ਕਾਂਗਰਸ ਸਰਕਾਰ ਸਮੇਂ ਜਾਰੀ ਟੈਂਡਰਾਂ ਦੀ ਜਾਂਚ ਲਈ ਵਿਜੀਲੈਂਸ ਅਧਿਕਾਰੀਆਂ ਨਾਲ ਮੀਟਿੰਗ
ਨਗਰ ਨਿਗਮ ਵੱਲੋਂ ਜਾਰੀ ਹੋਣ ਜਾ ਰਹੇ ਟੈਂਡਰਾਂ ਦਾ ਮੁੱਦਾ ਵੀ ਉਠਾਇਆ
ਪਟਿਆਲਾ, 13 ਮਈ (ਮਧੂਸਾਰ ਬਿਊਰੋ) : ਸਹਿਰ ਦੇ ਅਲੱਗ ਅਲੱਗ ਖੇਤਰਾਂ ‘ਚ ਵਿਕਾਸ ਕਾਰਜਾਂ ਨੂੰ ਲੈ ਕੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਜੋ ਟੈਡਰ ਲਾਏ ਗਏ ਸਨ, ਉਨਾਂ ਦੀ ਉਚ ਪੱਧਰੀ ਜਾਂਚ ਕਰਾਉਣ ਅਤੇ ਮੋਜੂਦਾ ਸਮੇਂ ਵਿਚ ਨਗਰ ਨਿਗਮ ਵੱਲੋਂ ਜਾਰੀ ਕੀਤੇ ਜਾਣ ਵਾਲੇ ਟੈਂਡਰਾਂ ਨੂੰ ਰੱਦ ਕਰਕੇ ਜਾਂਚ ਕਰਾਉਣ ਲਈ ਅੱਜ ਇਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਵਿਜੀਲੈਂਸ ਐਸਐਸਪੀ ਹਰਮੀਤ ਸਿੰਘ ਹੁੰਦਲ ਆਈਪੀਐਸ ਨਾਲ ਮੀਟਿੰਗ ਕੀਤੀ। ਇਸ ਦੋਰਾਨ ਉਨਾ ਦੇ ਨਾਲ ਹੋਰ ਵੀ ਕਈ ਸੀਨੀਅਰ ਆਗੂਆਂ ਨੇ ਸਮੂਲੀਅਤ ਕੀਤੀ। ਇਸ ਦੋਰਾਨ ਕੁੰੰਦਨ ਗੋਗੀਆ ਨੇ ਵਿਜੀਲੈਂਸ ਅਧਿਕਾਰੀਆਂ ਕੋਲ ਮੁੱਦਾ ਉਠਾਇਆ ਕਿ ਉਨਾਂ ਨੇ ਕਾਂਗਰਸ ਸਰਕਾਰ ਸਮੇਂ ਵੀ ਇਨਾ ਟੈਂਡਰਾਂ ਦੇ ਵਿਰੁੱਧ ਦਰਖਾਸਤ ਦਿੱਤੀ ਸੀ, ਪਰ ੳਸ ਸਮੇਂ ਸਰਕਾਰ ਦੇ ਦਬਾਅ ਹੇਠ ਆ ਕੇ ਇਹ ਦਰਖਾਸਤਾਂ ਫਾਇਲਾਂ ਤੱਕ ਹੀ ਸੀਮਿਤ ਰਹਿ ਗਈਆਂ। ਇਸ ਲਈ ਹੁਣ ਇਨਾ ਦਰਖਾਸਤਾਂ ਨੂੰ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਟੈਕਸ ਦਾ ਪੈਸਾ ਸਹੀ ਜਗਾ ਅਤੇ ਸਰਕਾਰ ਮੁਤਾਬਿਕ ਲੱਗ ਸਕੇ। ਇਸ ਦੋਰਾਨ ਕੁੰਦਨ ਗੋਗੀਆ ਨੇ ਕਿਹਾ ਕਿ ਹੁਣ ਫਿਰ ਨਗਰ ਨਿਗਮ ਵੱਲੋਂ ਸਹਿਰ ਦੇ 30 ਤੋਂ ਵੱਧ ਵਾਰਡਾਂ ਦੇ ਵਿਕਾਸ ਲਈ ਟੈਂਡਰ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ, ਇਹ ਟੈਡਰ ਵੀ ਪਿਛਲੀ ਕਾਂਗਰਸ ਸਰਕਾਰ ਸਮੇਂ ਹੀ ਮੰਗੇ ਗਏ ਸਨ, ਜਿਨਾ ਦੀ ਰਕਮ ਕਰੀਬ 12 ਕਰੋੜ ਤੋਂ ਵੱਧ ਹੈ।
ਸੀਨੀਅਰ ਆਗੂ ਕੁੰਦਨ ਗੋਗੀਆ ਦਾ ਕਹਿਣਾ ਹੈ ਕਿ ਨਗਰ ਨਿਗਮ ਸਿਰਫ 3 ਫਰਮਾ ਤੇ ਹੀ ਮਿਹਰਬਾਨ ਹੈ। ਇਨਾ ਨੂੰ ਹੀ 2019 ਤੋਂ ਲਗਾਤਾਰ ਟੈਂਡਰ ਅਲਾਟ ਕਰਦਾ ਆ ਰਿਹਾ ਹੈ। ਇਹ ਤਿਨੋ ਠੇਕੇਦਾਰ ਨਿਗਮ ਤੋਂ ਬਹੁਤ ਘੱਟ ਚ ਲੈ ਕੇ ਅੱਗੇ ਸਬਲੈਟ ਕਰ ਦਿੰਦੇ ਹਨ ਜਾਂ ਫਿਰ ਕਿਸੇ ਛੋਟੇ ਠੇਕੇਦਾਰਾਂ ਨੂੰ ਦੇ ਦਿੰਦੇ ਹਨ ਅਤੇ ਇਸ ਵਿਚ ਨਿਗਮ ਅਧਿਕਾਰੀਆਂ ਦੀ ਵੱਡੀ ਮਿਲੀਭੁਗਤ ਹੈ। ਉਨਾ ਐਸਐਸਪੀ ਨੂੰ ਦੱਸਿਆ ਕਿ ਇਹ ਟੈਂਡਰ ਸਿਰਫ 5 ਤੋਂ 7 ਫੀਸਦੀ ਘਾਟੇ ਵਿਚ ਦਿੱਤੇ ਗਏ ਹਨ, ਜਦਕਿ ਜੇਕਰ ਇਹੀ ਟੈਡਰ ਛੋਟੇ-ਛੋਟੇ ਕਰਕੇ ਦਿੰਦੇ ਤਾ ਠੇਕੇਦਾਰ ਵੀ ਜਿਆਦਾ ਨੂੰ ਕੰਮ ਦਿੱਤਾ ਜਾ ਸਕਦਾ ਸੀ ਅਤੇ ਨਾਲ ਹੀ ਇਹ ਟੈਂਡਰ 20 ਤੋਂ 25 ਫੀਸਦੀ ਘਾਟੇ ਵਿਚ ਭਰੇ ਜਾਂਦੇ ਅਤੇ ਸਰਕਾਰ ਨੂੰ ਸਿੱਧਾ ਕਰੋੜਾਂ ਦਾ ਫਾਇਦਾ ਹੋਣਾ ਸੀ।
ਉਨਾਂ ਦੱਸਿਆਕਿ ਇਹ ਟੈਂਡਰ ਡਿਪੋਜਟ ਵਰਕ ਦੇ ਹਨ ਅਤੇ ਪੇਮੇੇਂਟ ਜਲਦੀ ਕਰਕੇ ਸਰਕਾਰ ਨੂੰ ਚੂਨਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਪ ਆਗੂਆਂ ਮੁਤਾਬਿਕ ਇਨਾ ਟੈਂਡਰਾਂ ਨੂੰ 3 ਪਾਰਟ ਵਿਚ ਵੰਡ ਕੇ ਸਿਰਫ 3 ਵੱਡੇ ਠੇਕੇਦਾਰਾਂ ਨੂੰ ਹੀ ਅਲਾਟ ਕਰ ਦਿੱਤੇ ਗਏ। ਇਹ ਟੈਂਡਰ ਵਾਰਡ ਨੰਬਰ 31,32,43,44,46,50,51 ਪਾਰਟ ਸੀ ਬਣਾ ਕੇ ਕਰੀਬ 4 ਕਰੋੜ, ਵਾਰਡ ਨੰਬਰ 1, 27, 52 ਤੋਂ 60 ਤੱਕ ਪਾਰਟ ਏ ਬਣਾ ਕੇ 3.89 ਕਰੋੜ, ਜਦਕਿ ਵਾਰਡ ਨੰਬਰ 33 ਤੋਂ 42 ਤੇ 47 ਤੋਂ 49 ਤੱਕ ਪਾਰਟ ਸੀ ਬਣਾ ਕੇ 3.82 ਕਰੋੜ ਦੇ ਟੈਂਡਰ ਮੰਗੇ ਗਏ ਸਨ। ਉਨਾ ਵਿਜੀਲੈਂਸ ਵਿਭਾਗ ਤੋਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਕੰਮ ਸੁਰੂ ਨਾ ਕਰਾਉਣ ਲਈ ਵੀ ਅਪੀਲ ਕੀਤੀ। ਗੋਗੀਆ ਨੈ ਕਿਹਾ ਕਿ ਅਸੀਂ ਇਨਾ ਟੈਂਡਰਾਂ ਸਬੰਧੀ 3 2ਵਾਰ ਆਰਟੀਆਈ ਵੀ ਪਾ ਚੁੱਕੇ ਹਾਂ, ਪਰ ਹਰ ਵਾਰ ਕੋਈ ਨਵਾਂ ਬਹਾਨਾ ਬਣਾ ਕੇ ਕਾਪੀ ਵਾਪਿਸ ਕਰ ਦਿੱਤੀ ਜਾਂਦੀ ਹੈ। ਇਸ ਦੋਰਾਨ ਰਾਜਿੰਦਰ ਮੋਹਨ, ਰਾਜਵੀਰ ਸਿੰਘ, ਜਸਵਿੰਦਰ ਸਿੰਘ ਰਿੰਪਾ, ਸੁਸੀਲ ਮਿੱਡਾ (ਸਾਰੇ ਬਲਾਕ ਪ੍ਰਧਾਨ), ਸਿਮਰਨਪ੍ਰੀਤ ਸਿੰਘ ਯੂਥ ਆਗੂ, ਜੀਐਸ ਉਬਰਾਏ, ਅਨਿਲ ਮਹਿਰਾ, ਲੱਕੀ ਲਹਿਰ, ਭੁਪਿੰਦਰ ਮਚਾਲ ਅਤੇ ਰਾਜੇਸ ਆਦਿ ਸਾਮਿਲ ਸਨ।

