ਪਟਿਆਲਾ

ਕਰੋਨਾ ਦੀ ਭੇਂਟ ਚੜ ਚੁੱਕੇ ਲੋਕਾਂ ਦੇ ਵਾਰਸਾਂ ਨੂੰ ਐਕਸਗ੍ਰੇ੍ਸ਼ੀਆ ਗ੍ਰਾਂਟ ਦੇਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਨੂੰ ਸੋਂਪਿਆ ਮੰਗ ਪੱਤਰ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਬੀਤੇ ਸਮੇਂ ਕੋਰੋਨਾ ਕਾਲ ਦੌਰਾਨ ਕੋਰੋਨਾ ਵਾਇਰਸ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਅਨੇਕਾਂ ਲੋਕਾਂ ਦੇ ਵਾਰਸਾਂ ਨੂੰ ਪੰਜਾਹ ਹਜਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਸਹਾਇਤਾ ਰਾਸ਼ੀ ਵਜੋਂ ਤੁਰੰਤ ਦੇਣ ਸਬੰਧੀ ਭਾਰਤੀਯ ਵਾਲਮੀਕਿ ਧਰਮ ਸਮਾਜ ਵਲੋਂ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਨੂੰ ਸੌਂਪਿਆ ਗਿਆ। ਜਿਸ ਪੁਰਜੋਰ ਮੰਗ ਕਰਦਿਆ ਵੀਰ ਪ੍ਰੇਮ ਖੋੜਾ ਨੇ ਕਿਹਾ ਕਿ ਮਾਨਯੋਗ ਸੁਪ੍ਰੀਮ ਕੋਰਟ ਨੇ ਕੋਰੋਨਾ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜਾਹ ਹਜਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਸਹਾਇਤਾ ਰਾਸ਼ੀ ਵਜੋਂ ਦੇਣਾ ਨਿਯਤ ਕੀਤਾ ਸੀ, ਪਰ ਪਿਛਲੇ ਸਮੇਂ ਤੋਂ ਹੀ ਮ੍ਰਿਤਕਾਂ ਦੇ ਵਾਰਸਾਂ ਨੂੰ ਉਕਤ ਰਾਸ਼ੀ ਦੀ ਪ੍ਰਾਪਤੀ ਨਹੀਂ ਹੋਈ। ਜਦੋਂ ਕਿ ਅੱਜ ਅਨੇਕਾਂ ਮ੍ਰਿਤਕਾਂ ਦੇ ਪਰਿਵਾਰ ਕੋਰੋਨਾ ਦੌਰਾਨ ਜਾਨ ਗਵਾ ਚੁੱਕੇ ਆਪਣੇ ਸੱਕੇ ਸਬੰਧੀਆਂ ਦੀ ਮੌਤ ਦੇ ਸਦਮੇ ਤੋਂ ਉਭਰ ਨਹੀਂ ਸਕੇ ਹਨ।

ਉਹਨਾ ਕਿਹਾ ਕਿ ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਗ੍ਰਾਂਟਾ ਦੀ ਪ੍ਰਾਪਤੀ ਨੂੰ ਲੈ ਕੇ ਵਾਰ-ਵਾਰ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਕੱਟ ਖੱਜਲ ਖੁਆਰ ਹੋ ਰਹੇ ਹਨ, ਜਦੋਂ ਕਿ ਕਈ ਪਰਿਵਾਰ ਸਾਰੀ ਕਾਗਜੀ ਅਤੇ ਦਫਤਰਾਂ ਦੀ ਕਾਰਵਾਈ ਪੂਰੀ ਕਰ ਚੁੱਕੇ ਹਨ ਤੇ ਅਨੇਕਾਂ ਪਰਿਵਾਰ ਤਾਂ ਗ੍ਰਾਂਟ ਸਬੰਧੀ ਦਾਅਵੇ ਪੇਸ਼ ਕਰਨ ਤੋਂ ਵੀ ਰਹਿ ਗਏ ਹਨ। ਵੀਰ ਪ੍ਰੇਮ ਖੋੜਾ ਤੇ ਭਾਵਾਧਸ ਦੇ ਮੈਂਬਰਾਂ ਨੇ ਇਹ ਮੰਗ ਕੀਤੀ ਹੈ ਕਿ ਹਸਪਤਾਲਾਂ ਦੇ ਰਿਕਾਰਡ ਮੁਤਾਬਿਕ ਕੋਰੋਨਾ ਮ੍ਰਿਤਕਾਂ ਦੇ ਵਾਰਸਾਂ ਨਾਲ ਸੰਪਰਕ ਕਰ ਐਕਸਗ੍ਰੇਸ਼ੀਆ ਗ੍ਰਾਂਟਾ ਦੀ ਪ੍ਰਾਪਤੀਆਂ ਕਰਵਾਉਣ ਸਬੰਧੀ ਦਰਖਾਸਤਾਂ ਪ੍ਰਾਪਤ ਕਰਨ ਦੀ ਮੁਹਿੰਮ ਚਲਾਈ ਜਾਵੇ ਅਤੇ ਕਰੋਨਾ ਸਹਾਇਤਾ ਰਾਸ਼ੀ ਦੀ ਵਾਰਸਾਂ ਨੂੰ ਅਦਾਇਗੀ ਕਰਨਾ ਯਕੀਨੀ ਬਣਾਈ ਜਾਵੇ। ਇਸ ਮੌਕੇ ਤੇ ਰਾਜੇਸ਼ ਸਭਰਵਾਲ, ਭਗਵਾਨ ਦਾਸ, ਸੋਨੂੰ ਮਾਜਰੀ, ਸੰਤ ਬਡੂੰਗਰ, ਦੀਪਕ ਵਾਲਮੀਕਿ, ਵਿਕਾਸ ਅਟਵਾਲ, ਸੀਮਾ ਵੈਦ, ਸੋਨੂੰ ਭਲਵਾਨ, ਸੰਸਥਾ ਮਿਸ਼ਨ ਇਨਸਾਫ ਦੇ ਚੇਅਰਮੈਨ ਧਰਮਿੰਦਰ ਕੁਮਾਰ, ਰਾਹੁਲ ਕੰਡੇਰ, ਸੰਨੀ ਸਿਰਸਵਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *