ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਡਿਪਟੀ ਰਜਿਸਟਰਾਰ ਦੀਆਂ ਤਰੱਕੀਆਂ, -ਸੀਨੀਆਰਤਾ ਤੋੜਨਾ ਸੰਵਿਧਾਨ ਦੀ ਉਲੰਘਣਾ : ਡਾ. ਜਤਿੰਦਰ ਸਿੰਘ ਮੱਟੂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੀਨੀਆਰਤਾ ਦੀ ਬਜਾਏ ਇੰਟਰਵਿਊ ਰਾਹੀਂ ਕੀਤੀਆਂ ਗਈਆਂ ਡਿਪਟੀ ਰਜਿਸਟਰਾਰ ਦੀਆਂ ਤਰੱਕੀਆਂ ਦੇ ਮਾਮਲੇ ਤੇ ਯੂਨੀਵਰਸਿਟੀ ਅੰਦਰ ਮਾਹੌਲ ਕਾਫੀ ਗਰਮਾ ਗਿਆ ਹੈ। ਜਿਸਨੂੰ ਲੈ ਕੇ ਬੁੱਧਵਾਰ ਏ ਕਲਾਸ ਅਫਸਰ ਐਸੋਸੀਏਸ਼ਨ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਫਤਰ ਦੇ ਬਾਹਰ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਜੱਗੀ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੀ ਯੂਨੀਵਰਸਿਟੀ ਇਕਾਈ ਅਤੇ ਇਕਾਈ ਦੇ ਰਾਜਸੀ ਵਿੰਗ ਸਾਂਝਾ ਕਰਮਚਾਰੀ ਫਰੰਟ ਅੰਬੇਡਕਰ ਵਲੋਂ ਵੀ ਡਟਵਾਂ ਸਮਰਥਨ ਦਿੱਤਾ ਗਿਆ। ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸੀਨੀਆਰਤਾ ਤੋੜਨਾ ਸੰਵਿਧਾਨ ਦੀ ਉਲੰਘਣਾ ਹੈ।

ਅਜਿਹੇ ਵਰਤਾਰੇ ਨਾਲ ਭਵਿੱਖ ਵਿੱਚ ਅਨੁਸੂਚਿਤ ਜਾਤੀਆਂ ਦੇ ਕਰਮਚਾਰੀਆਂ ਨੂੰ ਮਿਲਣ ਵਾਲੇ ਰੋਸਟਰ ਕਮ ਸੀਨੀਆਰਤਾ ਪੁਆਇੰਟ ਦੀ ਵੀ ਕੋਈ ਮਾਨਤਾ ਨਹੀਂ ਰਹਿ ਜਾਣੀ।ਉਨਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਅਥਾਰਿਟੀ ਨੇ ਆਪਣਾ ਫੈਯਲਾ ਨਾ ਬਦਲਿਆ ਤਾਂ ਕਰਮਚਾਰੀ ਮਾਰੂ ਇਸ ਫੈਸਲੇ ਖਿਲਾਫ ਉਹ ਤਿੱਖਾ ਸੰਘਰਸ਼ ਵਿਢਣਗੇ।ਉਨਾਂ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਸਰਕਾਰ ਅਤੇ ਐਸ.ਸੀ ਕਮਿਸ਼ਨ ਪਾਸ ਵੀ ਲੈ ਕੇ ਜਾਣਗੇ। ਲਿਹਾਜਾ ਯੂਨੀਵਰਸਿਟੀ ਅਥਾਰਿਟੀ ਨੂੰ ਆਪਣਾ ਫੈਸਲਾ ਬਦਲਣਾ ਚਾਹੀਦਾ ਹੈ ਅਤੇ ਡਿਪਟੀ ਰਜਿਸਟਰਾਰ ਦੀਆਂ ਤਰੱਕੀਆਂ ਸੀਨੀਆਰਤਾ ਅਧਾਰਤੇ ਭਰੀਆਂ ਜਾਣ।ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਤੇਜਿੰਦਰ ਸਿੰਘ, ਜਗਤਾਰ ਸਿੰਘ ਬਾਲੂ, ਰਾਕੇਸ਼ ਕੁਮਾਰ ਮੱਟੂ, ਹਰਜੀਤ ਸਿੰਘ ਟੌਹੜਾ, ਸੁਖਵਿੰਦਰ ਸੋਹਲ, ਗੁਰਪ੍ਰੀਤ ਸਿੰਘ, ਅਮਨ ਕੁਮਾਰ, ਅੰਕੁਸ਼ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *