ਅੰਮ੍ਰਿਤਸਰ

ਤੁਹਾਡਾ ਰਵੱਈਆ, ਤੁਹਾਡੀ ਜਿੱਤ ਵਿਸ਼ੇ ਸਬੰਧੀ ਕਰਵਾਇਆ ਵੈਬੀਨਾਰ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਫੈਸਬੁਕ ਤੇ ਲਾਈਵ ਵੈਬੀਨਾਰ ਲਗਾਇਆ ਗਿਆ। ਜਿਸ ਵਿੱਚ 200 ਵਿਦਿਆਰਥੀਆਂ ਨੇ ਭਾਗ ਲਿਆ। ਵੈਬੀਨਾਰ ਵਿੱਚ ਵਿਦਿਆਰਥੀਆਂ ਨੂੰ ਮਿਸ ਰਿਤੂ ਸਿੰਗਲ ਲਾਈਫ ਕੋਚ ਵੱਲੋ ਤੁਹਾਡਾ ਰਵੱਈਆ, ਤੁਹਾਡੀ ਜਿੱਤ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਦਾ ਇਸ ਵੈਬੀਨਾਰ ਵਿੱਚ ਕਾਫੀ ਉਤਸਾਹ ਦੇਖਿਆ ਗਿਆ।

ਇਸ ਵੈਬੀਨਾਰ ਤੋਂ ਬਾਅਦ ਵਿਦਿਆਰਥੀਆਂ ਨਾਲ ਸਵਾਲਾ-ਜਵਾਬਾ ਦਾ ਵੀ ਇੱਕ ਸੈਸ਼ਨ ਰੱਖਿਆ ਗਿਆ, ਜਿਸ ਵਿੱਚ ਪ੍ਰਾਰਥੀਆਂ ਨੇ ਆਪਣੇ ਸਵਾਲ ਲਾਈਫ ਕੋਚ ਨੂੰ ਪੁੱਛੇ, ਜਿਨ੍ਹਾਂ ਦਾ ਕੋਚ ਵੱਲੋਂ ਤਸੱਲੀ ਬਖਸ਼ ਜਵਾਬ ਦਿੱਤੇ ਗਏ। ਅੰਤ ਵਿੱਚ ਵਿਦਿਆਰਥੀਆਂ ਵੱਲੋਂ ਵੀ ਇਸ ਤਰ੍ਹਾਂ ਦੇ ਵੈਬੀਨਾਰ ਲਗਾਉਣ ਦੀ ਮੰਗ ਕੀਤੀ ਗਈ। ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਸਮੇਂ ਸਮੇਂ ਤੇ ਅਲਗ-ਅਲਗ ਵਿਸ਼ਿਆ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਚਾਹਵਾਨ ਪ੍ਰਾਰਥੀ ਵੈਬੀਨਾਰ ਵਿੱਚ ਹਿੱਸਾ ਲੈਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਆ ਕੇ ਜਾਣਕਾਰੀ ਲੈ ਸਕਦੇ ਹਨ, ਜਾਂ ਬਿਊਰੋ ਦੇ ਹੈਲਪਲਾਈਨ ਨੰਬਰ 9915789068 ਤੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *