਰੋਬਿਨ ਗਰੋਵਰ, ਰਮੇਸ਼ ਕੁਮਾਰ, ਵਰਿੰਦਰ ਗੁਪਤਾ, ਪ੍ਰਦੀਪ ਸ਼ਰਮਾ, ਪੰਕਜ ਕੋਹਲੀ, ਮਧੂ ਕੁਲਾਰਾ, ਮਨਦੀਪ ਸ਼ਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *