ਪਦਮ ਸ੍ਰੀ ਜਗਜੀਤ ਸਿੰਘ ਦਰਦੀ ਦਾ ਮਸਤੂਆਣਾ ਸਾਹਿਬ ਕਮੇਟੀ ਵੱਲੋਂ ਸਨਮਾਨ
ਪਟਿਆਲਾ 11 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਰਤ ਸਰਕਾਰ ਵੱਲੋਂ ਚੜਦੀਕਲਾ ਟਾਇਮ ਟੀਵੀ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਨੂੰ ਪਦਮ ਸ੍ਰੀ ਐਵਾਰਡ ਨਾਲ ਨਿਵਾਜਣ ਤੇ ਅਕਾਲ ਕੌਂਸਲ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਸੰਗਰੂਰ ਵੱਲੋਂ ਵਿਸੇਸ ਸਨਮਾਨ ਕੀਤਾ ਗਿਆ। ਇਸ ਦੋਰਾਨ ਸ਼ ਜਸਵੰਤ ਸਿੰਘ ਸਕੱਤਰ ਅਕਾਲ ਕੌਸਲ, ਭਾਈ ਅਵਤਾਰ ਸਿੰਘ ਹਜੂਰੀ ਰਾਗੀ, ਸਤਨਾਮ ਸਿੰਘ ਦਮਦਮੀ, ਕੇਕੇ ਸੰਧੂ ਡਾਇਰੈਕਟਰ ਕਰਨਾਲ, ਪਰਮਜੀਤ ਸਿੰੰਘ ਮੈਨਜਰ, ਗੁਰਮੁੱਖ ਸਿੰਘ ਰੁਪਾਣਾ ਸਟਾਫ ਰਿਪੋਰਟਰ ਅਤੇ ਅਮਰਜੀਤ ਸਿੰਘ ਰਿਪੋਰਟਰ ਵੀ ਮੌਜੂਦ ਰਹੇ। ਇਸ ਦੋਰਾਨ ਸ ਦਰਦੀ ਨੇ ਕਿਹਾ ਕਿ ਜੋ ਸਨਮਾਨ ਉਨਾ ਨੂੰ ਭਾਰਤ ਸਰਕਾਰ ਦੇ ਰਾਸਟਰਪਤੀ ਵੱਲੋਂ ਦਿੱਤਾ ਗਿਆ ਹੈ, ਉਸ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਉਚਾ ਹੋਇਆ ਹੈ ਅਤੇ ਇਹ ਸਨਮਾਨ ਸਮੁੱਚੇ ਭਾਰਤ ਵਾਸੀਆਂ ਦੀ ਦੇਣ ਹੈ। ਉਨਾਂ ਕਿਹਾ ਕਿ ਉਨਾਂ ਦੇ ਪ੍ਰਵਿਰ ਅਤੇ ਸਮੂਹ ਸਟਾਫ ਵੱਲੋਂ ਜੋ ਚੜਦੀਕਲਾ ਟਾਂਿੲਮ ਟੀਵੀ ਚੈਨਲ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ, ਇਸ ਕਾਰਨ ਇਹ ਸਨਮਾਨ ਭਾਰਤ ਸਰਕਾਰ ਨੇ ਸਿੱਖ ਕੌਮ ਦੀ ਝੋਲੀ ਪਾਇਆ ਹੈ।
ਇਸ ਲਈ ਸਮੁੱਚੀ ਸਿੱਖ ਕੌਮ ਵਧਾਈ ਦੀ ਪਾਤਰ ਹੈ। ਉਨਾਂ ਕਿਹਾ ਕਿ ਇਸ ਸਨਮਾਨ ਬਦਲੇ ਜੋ ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਰਾਜ ਸਭਾ ਅਤੇ ਲੋਕ ਸਭਾ ਵਿਚ ਉਨਾਂ ਨੂੰ ਮਾਣ -ਇੱਜਤ ਦਿੱਤਾ ਜਾ ਰਿਹਾ ਹੈ, ਇਸ ਲਈ ਉਹ ਦਿਲੋਂ ਧੰਨਵਾਦੀ ਹਨ। ਸ ਦਰਦੀ ਨੇ ਕਿਹਾਕਿ ਉਹ ਆਪਣੇ ਮੀਡੀਆ ਮਾਧਿਅਮ ਰਾਹੀਂ ਸਮੁੱਚੀ ਸਿੱਖ ਕੌਮ ਦੀ ਸੇਵਾ ਅਤੇ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਇਸ ਤਰਾਂ ਜਾਰੀ ਰੱਖਣਗੇ। ਇਸ ਦੋਰਾਨ ਸਕੱਤਰ ਜਸਵੰਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਕਮੇਟੀ ਵੱਲੋਂ ਸ. ਜਗਜੀਤ ਸਿੰਘ ਦਰਦੀ ਦਾ ਸਨਮਾਨ ਕੀਤਾ ਜਾਣਾ ਇਕ ਆਪਣੇ ਆਪ ਵਿਚ ਚੰਗਾ ਉਪਰਾਲਾ ਹੈ। ਉਨਾਂ ਕਿਹਾ ਕਿ ਸਿੱਖ ਕੌਮ ਨੂੰ ਅਜਿਹੀਆਂ ਵਿਲੱਖਣ ਸਖਸੀਅਤਾਂ ਦਾ ਮਾਨ-ਸਨਮਾਨ ਇਸੇ ਤਰਾਂ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਨਾਂ ਦੀ ਹੌਸਲਾ ਅਫਜਾਈ ਨਾਲ ਉਹ ਸਿੱਖ ਕੌਮ ਦੀ ਸੇਵਾ ਹੋਰ ਵੀ ਜਜਬੇ ਨਾਲ ਕਰ ਸਕਣ।

