ਪਟਿਆਲਾ

ਐਸ.ਡੀ.ਐਮ. ਨਾਭਾ ਨੇ ਨਵੀਂ ਜੇਲ ਦਾ ਕੀਤਾ ਨਿਰੀਖਣ

ਨਾਭਾ/ਪਟਿਆਲਾ, 12 ਮਈ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਸ.ਡੀ.ਐਮ. ਨਾਭਾ ਕੰਨੂ ਗਰਗ ਵੱਲੋਂ ਅੱਜ ਨਵੀਂ ਜੇਲ ਨਾਭਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜੇਲ ਦੀ ਬੈਰਕ ਨੰਬਰ 2, ਓਟ ਕਲੀਨਿਕ, ਮਹਿਲਾ ਵਾਰਡ ਸਮੇਤ ਬੰਦੀਆਂ ਦੇ ਲਈ ਬਣਾਏ ਜਾਂਦੇ ਖਾਣੇ ਦੀ ਜਾਂਚ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜੇਲ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਤੇ ਡਿਪਟੀ ਜੇਲ ਸੁਪਰਡੈਂਟ ਰਾਜਦੀਪ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਉਨ੍ਹਾਂ ਜੇਲ ਬੰਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਹੱਲ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਬੰਦੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਮੀਖਿਆ ਕਰਦਿਆ ਬੰਦੀਆਂ ਲਈ ਬਣੇ ਖਾਣੇ ਨੂੰ ਖਾ ਕੇ ਉਸ ਦੇ ਮਿਆਰ ਦੀ ਜਾਂਚ ਕੀਤੀ। ਉਨ੍ਹਾਂ ਜੇਲ ‘ਚ ਬਣੇ ਹਸਪਤਾਲ ਦਾ ਦੌਰਾ ਕਰਕੇ ਬੰਦੀਆਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਵੀ ਸਮੀਖਿਆ ਕੀਤੀ ਅਤੇ ਹਦਾਇਤ ਕਰਦਿਆ ਕਿਹਾ ਕਿ ਜੇਲ ਵਿਚ ਬੰਦੀਆਂ ਦੀ ਸਿਹਤ ਦਾ ਖ਼ਾਸ ਤੌਰ ‘ਤੇ ਧਿਆਨ ਰੱਖਿਆ ਜਾਵੇ ਅਤੇ ਸਮੇਂ ਸਮੇਂ ਮਰੀਜ਼ਾਂ ਦਾ ਸਿਹਤ ਜਾਂਚ ਕਰਨੀ ਯਕੀਨੀ ਬਣਾਈ ਜਾਵੇ ਅਤੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਦਿੱਤੀਆਂ ਜਾਣ।

Leave a Reply

Your email address will not be published. Required fields are marked *