ਰਾਸ਼ਟਰੀ ਜਯੋਤੀ ਕਲਾ ਮੰਚ ਦੀ 25ਵੀਂ ਸਿਲਵਰ ਜੁਬਲੀ ਬੜੀ ਧੂਮ ਧਾਮ ਨਾਲ ਮਨਾਈ ਗਈ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰਾਸ਼ਟਰੀ ਜਯੋਤੀ ਕਲਾ ਮੰਚ ਦੀ 25ਵੀਂ ਸਿਲਵਰ ਜੁਬਲੀ ਬੜੀ ਧੂਮ ਧਾਮ ਨਾਲ ਭਾਸ਼ਾ ਵਿਭਾਗ ਦੇ ਹਾਲ ਵਿੱਚ ਮਨਾਈ ਗਈ। ਇਹ ਪ੍ਰੋਗਰਾਮ ਇੰਜੀ: ਨਰਿੰਦਰ ਸਿੰਘ ਪ੍ਰਧਾਨ ਅਤੇ ਇੰਜੀ: ਹਰਬੰਸ ਸਿੰਘ ਕੁਲਾਰ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਡਾ. ਬਲਬੀਰ ਸਿੰਘ ਐਮ.ਐਲ.ਏ. ਹਲਕਾ ਪਟਿਆਲਾ ਦਿਹਾਤੀ ਪਹੁੰਚੇ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਵਿਕਾਸ ਸਭਰਵਾਲ ਏ.ਆਈ.ਜੀ. ਪੰਜਾਬ ਪੁਲਿਸ ਸਨ।

ਜਿਨ੍ਹਾਂ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ ਕੀਤਾ। ਏ.ਆਈ.ਜੀ. ਵਿਕਾਸ ਸਭਰਵਾਲ ਨੇ ਮੰਚ ਦੀ ਤਾਰੀਫ ਕਰਦਿਆ ਕਿਹਾ ਕਿ ਮੈਂ ਮੰਚ ਨੂੰ ਸਥਾਪਨਾ ਦਿਵਸ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਜਿਸ ਸਮਾਜ ਸੇਵਾ ਪ੍ਰਤੀ ਇਹ ਮੰਚ ਕੰਮ ਕਰ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਹੁਤ ਵਧੀਆ ਉਪਰਾਲਾ ਇਸ ਮੰਚ ਵਲੋਂ ਕੀਤਾ ਜਾਂਦਾ ਹੈ। ਜਿਸ ਵਿੱਚ ਜਰੂਰਤਮੰਦਾਂ ਦੀ ਮਦਦ ਕੀਤੀ ਜਾਦੀ ਹੈ ਅਤੇ ਇਸ ਸੰਸਥਾ ਦਾ ਨਾਮ ਬਹੁਤ ਉੱਚਾ ਹੈ।

ਇਸ ਮੌਕੇ ਤੇ ਫਾਊਂਡਰ ਚੇਅਰਮੈਨ ਅੰਮ੍ਰਿਤਬੀਰ ਸਿੰਘ ਗੁਲਾਟੀ, ਐਸ.ਆਰ.ਪਾਸੀ, ਤ੍ਰਿਭਵਨ ਗੁਪਤਾ, ਇੰਜੀ: ਸੰਜੇ ਜਿੰਦਲ, ਡਾ. ਸਵਰਾਜ ਸਿੰਘ, ਸੁੰਦਰ ਲਾਲ ਸਿੰਗਲਾ, ਜਗਦੀਪ ਸਿੰਘ ਜੱਗਾ, ਨਰਿੰਦਰ ਮਿੱਤਲ ਚੇਅਰਮੈਨ, ਅਨਿਤਾ ਗੁਪਤਾ, ਡਾ. ਸਤਿਆਪਾਲ ਸਿੰਘ ਸਲੂਜਾ, ਨਵਲ ਕਿਸ਼ੋਰ, ਸੰਜੀਵ ਗੁਪਤਾ, ਸੇਠ ਸ਼ਾਮ ਲਾਲ ਨਵਯੁੱਗ, ਗੁਰਵਿੰਦਰ ਕੌਰ, ਅਜੇ ਗੋਇਲ, ਰਾਜ ਕੁਮਾਰ ਕਾਂਸਲ, ਚਾਰਵੀ ਠਾਕੁਰ (ਐਸਟਰੋਲਜਰ), ਰਮਾ ਪੁਰੀ, ਪ੍ਰਦੀਪ ਕੁਮਾਰ, ਵਿਲੀਅਮ, ਪਿੰਕੀ, ਸੰਜੇ ਕੁਮਾਰ, ਰਾਮ ਸ਼ਰਨ, ਸ਼ਾਮਲ ਹੋਏ। ਇਸ ਮੌਕੇ ਤੇ ਰਾਸ਼ਟਰੀ ਜਯੋਤੀ ਕਲਾਮੰਚ ਦੇ ਕਲਾਕਾਰ ਪ੍ਰੋਫੈਸਰ ਪ੍ਰਗਟ ਸਿੰਘ, ਕਮਲਦੀਪ ਸਿੰਘ ਗਿੱਲ, ਮਮਤਾ ਯਾਦਵ, ਅਮਨਦੀਪ ਕੌਰ, ਰੀਆ ਮਹਿਰਾ ਅਤੇ ਹੋਰ ਛੋਟੇ ਛੋਟੇ ਬੱਚਿਆਂ ਨੇ ਆਪਣੇ ਕਲਾ ਦੇ ਜੋਹਰ ਦਿਖਾਏ। ਜਿਸ ਵਿੱਚ ਨਿਰਿਤ ਅਤੇ ਗੀਤ ਸੰਗੀਤ ਦਾ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਮਾ ਦੀ ਮੰਚ ਸੰਚਾਲਣਾ ਡਾ. ਧਰਮਿੰਦਰ ਸੰਧੂ ਨੇ ਬਹੁਤ ਸ਼ਾਨਦਾਰ ਢੰਗ ਨਾਲ ਨਿਭਾਈ। ਅੰਤ ਵਿੱਚ ਆਏ ਹੋਏ ਸਾਰੇ ਨਵੇਂ ਪੁਰਾਣੇ ਮੈਂਬਰਾਂ ਨੂੰ ਮਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਖਾਣੇ ਦਾ ਵੀ ਉਚਿਤ ਪ੍ਰਬੰਧ ਕੀਤਾ ਗਿਆ।

