ਪਟਿਆਲਾ

ਬਸੰਤ ਰਿਤੂ ਕਲੱਬ ਨੇ ਲਗਾਏ ਫੱਲਦਾਰ ਪੌਦੇ

ਪਟਿਆਲਾ (ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਦੇ ਸਹਿਯੋਗ ਨਾਲ ਫੋਕਲ ਪੁਆਇੰਟ ਵਿਖੇ ਗੁਰੂ ਕੇ ਬਾਗ ਵਿੱਚ ਫੱਲਦਾਰ ਪੌਦੇ ਲਗਾਏ ਗਏ। ਇਸ ਦੀ ਪ੍ਰਧਾਨਗੀ ਨਰੇਸ਼ ਸਿੰਗਲਾ ਨਾਲ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਫਕੀਰ ਚੰਦ ਸ਼ਰਮਾ ਰਿਟਾਇਰਡ ਖਜਾਨਾ ਅਫਸਰ ਨੇ ਸਿਰਕਤ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਦੱਸਿਆ ਕਿ ਅੰਬ ਦਾ ਪੌਦਾ ਲਗਾ ਕੇ ਵਣ ਮਹਾ ਉਤਸਵ ਦਾ ਉਦਘਾਟਨ ਕੀਤਾ ਅਤੇ ਕਲੱਬ ਵੱਲੋਂ ਅੰਬ, ਪਪੀਤੇ, ਅਨਾਰ, ਅਮਰੂਦ, ਆਵਲਾ ਅਤੇ ਬਿੱਲ ਦੇ ਪੌਦੇ ਲਗਾਏ ਗਏ।

ਕਲੱਬ ਵੱਲੋਂ ਇਸ ਗੁਰੂ ਕੇ ਬਾਗ ਵਿੱਚ ਲਗਭਗ 150 ਫੱਲਦਾਰ ਪੌਦੇ ਲਗਾਏ ਗਏ ਹਨ। ਕਲੱਬ ਦੇ ਸੰਸਥਾਪਕ ਇੰਜੀ: ਰਾਕੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਵਧੇਰੇ ਪੌਦੇ ਲਗਾਉਣ ਦੇ ਨਾਲ ਨਾਲ ਪਾਣੀ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਬਰਸਾਤੇ ਦੇ ਮੌਸਮ ਵਿੱਚ ਕਲੱਬ ਵੱਲੋਂ 25 ਪਿੰਡਾਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੇ ਫੱਲਦਾਰ ਪੌਦੇ ਲਗਾਏ ਜਾਂਦੇ ਹਨ ਅਤੇ ਉਹਨਾਂ ਪੋਦਿਆਂ ਨੂੰ ਸੀਚਣ ਦਾ ਕੰਮ ਕਿਸਾਨ ਵੀ ਖੁੱਦ ਕਰਦੇ ਹਨ ਅਤੇ ਕਲੱਬ ਵੱਲੋਂ ਇਹ ਮੁਹਿੰਮ ਪਿਛਲੇ 21 ਸਾਲਾਂ ਤੋਂ ਪਿੰਡ ਪਿੰਡ ਵਿੱਚ ਚਲਾਈ ਜਾ ਰਹੀ ਹੈ। ਇਸ ਪ੍ਰੋਗਰਾਮ ਵਿੱਚ ਸੁਨਿਲ ਕੁਮਾਰ, ਨਰੇਸ਼ ਗਾਂਧੀ, ਕਰਨੈਲ ਸਿੰਘ, ਪੁਰੀ ਸਾਹਿਬ, ਸੁਰਿੰਦਰ ਸਿੰਘ, ਜਗਦੀਪ ਸਿੰਘ ਆਦਿ ਮੈਂਬਰਾਂ ਨੇ ਭਾਗ ਲਿਆ।

Leave a Reply

Your email address will not be published. Required fields are marked *