ਪੰਜਾਬਪਟਿਆਲਾ

ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਵਿੱਚ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ: ਪੀ.ਐਸ.ਪੀ.ਸੀ.ਐਲ

ਪਟਿਆਲਾ 13 ਮਈ (ਮਧੂਸਾਰ ਬਿਊਰੋ) , ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਲਿਮਟਿਡ ਦੇ ਬੁਲਾਰੇ ਨੇ ਦੱਸਿਆ ਕਿ ਗਰਮੀ ਵਧਣ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋਇਆ ਹੈ।।ਬੁਲਾਰੇ ਨੇ ਦੱਸਿਆਂ ਕਿ ਪਿਛਲੇ ਸਾਲ 10 ਮਈ 2021 ਨੂੰ 6640 ਮੈਗਾਵਾਟ ਬਿਜਲੀ ਦੀ ਸਿਖਰ ਮੰਗ ਸੀ, ਜਿਹੜੀ ਕਿ 10 ਮਈ 2022 ਨੂੰ ਬਿਜਲੀ ਦੀ ਮੰਗ 10401 ਮੈਗਾਵਾਟ ਸੀ ਜ਼ੋ ਕਿ 57# ਵੱਧ ਸੀ। ਇਸ ਤਰਾਂ 11 ਮਈ 2021 ਨੂੰ ਬਿਜਲੀ ਦੀ ਸਿਖਰ ਮੰਗ 6545 ਮੈਗਾਵਾਟ ਦੇ ਮੁਕਾਬਲੇ 12 ਮਈ 2022 ਨੂੰ 10063 ਮੈਗਾਵਾਟ ਸੀ ਜ਼ੋ ਕਿ 54# ਵੱਧ ਸੀ ਅਤੇ ਇਸ ਤੋ ਇਲਾਵਾ 12 ਮਈ 2021 ਨੂੰ ਬਿਜਲੀ ਦੀ ਸਿਖਰ ਮੰਗ 6374 ਮੈਗਾਵਾਟ ਦੇ ਮੁਕਾਬਲੇ 12 ਮਈ, 2022 ਨੂੰ 10495 ਮੈਗਾਵਾਟ ਸੀ ਜ਼ੋ ਕਿ 65# ਵੱਧ ਹੈ।

ਇਸ ਤੋ ਇਲਾਵਾ ਬੁਲਾਰੇ ਨੇ ਦੱਸਿਆਂ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 1 ਤੋ 12 ਮਈ, 2021 ਦਰਮਿਆਨ 1762 ਲੱਖ ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ ਜਦੋ ਕਿ 1 ਤੋ 12 ਮਈ 2022 ਦਰਮਿਆਨ 2483 ਲੱਖ ਮਿਲੀਅਨ ਯੂਨਿਟ ਬਿਜਲੀ ਸਪਲਾਈ ਕੀਤੀ ਗਈ। ਬੁਲਾਰੇ ਨੇ ਦੱਸਿਆਂ ਕਿ ਪਿਛਲੇ ਸਾਲ 2021 ਦੇ ਮਈ 2022 ਵਿੱਚ ਘਰੈਲੂ ਸਪਲਾਈ ਵਿੱਚ 60—70 # ਦਾ ਵਾਧਾ,ਵਪਾਰਕ ਸਪਲਾਈ ਵਿੱਚ 55—65# ਦਾ ਵਾਧਾ ਅਤੇ ਦਿਹਾਤੀ ਖੇਤਰ ਵਿੱਚ 30 ਤੋ 35# ਦਾ ਵਾਧਾ ਅਤੇ ਖੇਤੀਬਾੜੀ 25 ਤੋ 35# ਦਾ ਵਾਧਾ ਅਤੇ ਸਨਅਤੀ ਖੇਤਰ ਵਿੱਚ 5 ਤੋ 11# ਦਾ ਵਾਧਾ ਦਰਜ਼ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਸਪਲਾਈ ਦੀ ਮੰਗ ਪੁਰੀ ਕੀਤੀ ਹੈ ਜਦੋ ਕਿ ਥਰਮਲ ਪਲਾਟਾਂ ਵਿੱਚ ਕੋਲੇ ਦਾ ਸਟਾਕ ਘੱਟ ਸੀ।ਕਾਰਪੋਰੇਸ਼ਨ ਇਹ ਵੀ ਯਤਨ ਕਰ ਰਿਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਥਰਮਲ ਪਲਾਟਾਂ ਵਿੱਚ ਕੋਲੇ ਦੀ ਸਪਲਾਈ ਘੱਟ ਨਾ ਹੋਵੇ। ਸਾਰੇ ਦੇਸ਼ ਵਿੱਚ ਕੋਲੇ ਦੀ ਕਮੀ ਹੋਣ ਕਾਰਨ ਅਤੇ ਬਿਜਲੀ ਦੀ ਮੰਗ ਬਹੁਤ ਜਿਆਂਦਾ ਵਧਣ ਕਾਰਨ ਕਾਰਪੋਰੇਸ਼ਨ ਆਪਣੇ ਵੱਡਮੁੱਲੇ ਖਪਤਕਾਰਾਂ ਨੂੰ ਅਪੀਲ ਕਰਦਾ ਹੈ ਕਿ ਬਿਜਲੀ ਦੀ ਵਰਤੋ ਸੰਜਮ ਨਾਲ ਕੀਤੀ ਜਾਵੇ।ਬੁਲਾਰੇ ਨੇ ਕਿਹਾ ਕਿ ਬਿਨ੍ਹਾਂ ਲੋੜ ਤੋ ਬਿਜਲੀ ਦੇ ਯੰਤਰ ਬੰਦ ਰੱਖੇ ਜਾਣ। ਕਾਰਪੋਰੇਸ਼ਨ ਨੇ ਅਪੀਲ ਕੀਤੀ ਕਿ ਏ ਸੀ ਦਾ ਤਾਪਮਾਨ 26 ਡਿਗਰੀ ਤੇ ਰੱਖਿਆਂ ਜਾਵੇ। ਬੁਲਾਰੇ ਨੇ ਅਪੀਲ ਕੀਤੀ ਕਿ ਮੋਟਰਾਂ ਅਤੇ ਉਦਯੋਗਿਕ ਇਕਾਈਆਂ ਤੇ ਸੰਟ ਕੰਪੇਸ਼ਟਰ ਪੁਰੀ ਸਮਰੱਥਾ ਦੇ ਲਾਏ ਜਾਣ।

