ਪਟਿਆਲਾ

ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੀ ਵਰਕਸ਼ਾਪ ਵਿਖੇ ਸੂਬਾ ਪੱਧਰ ਦਾ ਸਨਮਾਨ ਸਮਾਰੋਹ ਕੀਤਾ ਗਿਆ

ਪਟਿਆਲਾ 10 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਅੱਜ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੀ ਵਰਕਸ਼ਾਪ ਵਿਖੇ ਸ੍ਰ. ਨਿਰਮਲ ਸਿੰਘ ਧਾਲੀਵਾਲ, ਦਲਜੀਤ ਸਿੰਘ, ਗੁਰਵਿੰਦਰ ਸਿੰਘ ਗੋਲਡੀ, ਭਿੰਦਰ ਸਿੰਘ, ਰਾਮ ਸਰੂਪ ਅਗਰਵਾਲ, ਉਤਮ ਸਿੰਘ ਬਾਗੜੀ ਜੀ ਦੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਦੇਖ ਰੇਖ ਸੂਬਾ ਪੱਧਰ ਦਾ ਸਨਮਾਨ ਸਮਾਰੋਹ ਕੀਤਾ ਗਿਆ। ਜਿਸ ਵਿਚ 75 ਸਾਲ ਪੂਰੀ ਕਰਨ ਵਾਲੇ ਸੇਵਾ ਮੁਕਤ ਕਰਮਚਾਰੀਆਂ ਨੂੰ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਸਾਰੇ ਡਿਪੂਆਂ ਦੇ 60 ਸਾਥੀਆਂ ਨੂੰ ਇੱਕ ਲੋਈ, ਇੱਕ ਮੈਮੰਟੋ, ਇੱਕ ਮਿਠਾਈ ਦਾ ਡੱਬਾ ਦੇ ਕੇ ਸਨਮਾਨਿਤ ਕੀਤਾ ਗਿਆ। ਦੋਹਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸਾਥੀਆ ਨੂੰ ਸਨਮਾਨਤ ਕਰ ਰਹੇ ਸਨ। ਸਾਥੀ ਸੁੱਚਾ ਸਿੰਘ ਸਾਬਕਾ ਪ੍ਰਧਾਨ ਸੀਟੂ ਨੂੰ 80 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਪੀ.ਆਰ.ਟੀ.ਸੀ. ਦੇ ਸਾਰੇ ਡਿਪੂਆਂ ਵਿੱਚੋਂ 500 ਦੇ ਕਰੀਬ ਸੇਵਾ ਮੁਕਤ ਅਤੇ ਡਿਊਟੀ ਵਾਲੇ ਸਾਥੀ ਸ਼ਾਮਲ ਹੋਏ। ਅੱਜ ਦੇ ਸਨਮਾਨ ਸਮਾਰੋਹ ਵਿੱਚ ਭਰਾਤਰੀ ਜਥੇਬੰਦੀਆਂ ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ., ਸੀਟੂ ਦੇ ਆਗੂ ਸਾਹਿਬਾਨ, ਸੇਵਾ ਮੁਕਤ ਜਨਰਲ ਮੈਨੇਜਰ ਸਰਵ ਸ੍ਰੀ ਪ੍ਰਦੀਪ ਸਚਦੇਵਾ, ਰਵਿੰਦਰ ਸਿੰਘ ਔਲਖ, ਮਨਿੰਦਰਜੀਤ ਸਿੰਘ ਹੁੰਦਲ, ਸਿੰਗਾਰਾ ਸਿੰਘ, ਵਿਨੋਦ ਜਿੰਦਲ, ਉਚੇਚੇ ਤੌਰ ਤੇ ਸ਼ਾਮਲ ਹੋਏ।

ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਜਤਿੰਦਰਪਾਲ ਸਿੰਘ, ਸੁਪਰਡੈਂਟ ਰਾਜੇਸ਼ ਕੁਮਾਰੀ ਵੀ ਇਸ ਸਮਾਗਮ ਵਿੱਚ ਹਾਜਰ ਸਨ। ਮੁਲਾਜਮਾਂ ਦੇ ਪ੍ਰਮੁੱਖ ਆਗੂ ਕਾਮਰੇਡ ਦਰਸ਼ਨ ਸਿੰਘ ਲੁਬਾਣਾ ਜੀ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਵੱਡੇ ਇਕੱਠ ਨੂੰ ਨਿਰਮਲ ਸਿੰਘ ਧਾਲੀਵਾਲ ਨੇ ਸਨਮਾਨ ਸਮਾਰੋਹ ਸਬੰਧੀ ਪੰਜਾਬ ਦੇ ਹਾਲਾਤ ਬਾਰੇ, ਭਾਰਤ ਸਰਕਾਰ ਦੀਆਂ ਨੀਤੀਆਂ ਬਾਰੇ ਪੀ.ਆਰ.ਟੀ.ਸੀ. ਦੇ ਹਾਲਾਤਾਂ ਬਾਰੇ, ਕੁੰਜੀਵਤ ਭਾਸ਼ਣ ਦਿੱਤਾ ਸਮਾਗਮ ਨੂੰ ਸਾਥੀ ਸੁੱਚਾ ਸਿੰਘ, ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਨੇ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਆਗੂਆਂ ਨੇ ਜਿੱਥੇ 60 ਸਾਥੀਆਂ ਦਾ ਸਨਮਾਨ ਕੀਤਾ ਉਸ ਦੇ ਨਾਲ ਹੀ ਜਨਰਲ ਮੈਨੇਜਰ ਸਾਹਿਬ, ਭਰਾਤਰੀ ਜਥੇਬੰਦੀਆਂ ਦੇ ਆਗੂ, ਪ੍ਰਿੰਸੀਪਲ ਸਾਹਿਬ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ, ਸੁਪਰਡੈਂਟ ਰਾਜੇਸ਼ ਕੁਮਾਰੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਪਟਿਆਲਾ ਡਿਪੂ ਦੀ ਲੀਡਰਸ਼ਿਪ ਨੇ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਲ ਸਾਥੀਆਂ ਲਈ ਚਾਹ, ਠੰਡਾ, ਲੰਗਰ ਦਾ ਪ੍ਰਬੰਧ ਕੀਤਾ ਗਿਆ। ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਸੀ। ਇਸ ਸਮਾਗਮ ਵਿੱਚ ਰਮੇਸ਼ ਕੁਮਾਰ ਡਿਪਟੀ ਜਨਰਲ ਸਕੱਤਰ, ਅਮਰਜੀਤ ਸਿੰਘ ਭਾਈਚਾਰਾ ਯੂਨੀਅਨ ਅਤੇ ਕਰਮਚੰਦ ਗਾਂਧੀ ਦੀ ਅਗਵਾਈ ਹੇਠ ਡਿਪੂਆਂ ਦੇ ਸਾਥੀਆਂ ਨੇ ਪੂਰੀ ਤਨਦੇਹੀ ਨਾਲ ਇਸ ਸਮਾਗਮ ਨੂੰ ਬੁਲੰਦੀਆਂ ਤੇ ਪਹੁੰਚਾਇਆ। ਮੁਹੰਮਦ ਖਲੀਲ ਜਨਰਲ ਸਕੱਤਰ ਨੇ ਸਟੇਜ਼ ਦਾ ਸੰਚਾਲਣ ਬਾਖੂਬੀ ਨਿਭਾਇਆ। ਪ੍ਰਧਾਨਗੀ ਮੰਡਲ ਵਲੋਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *