ਗਿਆਨਦੀਪ ਮੰਚ ਵੱਲੋਂ ਦੋ ਪੁਸਤਕਾਂ ਲੋਕ ਅਰਪਣ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ:) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਹਰਦੇਵ ਸਿੰਘ ‘ਪ੍ਰੀਤ’ ਦੇ ਕਹਾਣੀ ਸੰਗੑਹਿ “ਮੁੱਦਾ ਖ਼ਤਮ” ਅਤੇ ਨਾਵਲ “ਤੇਰੇ ਭਾਣੇ” ਦੇ ਦੂਜੇ ਸੰਸਕਰਨ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਅਗਾਜ਼ ਸੁਰਿੰਦਰ ਕੌਰ ਵੱਲੋਂ ਗਾਇਨ ਕੀਤੇ ਪਾਵਨ ਸ਼ਬਦ ਨਾਲ ਹੋਇਆ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਲੇਖਕ ਦੀ ਸਿਰਜਣ ਪ੍ਰਕਿਰਿਆ ਅਤੇ ਪੁਸਤਕਾਂ ਬਾਰੇ ਸੰਖੇਪ ਜਾਣ ਪਛਾਣ ਕਰਵਾਈ। ਮੰਚ ਦੇ ਪ੍ਰਧਾਨ ਡਾ. ਜੀ.ਐਸ. ਆਨੰਦ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਮਾਗਮ ਵਿੱਚ ਹਾਜ਼ਰ ਸ਼ਖਸੀਅਤਾਂ ਨੂੰ “ਜੀ ਆਇਆਂ” ਆਖਿਆ। ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਸ੍ਰ. ਸੁਖਦੇਵ ਸਿੰਘ ਸ਼ਾਂਤ ਨੇ ਦੋਹਰੀ ਭੂਮਿਕਾ ਨਿਭਾਉਂਦਿਆ ਪੁਸਤਕ “ਮੁੱਦਾ ਖਤਮ” ‘ਤੇ ਭਾਵਪੂਰਤ ਪੇਪਰ ਪੜਿਆ। ਪੁਸਤਕਾਂ ਪ੍ਰਤੀ ਲੋਕਾਂ ਦੇ ਖੁਰਦੇ ਜਾ ਰਹੇ ਮੋਹ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜਿਹੜੇ ਲੋਕ ਲਾਇਬ੍ਰੇਰੀ ਦੇ ਸਾਹਿਤਕ ਵਿਰਸੇ ਨੂੰ ਖਾ ਜਾਂਦੇ ਹਨ ਅਸਲ ਵਿੱਚ ਉਹ ਸਮਾਜ ਦੇ ਕੀੜੇ ਹੁੰਦੇ ਹਨ।

ਪੇਪਰ ਤੇ ਹਾਜ਼ਰ ਵਿਦਵਾਨਾਂ ਵਲੋਂ ਉਸਾਰੂ ਬਹਿਸ ਅਤੇ ਚਰਚਾ ਕੀਤੀ ਗਈ। ਡਾ. ਮੀਤ ਖੱਟੜਾ ਨੇ ਕਿਹਾ ਕਿ ਲੇਖਕ ਨੇ ਆਪਣੀ ਪੁਸਤਕ “ਮੁੱਦਾ ਖਤਮ” ਵਿੱਚ ਜਾਤਪਾਤੀ ਪਾੜੇ ਦੇ ਸੰਕਟ ਨੂੰ ਮੇਟਣ ਦਾ ਅਹਿਦ ਲੈਂਦਿਆਂ ਸੁਨੇਹਾ ਦਿੱਤਾ ਹੈ ਕਿ ਬੱਚਿਆਂ ਦੇ ਕੋਮਲਭਾਵੀ ਮਨਾਂ ‘ਤੇ ਨਫਰਤਾਂ ਦੇ ਕੰਡੇ ਨਹੀਂ ਬੀਜਣੇ ਚਾਹੀਦੇ। ਪੁਆਧੀ ਲੇਖਕ ਡਾ. ਗੁਰਮੀਤ ਸਿੰਘ ਬੈਦਵਾਣ ਦਾ ਕਥਨ ਸੀ ਕਿ ਸਮਾਜ ਦੀਆਂ ਵਿਅਕਤੀਗਤ ਚੋਭਾਂ ਹੀ ਲੇਖਕ ਦੇ ਅੰਦਰੋਂ ਸੁਲਘਦੀਆਂ ਹੋਈਆਂ ਰਚਨਾਵਾਂ ਬਣ ਕੇ ਬਾਹਰ ਨਿਕਲਦੀਆਂ ਹਨ। ਦੋਨਾਂ ਪੁਸਤਕਾਂ ਦੀ ਵਿਚਾਰ ਚਰਚਾ ਵਿੱਚ ਉਪਰੋਕਤ ਤੋਂ ਇਲਾਵਾ, ਦਰਸ਼ਨ ਸਿੰਘ ਬਨੂੜ, ਸੁਖਦੇਵ ਸਿੰਘ ਢੀਂਡਸਾ, ਬੱਚੀ ਇਮਾਨਪ੍ਰੀਤ ਕੌਰ ਸਮੇਤ ਨਰੇਸ਼ ਕੁਮਾਰੀ ਨਿਊਜੀਲੈਂਡ, ਕੁਲਵੰਤ ਸਿੰਘ ਨਾਰੀਕੇ ਅਤੇ ਕੁਲਵੰਤ ਸੈਦੋਕੇ ਨੇ ਵੀ ਹਿੱਸਾ ਲਿਆ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿਚੋਂ ਗੁਰਚਰਨ ਪੱਬਾਰਾਲੀ, ਹਰੀਦੱਤ ਹਬੀਬ ਗੁਰਦਰਸ਼ਨ ਸਿੰਘ ਗੁੁਸੀਲ, ਬਚਨ ਸਿੰਘ ਗੁੁਰਮ, ਚੰਨ ਪਟਿਆਲਵੀ, ਚਰਨ ਪੁਆਧੀ, ਸਤੀਸ਼ ਵਿਦਰੋਹੀ, ਜਸਵੀਰ ਚੋਟੀਆਂ ਮੱਖਣ ਸਿੰਘ ਸੇਖੂਵਾਸ ਬਲਵਿੰਦਰ ਸਿੰਘ ਰਾਜ਼, ਦਰਸ਼ਨ ਸਿੰਘ ਪਸਿਆਣਾ, ਗੁਰਪ੍ਰੀਤ ਮੀਤ, ਤੇਜਿੰਦਰ ਅਨਜਾਣਾ, ਹਰਦੀਪ ਕੌਰ ਜੱਸੋਵਾਲ, ਨਰਸਿੰਗ ਤਨਹਾ, ਜਗਜੀਤ ਸਿੰਘ ਸਾਹਨੀ, ਜੱਗਾ ਰੰਗੂਵਾਲ, ਬਲਬੀਰ ਸਿੰਘ ਦਿਲਦਾਰ, ਇੰਜ: ਸਤਨਾਮ ਸਿੰਘ ਮੱਟੂ, ਕਿਰਪਾਲ ਮੂਣਕ, ਲਖਵਿੰਦਰ ਸਿੰਘ ਕਕਰਾਲਾ, ਪ੍ਰੇਮ ਮੌਲਵੀਵਾਲਾ, ਧੰਨਾ ਸਿੰਘ ਖਰੌੜ, ਬਜਿੰਦਰ ਠਾਕੁਰ, ਹਰੀਸ਼ ਪਟਿਆਲਵੀ, ਸਰਬਜੀਤ ਕੌਰ ਸਮਾਣਾ, ਹੰਸ ਕਲੇਰ, ਸੁਖਮਨੀ ਕੌਰ, ਦੇਵ ਸ਼ਰਮਾ ਅਤੇ ਸਨੇਹਦੀਪ ਕੌਰ ਸਮੇਤ ਸੌ ਤੋਂ ਜਿਆਦਾ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਫੋਟੋਗ੍ਰਾਫੀ ਸੈਸ਼ਨ ਮੰਚ ਦੇ ਪੀ.ਆਰ.ਓ. ਜੋਗਾ ਸਿੰਘ ਧਨੌਲਾ ਵੱਲੋਂ ਬਾਖੂਬੀ ਸ਼ੂਟ ਕੀਤਾ ਗਿਆ।