ਬਿਜਲੀ ਚੋਰੀ ਨਾਲ ਵੰਡ ਘਾਟਿਆਂ ਦੇ ਨੁਕਸਾਨ ਨਾਲ ਬਿਜਲੀ ਰੈਟਾਂ ਵਿੱਚ ਵਾਧਾ ਅਤੇ ਇਸ ਦਾ ਸਿੱਧਾ ਪ੍ਰਭਾਵ ਇਮਾਨਦਾਰ ਖਪਤਕਾਰਾਂ ਤੇ ਪੈਦਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਪਣੇ ਵੱਡਮੁੱਲੇ ਖਪਤਕਾਰਾਂ/// ਐਨ.ਜੀ.ਉਜੀਸ਼ /ਸੁਚਨਾਂਕਾਰ ਨੂੰ ਅਪੀਲ ਕਰਦਾਂ ਹੈ ਕਿ ਪੰਜਾਬ ਵਿੱਚ ਬਿਜਲੀ ਚੋਰੀ ਦੀ ਲਾਹਨਤ ਨੂੰ ਰੋਕਣ ਵਿੱਚ ਬਿਜਲੀ ਚੋਰੀ ਸਬੰਧੀ ਸੁਚਨਾਂ ਕਾਰਪੋਰੇਸ਼ਨ ਨੂੰ ਦੇਣ ਵੱਡਮੁੱਲੇ ਖਪਤਕਾਰਾਂ/// ਐਨ.ਜੀ.ਉਜੀਸ਼ /ਸੁਚਨਾਂਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੇਠ ਲਿਖੇ ਟੈਲੀਫੋਨ ਨੰਬਰਾਂ ਤੇ ਲੋਕਸ਼ਨ ਅਤੇ ਲੈਡ ਮਾਰਕ ਸਬੰਧੀ ਸੂਚਨਾਂ ਦਿੱਤੀ ਜਾਵੇ

ਕੰਟਰੋਲ ਰੂਮ ਪਟਿਆਲਾ

96461-75770

ਕੇਵਲ ਵੱਟਸਐਪ ਸੰਦੇਸ਼

ਐਸ.ਈ,ਇਨਫੋਰਮੈਟ ਪਟਿਆਲਾ

96461-22205

ਵੱਟਸਐਪ ਸੰਦੇਸ਼ ਅਤੇ ਕਾਲ

ਐਸ.ਈ,ਇਨਫੋਰਮੈਟ ਜਲੰਧਰ

96461-18105

ਵੱਟਸਐਪ ਸੰਦੇਸ਼ ਅਤੇ ਕਾਲ

ਐਸ.ਈ,ਇਨਫੋਰਮੈਟ ਬਠਿਡਾ

96461-08133

ਵੱਟਸਐਪ ਸੰਦੇਸ਼ ਅਤੇ ਕਾਲ

ਐਸ.ਈ,ਇਨਫੋਰਮੈਟ ਅਮ੍ਰਿੰਤਸਰ

96461-08134

ਵੱਟਸਐਪ ਸੰਦੇਸ਼ ਅਤੇ ਕਾਲ

ਮੁੱਖ,ਇੰਜ:ਇਨਫੋਰਸਮੈਟ ਪਟਿਆਲਾ

96461-18102

ਵੱਟਸਐਪ ਸੰਦੇਸ਼ ਅਤੇ ਕਾਲ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਸ਼ਵਾਸ ਦਿਵਾੳਦਾ ਹੈ ਕਿ ਬਿਜਲੀ ਚੋਰੀ ਸਬੰਧੀ ਸੂਚਨਾਂ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।ਕਾਰਪੋਰੇਸ਼ਨ ਪੰਜਾਬ ਦੇ ਕਿਸਾ਼ਨਾਂ ਨੂੰ ਅਪੀਲ ਕਰਦਾਂ ਹੈ ਕਿ ਉਹ ਪੰਜਾਬ ਸਰਕਾਰ ਵੱਲੋ ਝੋਨੇ ਦੀ ਲਵਾਈ ਲਈ ਜਾਰੀ ਕੀਤੀਆ ਹਦਾਇਤਾ ਅਨੁਸਾਰ ਝੋਨੇ ਦੀ ਬਿਜਾਈ ਕਰਨ ਤਾ ਜ਼ੋ ਆਉਣ ਵਾਲੇ ਝੋਨੇ ਦੇ ਸੀਜਨ ਦੋਰਾਨ ਖੇਤੀਬਾੜੀ ਪੰਪ ਸੈਟਾ ਨੂੰ ਸਮਾਬੱਧ ਸਪਲਾਈ ਦਿੱਤੀ ਜਾ ਸਕੇ।

Leave a Reply

Your email address will not be published. Required fields are marked *