ਗੈਸ ਏਜੇਂਸੀਆ ਵਿੱਚ ਕੰਮ ਕਰਦੇ ਕਿਰਤੀਆਂ ਵਲੋਂ ਵਿਧਾਇਕ ਅਜੀਤਪਾਲ ਕੋਹਲੀ ਨੂੰ ਦਿੱਤਾ ਮੰਗ ਪੱਤਰ
ਵਿਧਾਇਕ ਅਜੀਤਪਾਲ ਕੋਹਲੀ ਨੇ ਮੰਗਾ ਸਬੰਧੀ ਸਰਕਾਰ ਨਾਲ ਮਸ਼ਵਰਾ ਕਰਨ ਦਾ ਦਿੱਤਾ ਭਰੋਸਾ
ਪਟਿਆਲਾ, 13 ਮਈ -(ਮਧੂਸਾਰ ਬਿਊਰੋ) – ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਅੱਜ ਇੱਥੇ ਗੈਸ ਏਜੰਸੀ ਵਰਕਰਜ ਯੂਨੀਅਨ ਇਫਟੂ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਤੇ ਸਕੱਤਰ ਸੁਰਜੀਤ ਸਿੰਘ ਸੁਨਿਆਰਹੇੜੀ ਦੀ ਅਗਵਾਈ ਹੇਠ ਗੈਸ ਏਜੰਸੀਆਂ ਦੇ ਕਿਰਤੀਆਂ ਦੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਮੰਗਾਂ ਸੁਣਨ ਤੋਂ ਬਾਅਦ ਵਿਧਾਇਕ ਕੋਹਲੀ ਨੇ ਕਿਹਾ ਕਿ ਉਨ੍ਹਾਂ ਦਾ ਮੰਗ ਪੱਤਰ ਸਰਕਾਰ ਤੱਕ ਪਹੁੰਚ ਕਰਕੇ ਸਰਕਾਰ ਪੱਧਰ ਤੱਕ ਗੱਲਬਾਤ ਕੀਤੀ ਜਾਵੇਗੀ ਅਤੇ ਮੰਗ ਹੱਲ ਕਰਾਉਣ ਦੀ ਕੋਸ਼ਿਸ਼ ਹੋਏਗੀ।ਇਸ ਮੰਗ ਪੱਤਰ ਰਾਹੀਂ ਯੂਨੀਅਨ ਆਗੂਆਂ ਨੇ ਕਿਰਤੀਆਂ ਦੀ ਮੰਗਾਂ ਨੂੰ ਲਾਗੂ ਕਰਨ ਲਈ ਬੇਨਤੀ ਕੀਤੀ। ਆਗੂਆਂ ਨੇ ਕਿਹਾ ਕਿ ਅਜੇ ਤੱਕ ਇਨ੍ਹਾਂ ਮੰਗ ਉਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਕਿਰਤੀਆਂ ਵਲੋਂ ਡਲਿਵਰੀ ਬੁਆਏ,ਲੇਬਰ ਅਤੇ ਹੋਰ ਮੁਲਾਜਮਾਂ ਨੂੰ ਬੀਮਾ ਪੈਲਿਸੀ ਅਧੀਨ ਕਰਨ ਸਬੰਧੀ ਯੂਨੀਅਨ ਮੰਗ ਕੀਤੀ ਗਈ ਕਿ ਗੈਸ ਏਜੰਸੀ ਵਿੱਚ ਕੰਮ ਕਰ ਰਹੇ ਕਾਮਿਆਂ ਵਲੋਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਪੰਜਾਬ ਸਰਕਾਰ , ਗੈਸ ਏਜੰਸੀਆਂ ਅਤੇ ਗੈਸ ਏਜੰਸੀ ਡਿਸਟਰੀਬਿਊਟਰਾਂ ਵਲੋਂ ਕਾਮਿਆ ਦਾ ਬੀਮਾ ਨਹੀਂ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ ਕੰਵਿਡ -19 ਦੌਰਾਨ ਕਈ ਗੈਸ ਸਬੰਧਤ ਕਾਮੇ ਸੰਕਰਮਿਤ ਹੋਏ ਅਤੇ ਕਾਮਿਆਂ ਦੀ ਮੌਤ ਹੋ ਜਾਨ ਦੀ ਸੂਰਤ ਵਿੱਚ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ , ਗੈਸ ਏਜੰਸੀਆਂ ਅਤੇ ਗੈਸ ਏਜੰਸੀ ਡਿਸਟਰੀਬਿਊਟਰਾ ਵੱਲੋਂ ਕੋਈ ਲਾਭ ਨਹੀਂ ਦਿੱਤਾ ਗਿਆ । ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਗੈਸ ਕਾਮਿਆਂ ਦਾ ਬੀਮਾ ਕੀਤਾ ਜਾਣਾ ਲਾਜ਼ਮੀ ਕੀਤਾ ਜਾਵੇ।
ਇਸ ਤੋਂ ਇਲਾਵਾ ਡਲਿਵਰੀ ਦੇਣ ਵਾਲੇ ਕਾਮਿਆ ਤੇ ਹੋਰ ਮੁਲਾਜ਼ਮਾਂ ਦੀਆ ਘੱਟੋ ਘੱਟ ਉਜਰਤਾਂ ਮੁਤਾਬਿਕ ਬਣਦੀ ਤਨਖਾਹ ਕਿਰਤੀਆਂ ਦੀ ਸਰਵਿਸ ਮੁਤਾਬਿਕ ਕਿਰਤੀਆਂ ਦੇ ਬੈਂਕ ਖਾਤੇ ਵਿੱਚ ਅਦਾ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਦੇ ਨੋਟਿਫਿਕੇਸ਼ਨ ਮਿਤੀ 15.11.2012 ਨੂੰ ਤੁਰੰਤ ਲਾਗੂ ਕਰਕੇ ਕਿਰਤੀਆਂ ਨੂੰ ਬਣਦਾ ਏਰੀਅਰ ਸਮੇਤ ਵਿਆਜ 15 ਦਿਨਾਂ ਦੇ ਅੰਦਰ -2 ਅਦਾ ਕੀਤਾ ਜਾਵੇ। ਬੋਨਸ , ਛੁੱਟੀ ਅਤੇ ਕਿਰਤ ਕਾਨੂੰਨ ਮੁਤਾਬਿਕ ਬਣਦੇ ਲਾਭ ਸਬੰਧੀ ਯੂਨੀਅਨ ਮੰਗ ਕਰਦੀ ਹੈ ਕਿ ਗੈਸ ਏਜੇਂਸੀ ਵਿੱਚ ਕੰਮ ਕਰਦੇ ਸਾਰੇ ਕਿਰਤੀਆਂ ਨੂੰ ਸਲਾਨਾ ਬੋਨਸ ਘੱਟੋ ਘੱਟ 20 % ਤੁਰੰਤ ਅਦਾ ਕੀਤਾ ਜਾਵੇ ਅਤੇ ਕਿਰਤ ਕਾਨੂੰਨਾ ਮੁਤਾਬਿਕ 7 ਬਿਮਾਰੀ ਦੀ ਛੁੱਟੀ , 15 ਕੈਜੁਅਲ ਛੁੱਟੀ , ਮਹੀਨੇ ਵਿੱਚ 4 ਹਫਤਾਵਰੀ ਛੁੱਟੀ ਦਿੱਤੀ ਜਾਵੇ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਕੀਤੀ ਜਾਂਦੀ ਛੁੱਟੀ ਵਾਲੇ ਦਿਨ ਕੰਮ ਕਰਨ ਵਾਲੇ ਕਾਮੇ ਨੂੰ ਬਣਦੀ ਤਨਖਾਹ ਦਾ ਦੁਗਣਾ ਤਨਖਾਹ ਅਦਾ ਕੀਤੀ ਜਾਵੇ ਅਤੇ ਕਿਰਤ ਕਾਨੂੰਨਾ ਮੁਤਾਬਿਕ ਹਾਜ਼ਰੀ ਰਜਿਸਟਰ , ਤਨਖਾਹ ਰਜਿਸਟਰ , ਓਵਰਟਾਇਮ ਰਜਿਸਟਰ , ਛੁੱਟੀ ਰਜਿਸਟਰ , ਈਪੀਅੇੈਫ ਤੇ ਈ.ਅੇੈਸ.ਆਈ.ਰਜਿਸਟਰ ਲਗਵਾਇਆ ਜਾਵੇ ਅਤੇ ਕਿਰਤੀਆਂ ਨੂੰ ਸ਼ਨਾਖਤੀ ਕਾਰਡ ਮੈਨੇਜਮੈਂਟ ਵਲੋਂ ਜਾਰੀ ਕਰਵਾਇਆ ਜਾਵੇ। ਕੰਮ ਕਰਦੇ ਸਾਰੇ ਕਿਰਤੀਆਂ ਨੂੰ ਸਲਾਨਾ ਵਰਦੀ ਜੋ ਕਿ ਸੀਜਨ ਮੁਤਾਬਿਕ ਦੋ ਵਰਦੀ ਪ੍ਰਤੀ ਸੀਜਨਲ ਵਰਦੀ , ਜੁੱਤੇ , ਪੱਗਾਂ , ਜੁਰਾਬਾਂ , ਜੈਕਟਾਂ ਅਤੇ ਰੇਨਕੋਟ 15 ਦਿਨਾਂ ਦੇ ਅੰਦਰ -2 ਦਿੱਤੀ ਜਾਵੇ । ਸਿਲੰਡਰ ਡਲੀਵਰੀ ਕਰਨ ਲਈ ਟਰਾਂਸਪੋਰਟ / ਰੇਹੜੀ ਗੈਸ ਏਜੇਂਸੀ ਵਲੋਂ ਮੁਹਈਆ ਕਰਵਾਈ ਜਾਵੇ।ਰੇਹੜੀ ਦੀ ਮੁੱਰਮਤ , ਤੇਲ ਗੈਸ ਏਜੇਂਸੀ ਵਲੋਂ ਮੁਹਈਆ ਕਾਰਵਾਈਆ ਜਾਵੇ । ਇਸ ਲਈ ਯੂਨੀਅਨ ਦੀ ਮੰਗਾਂ ਤੇ ਵਿਚਾਰ ਕਰਕੇ ਕਿਰਤੀਆਂ ਨੂੰ ਬਣਦੇ ਲਾਭ ਦਿਵਾਏ ਜਾਣ।ਇਸ ਮੌਕੇ ਗੁਰਜੰਟ ਸਿੰਘ ਕਰਮਜੀਤ ਸਿੰਘ ਸਤਪਾਲ ਸਿੰਘ,ਜਸਵੀਰ ਸਿੰਘ ਕੇੈਸ਼ੀਅਰ,ਬਲਜਿੰਦਰ ਸਿੰਘ,ਜਸਵਿੰਦਰ ਜੱਸੀ,ਧੀਰਜ ਕੁਮਾਰ,ਸ਼ਾਮਧਰ ਮਿਸਰਾ ਮਨਜੀਤ ਸਿੰਘ,ਪ੍ਰਗਟ ਸਿੰਘ,ਸਤਗੁਰ ਸਿੰਘ ਆਦਿ ਹਾਜ਼ਰ ਸਨ।

